Friday, November 1, 2024

ਯਾਰ ਯਾਦ ਆਏ p4

          ਯਾਰ ਯਾਦ ਆਏ 


ਦੀਵਾਲੀ ਦਾ ਦਿਹਾੜਾ ਯਾਰ ਮੇਰੇ ਯਾਦ ਆਏ

ਬੜੇ ਚਿਰਾਂ ਬਾਦ ਰੂਹ ਤੇ ਕਾਲੇ ਬਦਲ ਛਾਏ

ਮਾਯੂਸੀ ਵਿੱਚ ਦਿਲ ਮੇਰਾ ਡੁੱਬਦਾ ਜਾਏ

ਖੁਸ਼ੀ ਦੀ ਕੋਈ ਸੋਚ ਮਨ ਨਾ ਆਏ

ਤੁੱਕਾਂ ਨਾ ਔੜਣ ਤੁੱਕ ਜੋੜ ਨਾ ਪਾਂਵਾਂ

ਓਦਾਸੀ ਦੀ ਘੁਮਣਘੇਰਿਆ ਵਿੱਚ ਘਿਰਦਾ ਜਾਂਵਾਂ

ਕਿਓਂ ਇੰਝ ਮੇਰੀ ਸਮਝ ਤੋਂ ਬਾਹਰ

ਵਜਾ ਲੱਭਦਾ ਲੱਭਦਾ ਮੈਂ ਗਿਆ ਹਾਰ

ਯਾਦ ਕਰ ਖੁਸ਼ੀ ਵਾਲੇ ਦਿਨ ਖੁਸ਼ੀ ਨਾ ਪਾਂਵਾਂ

ਇਹ ਹਾਲਤ ਮੇਰੀ ਕਦੋਂ ਤੱਕ ਰਹੂ ਸੋਚ ਘੱਭਰਾਂਵਾੱਂ

ਸੋਚਦੇ ਸੋਚਦੇ ਸੋਚ ਆਈ ਇਹ ਜਿੰਦ ਦੇ ਉਤਾਰ ਚੜ੍ਹਾ

ਸਿਧੇ ਨਹੀਂ ਰਾਹ ਮੋੜ ਭਰੇ ਜਿੰਦ ਦੇ ਰਾਹ

ਕਦੀ ਸੂਰਜ ਚੰਮਕੇ ਕਦੀ ਬਦਲਾਂ ਦਾ ਅੰਧੇਰਾ

ਕਦੀ ਕਾਲੀ ਰਾਤ ਪਰ ਫਿਰ ਉਜਵੱਲ ਸਵੇਰਾ

ਜ਼ੋਰ ਲਾ ਮਨ ਨੂੰ ਸਮਝਾਇਆ ਇਹ ਪਲ ਲੰਘ ਜਾਊ

ਉਦਾਸ ਨਾ ਹੋ ਮਨ ਮੇਰੇ ਖੁਸ਼ੀ ਜ਼ਰੂਰ ਫਿਰ ਆਊ

ਇਹ ਸੋਚ ਸੋਚ ਆਸ ਮੇਰੀ ਜਾਗੀ

ਖਿਲੀ ਮੇਰੀ ਰੂਹ ਮੈਂ ਹਾਂ ਵਡਭਾਗੀ

ਮਾਯੂਸੀ ਜਦ ਛਾਏ ਹਾਰ ਨਾ ਮੰਨਿਓ ਮੇਰੇ ਯਾਰ

ਧਰ ਕਰ ਬੈਠਿਓ ਉਹ ਇਹ ਤਮ ਕਰਾਏਗਾ ਪਾਰ

ਜਦ ਲੱਗੇ ਇਹ ਬੁਰਾ ਚੱਲੂਗਾ  ਵਕਤ ਇੰਝ ਹੀਂ ਰਹਿਣਾ

ਯਕੀਨ ਮੰਨੋਂ ਬਦਲੇਗਾ ਉਹ ਇਹ ਜਸ ਦਾ ਸੱਚ ਕਹਿਣਾ

,,,

यार याद आए

दिवाली दा दिहाड़ी यार याद आए

बहुत चिर बाद रूह ते काले बदल छाए

मायूसी विच दिल मेरा दबदा जाए

खुशी दी सोच ना मन विच कोई आए

तुक ना और  कोई तुक जोड़ ना पावन

हालत मेरी कद तक रहू सोच घबरावन

सोचदे सोचदे सोच आई यह जिंद दे उत्तर छड़आ

सीधे नहीं जिंद दे राह मोर भरे जिंद दे राह

कदी सूरज चमके कदी बदल दा अंधेरा

कदी काली रात फिर उज्वल सवेरा

जोर ला मन नू समझाए एह पल लांघ जाउ

उदास ना हो मन  मेरे खुशी जरूर फिर आऊ

यह सोच सोच आस मेरी जागी

खिल गई मेरी रूह सोचा मैं वड़भागी

मायूसी जद छाए हार ना मनओ मेरे यार

धर कर बैठ  ओह यह तम कराएगा पार

जद लगे एह बुरा वक्त इंझ ही रहना

यकीन करो बदलेगा ओह यह जस दा सच यह कहना

  










 

No comments:

Post a Comment