ਜਾਦਾ ਆਪ ਤੋਂ ਡਰਾਂ
ਜੱਗ ਤੋਂ ਡਰਾਂ ਰਬ ਤੋਂ ਡਰਾਂ
ਸੱਭ ਤੋਂ ਜਾਂਦਾ ਆਪ ਤੋਂ ਡਰਾਂ
ਜੱਗ ਨੂੰ ਮੇਰਾ ਪੂਰਾ ਨਾ ਪਤਾ
ਕਈ ਪਾਪ ਮੈਂ ਲਏ ਜੱਗ ਤੋਂ ਛੁਪਾ
ਜੱਗ ਜਾਣੇ ਵੀ ਤੇ ਕੀ ਕਰ ਲਊ
ਜੱਗ ਦੀ ਮੈਂ ਪ੍ਰਵਾਹ ਨਾ ਕਰਾਂ
ਇਸ ਲਈ ਜੱਗ ਤੋਂ ਜਾਦਾ ਨਾ ਡਰਾਂ
ਮੁਗਧ ਮੈਂ ਰਬ ਲੱਗੇ ਮੈਂਨੂੰ ਦੂਰ
ਚਾਨਣ ਨਾ ਅੰਧਾ ਵੇਖਾਂ ਨਾ ਹਾਜ਼ਰਾ ਹਜ਼ੂਰ
ਰਬ ਘਟ ਘਟ ਜਾਣੀ ਅੰਤਰਜਾਮੀ
ਭੌਅ ਖਾ ਪਾਪ ਕਰਨ ਤੋਂ ਕੁੱਛ ਟਰਾਂ
ਪਰ ਜਾਦਾ ਨਾ ਮੈਂ ਰਬ ਤੋਂ ਡਰਾਂ
ਪਾਪ ਜੋ ਮੈਂ ਆਪ ਕੀਤੇ
ਮੈਂਨੂੰ ਸਿਰਫ਼ ਮੈਂਨੂੰ ਹੀ ਪਤਾ
ਜਦ ਆਪ ਮੈਂ ਉਹ ਕੀਤੇ
ਕਿਵੇਂ ਪਾਪ ਆਪਣਾ ਲਵਾਂ ਛੁਪਾ
ਬੜੀ ਵਾਰ ਕੋਸ਼ਿਸ਼ ਕੀਤੀ ਨਾਕਾਮ ਰਹਿਆ
ਸੋਚਿਆ ਦਿਲ ਕਰਾਂ ਆਪਣਾ ਸਾਫ਼
ਪਾਪ ਜੋ ਜਾਣ ਬੁੱਝ ਕੀਤੇ
ਕਿਸ ਮੂੰਹ ਲੈ ਪਾਪ ਆਪ ਮੈਂ ਕਰਾਂ ਮਾਫ਼
ਪਾਪ ਨਾ ਮਾਫ਼ ਜਹੱਨੂ ਵਿੱਚ ਨਾ ਸੜਾਂ
ਇਸ ਲਈ ਮੈਂ ਆਪਣੇ ਆਪ ਤੋਂ ਜਾਦਾ ਡਰਾਂ
,,,,
जादा आप तों डरा
जग तों डरा रब तों डरा
सब तों जादा आप तों डरा
जग नू मेरा पूरा ना पता
कई पाप मैं लिए जग तों छूपा
जग जाने वी तो की कर लऊ
जग दी मैं परवाह ना करा
इस लई जग तों जादा ना डरा
मुगद मैं रब जाना दूर
चानन ना अंधा वेखां ना हाजरा हजूर
रब घट घट जानी अंतर्जामी
भाऊ खा पाप करने तों कुश टरा
पर जादा ना मैं रब तों डरा
पाप जो मैं आप किते
मैनू सिर्फ मैनू ही पता
जद आप मैं ओह किते
किन्झ आप तों लवा छुपा
बड़ी बार कोशिश किती रिहा नाकाम
सोचियां दिल करा अपना साफ
पाप जो जान बुझ किते
किस मुंह लै पाप आप करा माफ
पाप ना माफ जहनू मैं जला
इस लई आप तों मैं जादा डरा
No comments:
Post a Comment