ਯਾਰ ਨੂੰ ਰਾਜ਼ੀ ਰੱਖ
ਇੱਕ ਯਾਰ ਨੂੰ ਰਾਜ਼ੀ ਰੱਖ
ਖ਼ੁਸ਼ ਉਹ ਉਸ ਨਾਲ ਹੱਸ
ਬੋਲੀਆਂ ਟੱਪੇ ਗੀਤ ਗਾ ਨਾਲੇ ਨੱਚ
ਬੇਪਰਵਾਹ ਨੱਚ ਭਾਂਬੜ ਵਾਂਗ ਮੱਚ
ਜੋ ਪੱਲ ਹਸੀ ਖੁਸ਼ੀ ਬੀਤੇ
ਅਸਲ ਉਹ ਹੀ ਪੱਲ ਜੀਤੇ
ਜੀਵਨ ਜੋ ਦੁਨਿਆਦਾਰੀ ਵਿੱਚ ਗਵਾਇਆ
ਧੰਨ ਦੌਲਤ ਸ਼ੌਹਰਤ ਲਈ ਲਲਚਾਇਆ
ਉਹ ਸਭ ਸਮਝ ਬੇਕਾਰ
ਉਨ੍ਹਾਂ ਦੇ ਭਾਰ ਕਈ ਡੁੱਬੇ ਨਹੀਂ ਲੱਗੇ ਪਾਰ
ਡੂੰਘਿਆਂ ਸੋਚਾਂ ਪੜ ਪੜ ਇਕੱਠਾ ਕੀਤਾ ਗਿਆਨ
ਹੌਓਮੇਂ ਭਰਿਆ ਆਪ ਨੂੰ ਮੰਨੇ ਵਿਦਵਾਨ
ਸੋਚਿਆ ਤੇਰੀ ਮਸ਼ੱਕਤ ਹੋਏ ਦਰਗਾਹੇ ਪਰਵਾਨ
ਭਰਮ ਇਹ ਤੇਰਾ ਤੂੰ ਅੰਧ ਅਗਿਆਨ
ਐਂਵੇਂ ਭੁੱਲੇਖੇ ਵਕਤ ਜ਼ਾਇਆ ਕੀਤਾ ਜਸਿਆ
ਫ਼ਿਕਰ ਵਿੱਚ ਡੁੱਬਿਆ ਮਾਯੂਸ ਨਹੀਂ ਹੱਸਿਆ
ਤੂੰ ਨਹੀਂ ਰਤਿਆ ਮੋਖ ਦਵਾਰ ਨਹੀਂ ਮਿਲਣਾ
ਧਰਤੀ ਤੇ ਰਹਿ ਛੱਡ ਆਸਮਾਨੀ ਉੜਨਾ
ਮੰਨ ਹੁਣ ਹਸੀ ਖੁਸ਼ੀ ਉਸ ਦਾਤਾਰ ਦੇ ਵਰਦਾਨ
ਬੱਚੇ ਨੂੰ ਹੱਸਦਾ ਦੇਖ ਖੁਸ਼ ਬਾਪ ਇਹ ਸੱਚ ਜਾਣ
ਇੱਕ ਯਾਰ ਨੂੰ ਰਾਜ਼ੀ ਰੱਖ
ਖ਼ੁਸ਼ ਉਹ ਉਸ ਨਾਲ ਹੱਸ
,,,,
यार नू राज़ी रख
इक यार नू राज़ी रख
खुश ओह उस नाल हस
बोलिया टपे गीत गा नाले नच
बेपरवाह नच भांबर वांग मच
जो पल हसी खुशी बीते
असल ओह पल ही जीते
जीवन जो दुनियादारी विच गवाया
धन दौलत शौहरत लई ललचाया
ओह सब समझ बेकार
उन्हें दे भार कई डूबे नहीं लगे पार
सोचें पर पर इकठ्ठा करें ज्ञान
होमें भरिया आप नू समझे विद्वान
सोचें तेरी मशकत होए दरगा परवान
भरम यह तेरा तूं अंध अगियांन
ऐसी ही वक्त जाइए कीता जसिया
फिकर विच डूबे माउस नहीं हंसिया
तूं नहीं रतिया मुख द्वार नहीं मिलना
धरती ते रह छड़ आसमानी उड़ना
मन हुन हसी खुशी दातार दे वरदान
बचे नू हसदे वेख खुश बाप सच जान
इक यार नू राज़ी रख
खुश ओह उस नाल हस
No comments:
Post a Comment