ਟੱਪੇ
ਮੰਜਾ ਮੰਜਾ ਮੰਜਾ
ਕਿਸਮਤ ਦੀ ਮੈਂ ਮਾਰੀ ਪੱਲੇ ਪਿਆ ਮੇਰੇ ਗੰਜਾ
मंजा मंजा मंजा
किस्मत दी मै मारी पले पिया मेरे गंजा
,,,
ਹਥੌੜਾ ਹਥੌੜਾ ਹਥੌੜਾ
ਭੁੱਜੇ ਛੋਲੇ ਚੱਬ ਨਾ ਸਕੇ ਮੇਰਾ ਬੁੱਢਾ ਦੰਦੋਂ ਬੋੜਾ
हथौड़ा हथौड़ा हथौड़ा
भुजे छोले चबा ना सके मेरा बूढ़ा दंदो बोड़ा
,,,
ਗਾਨੀ ਗਾਨੀ ਗਾਨੀ
ਧੌਲੀ ਦਾੜੀ ਬੁੱਢੇ ਨੂੰ ਇਸ ਉਮਰੇ ਆਈ ਜਵਾਨੀ
गानी गानी गानी
धौली दारी बूढ़े नू इस उम्र आई जवानी
,,,
ਰੱਸੇ ਰੱਸੇ ਰੱਸੇ
ਬਿਨ ਖੂੰਡੀ ਤੁਰ ਨਾ ਪਾਏ ਬੁੱਢਾ ਕੁੜਿਆਂ ਮਗਰ ਨੱਸੇ
रसे रसे रसे
बिन खुंडी टूर ना पाए बूढ़ा कुरियन मगर नसे
,,,
ਮਟਕੇ ਮਟਕੇ ਮਟਕੇ
ਹੱਸਮੁਖ ਚੇਹਰਾ ਵੇਖ ਦਿਲ ਸਾਡਾ ਤੇਜ਼ੀ ਨਾਲ ਧੱੜਕੇ
मटके मटके मटके
हसमुख चेहरा वेख दिल सादा तेजी नाल धड़के
,,,
ਅੱਜ ਨੱਚਣਾ ਅੱਜ ਗੌਣਾਂ
ਖੁਸ਼ੀ ਮੈਥੋਂ ਸਾਂਭੀ ਨਾ ਜਾਏ ਅੱਜ ਮੇਰੇ ਯਾਰ ਨੇ ਔਣਾ
आज नचना आज गौना
खुशी मैथनो सामभी ना जाए आज मेरे यार ने औना
,,,,
ਗੱਡੀ ਰੇਲਾਂ ਤੇ ਚੱਲਦੀ ਆ
ਬਾਕੀ ਸੱਭ ਛੱਡੋ ਖੁਸ਼ੀ ਤਾਂ ਪਿਆਰ ਭਰੇ ਪੱਲ ਦੀ ਆ
गाड़ी रेला ते चलदी आ
बाकी सब छड़ों खुशी प्यार भरे पल दी आ
,,
No comments:
Post a Comment