Saturday, November 9, 2024

ਪੁਟਿਆ ਪਿਆਰ ਦਾ ਪ 4

  ਪੁਟਿਆ ਪਿਆਰ ਦਾ


ਪਿਆਰ ਉਸ ਦੇ ਵਿੱਚ ਐਸਾ ਪੁਟਿਆ

ਸੋਚ ਨਾ ਸਕਾਂ ਕੁੱਛ ਹੋਰ

ਲੱਕ ਮਟਕਾ ਪੈਲਾਂ ਪਾ ਜਦ ਗੋਰੀ ਟੁਰੇ

ਯਾਦ ਔਣਾ ਮੀਂਹ ਵਿੱਚ ਨੱਚਦੇ ਮੋਰ

ਬੁੱਲ ਬੁੱਲ ਤੋਂ ਸੁਰੀਲੀ ਆਵਾਜ਼ ਉਸ ਦੀ

ਕੰਨਾਂ ਨੂੰ ਰਾਗ ਸੁਣਾਏ

ਬੁੱਲਾਂ ਰਾਹੀਂ ਫੁੱਲ ਕਿਰਦੇ

ਸੁਣ ਰੂਹ ਮੇਰੀ ਲਹਿਰਾਏ

ਕੱਚੋਂ ਕੱਚੇ੍ ਅੱਜ ਵੀ ਅੰਗ ਉਸ ਦੇ

ਚੇਹਰਿਓਂ ਨੂਰ ਚੋਂਦਾ ਜਾਏ

ਤਿੱਖਾ ਨਿਕਾ ਨਕ ਉਸ ਦਾ

ਅੱਖਾਂ ਛੱਡਣ ਤਿੱਖੇ ਤੀਰ

ਤੱਕ ਕੇ ਤਕਣੀ ਇਕ ਉਸ ਦੇ ਤਨ ਦੀ

ਦੀਵਾਨਾ ਜਸ ਜਹਨ ਵਸਾਏ ਗਵਾਏ ਜਮੀਰ 

ਸ਼ੁਕਰ ਕਰਾਂ ਸਾਥ ਉਸ ਦਾ ਪਾਇਆ

ਮੈਂ ਉਸ ਤੇ ਬਲਿਹਾਰੀ

ਆਪ ਨੂੰ ਭੁੱਲਾ ਉਸ ਵਿੱਚ ਗਵਾਚਾ

ਉਹ ਮੇਰੀ ਸੁਹਾਨੀ ਮੇਰੀ ਯਾਰੀ ਪਿਆਰੀ

ਮੇਰੀ ਦੁਨਿਆਂ ਸਾਰੀ

,,,,,

पुटीआ प्यार दा


प्यार उस दे विच ऐसा पुटीआ

सोच ना सका कुछ होर

लक मटका पैल पा जद गोरी टूरए

याद ओन मेघ विच नचदे मोर

बुल बुल तों सुरीली आवाज उस दी

कन्ना नू राग सुनाए

बुल्लां राहीं फूल किरदे

सुन रूह मेरी लहराए

कांच से कच्चे आज वी अंग उस दे

चेहरे तों नूर चोनदा जाए

तीखा निका नक उस दा

आखन छडन तीखे तीर

तक के इक तकनी उस दे तन दी

दीवाना जस ज़ेहन बसाए गवाए ज़मीर

शुक्र करा साथ उस दा पाया

मैं उस ते बलिहारी

ओह मेरी सुहानी मेरी यारी प्यारी मेरी दुनिया सारी






No comments:

Post a Comment