Sunday, December 8, 2024

ਖੁਸ਼ੀ ਜੱਸਾ ਹੱਸਿਆ p4 s

       ਖੁਸ਼ੀ ਜੱਸਾ ਹੱਸਿਆ


ਭੰਬਲ ਭੂਸੀ ਜੱਸਾ ਫਸਿਆ

ਫਿਰ ਸੋਚ ਆਪ ਤੇ ਹੱਸਿਆ

ਲੱਖ ਬਾਰ ਉਸ ਸੋਚਿਆ ਕੋਟ ਬਾਰ ਵਿਚਾਰਿਆ

ਜੱਸਾ ਕੀ ਕੀ ਸੋਚ ਰਬ ਜੱਸੇ ਨੂੰ ਸੰਵਾਰਿਆ

ਡੂੰਘਿਆਂ ਸੋਚਾਂ ਸੋਚ ਜੱਸਾ ਘੁੰਮਣਘੇਰੀ ਫਸਿਆ

ਹੋਰ ਸੋਚੇ ਹੋਰ ਗਹਿਰਾਈਆਂ ਵਿੱਚ ਜਾਏ ਢੱਸਿਆ

ਫਿਰ ਗੱਲ ਉਸ ਦੇ ਜਹਨ ਵਿੱਚ ਪਈ ਜੱਸਾ ਹੱਸਿਆ

ਛੱਡ ਇਹ ਸੋਚਾਂ ਤੇਰੇ ਵਸ ਨਹੀਂ ਤੂੰ ਨਹੀਂ ਰਤਿਆ

ਤੂੰ ਆਮ ਜਨ ਇਹ ਸੱਭ ਤੇਰੀ ਹੋਂਦ ਤੋਂ ਗੱਲ ਉੱਚੀ

ਪੱਲੇ ਨਹੀਂ ਪੈਣੀ ਬਿਰਥੀ ਜਾਊ ਜੂਨ ਇਹ ਮੰਨ ਸੱਚੀ 

ਛੱਡ ਉਪਰ ਵਾਲਿਆਂ ਬਾਤਾਂ ਧਰਤ ਤੇ ਆ ਜਾ

ਹੱਸ ਜਾ ਖੇਲ ਜਾ ਗੀਤ ਖੁਸੀ ਦੇ ਗਾ ਜਾ

ਹਰਜ਼ਿਆ ਨਹੀਂ ਉਸ ਹੱਸਣਾ ਖੇਡਣਾ ਨਹੀਂ ਕੋਈ ਖਤਾ 

ਸੋ ਬੇਪਰਵਾਹ ਹੋ ਜੀ ਉਹ ਨਿਰਵੈਰ ਨਹੀਂ ਦਊਗਾ ਸਜ਼ਾ

ਨਜ਼ਰ ਜਿਨਾ ਤੇ ਨਹੀਂ ਸਵੱਲੀ ਤਿਨਾ ਲਈ ਇਹੀਓ ਰਾਹ

ਲੱਖ ਭਾਂਵੇਂ ਨਾ ਹਜ਼ਾਰ ਖੁਸ਼ਿਆਂ ਤੂੰ ਝੋਲੀ ਲਵੇਂਗਾ ਪਾ

ਆਪਣੀ ਰਾਏ ਜੱਸੇ ਨੂੰ ਫੱਬੀ ਲੈਣ ਲੱਗਾ ਜੱਸਾ ਮਜ਼ਾ

ਬਾਹਰ ਆਇਆ ਉੱਚਿਆਂ ਸੋਚਾਂ ਤੋਂ ਹੁਣ ਭੰਬਲ ਭੂਸੀ ਨਹੀਂ ਫਸਿਆ

ਮਨ ਹਲਕਾ ਜੱਸਾ ਆਪ ਤੇ ਖ਼ੁਸ਼ ਖੁਸ਼ੀ ਵਿੱਚ ਜੱਸਾ ਹੱਸਿਆ

,,,

भंवल भूसी जसा फसया

फिर सोच आप ये हसिया

लख बार उस सोचिआ कोट बार विचारइया

जसा की की सोच रब जसे नू सांवरिया

  गहराई  सोचा सोच जसा घूमनघेरी फ़सिया

होर सोचे होर गहराई विच जावे डसिया 

फिर गल उस दे जहन पई जैसा हंसिया

छड़ यह सोचें  तेरे वस नहीं तू नहीं रतिया

तू आम जन यह तेरी होनद तों गल ऊची

पले नहीं पैनी जून वर्थ जाऊ मन यह सच्ची

छड़ ऊपर वालिया गल धरती ते आ जा

हस जा खेड़ जा गीत खुशी दे गा 

हर्जिया नहीं उस हंसना खेलना नहीं कोई खता

सो बेपरवाह हो जी ओह निर्वैर नहीं देवा सजा

लख चाहे नहीं हजार खुशियां झोली लेंगा पा

अपनी राय जसे नू फबी लेन लगा जसा मज़ा 

बाहर आया ऊंचाइयां सोचा बीचों हुन भंभल भूसी नहीं फसया

मन हल्का जसा आप ते खुश खुशी विच जसा हंसिया






ਹਿਸਾਬ ਨਾਲ ਪੀਣਾ p4

   ਹਿਸਾਬ ਨਾਲ ਪੀਣਾ


ਭੜਕ ਭੜਕ ਉਹ ਬੜਕੀ

ਬੜਕ ਬੜਕ ਉਹ ਹੋਰ ਭੜਕੀ

ਉਸ ਦੇ ਵਰਜਿਆਂ ਮੈਂ ਆਇਆ ਨਾ ਬਾਜ

ਮਨ ਮਰਜ਼ੀ ਕਰ ਕਰਦਾ ਰਿਹਾ ਆਪਣਾ ਕਾਜ

ਅੱਜ ਦੀ ਕਰਤੂਤ ਮੇਰੀ ਦੇਖ ਉਹ ਭੜਕ ਆਈ

ਬਹਾਨਾ ਨਾ ਕੋਈ ਸਰਾ ਸਰ ਮੇਰੀ ਗਲਤੀ ਭਾਈ

ਢੱਕਣ ਖੋਲ ਬੋਤਲ ਤੋਂ ਮੈਂ ਹਾੜਾ ਇੱਕ ਲਾਇਆ

ਪੀਂਦੇਂ ਨੂੰ ਵੇਖ ਗੁੱਸਾ ਉਸ ਖ਼ਾਸਾ ਖਾਇਆ

ਕਹੇ ਪਚੇ ਨਾ ਕਿਓਂ ਪੀ ਮਰਨ ਤੇ ਤੂੰ ਆਇਆ

ਹਿਸਾਬ ਦੀ ਨਾ ਪੀਂਏਂ ਪੀ ਹੋਵੇਂ ਸ਼ਰਾਬੀ

ਬੇਹੂਦਾ ਬੋਲੇਂ ਝੱਲ ਖਿਲਾਰੇਂ ਕਰੇਂ ਖਰਾਬੀ

ਤਮਾਸ਼ਾ  ਬਣੇ ਮਹਿਫ਼ਲ ਵਿੱਚ ਲੋਕ ਅੜੌਂਣ ਤੇਰੀ ਖਿੱਲੀ

ਸ਼ਰਮ ਨਾਲ ਪਾਣੀ ਪਾਣੀ ਮੈਂ ਇਜੱਤ ਤੇਰੀ ਸੁਆ  ਮਿਲੀ

ਅੱਜ ਤਾਂ ਹੱਦ ਤੂੰ ਕੀਤੀ ਹੋਈ ਮੇਰੇ ਜੇਰੇ ਤੋਂ ਬਾਹਰ

ਬੇਲਣ ਉਸ ਫੜਿਆ ਸਾਨੂੰ ਉਸ ਦਿਤੀ ਉਹ ਮਾਰ

ਖਿੰਡ ਪੁੰਡ ਹੋਇਆ ਨਸ਼ਾ ਛਿੱਲ ਉਸ ਐਸੀ ਲਾਹੀ

ਅੱਜ ਵੀ ਦੁੱਖਣ ਅੰਗ ਸੱਟ ਜਿੱਥੇ ਅਸੀਂ ਖਾਈ

ਕੰਨੀਂ ਹੱਥ ਲਾਇਆ ਅੱਗੋਂ ਦਾਰੂ ਹਿਸਾਬ ਨਾਲ ਪੀਣਾ

ਭੜਕੇ ਨਾ ਬੜਕੇ ਨਾ ਸੌਖਾ ਹੋ ਜਾਏ  ਸਾਡਾ ਜੀਣਾ

,,,,

      हिसाब नाल पीना


  भड़क भड़क ओह बड़की 

बड़क  बड़क ओह होर भड़की

उस दे वर्जिआ मैं  आया ना बाज

मन मर्जी कर करदा रिहा अपना काज

आज दी करतूत वेख ओह भड़क आई

बहाना ना कोई सरा सार मेरी गलती भाई

ढकन खोल बोतल तों हाड़ा मैं इक लाया 

पींदे नू वेख गुस्सा उस खासा खाया

कहे पचे ना क्यों मरन ते तूं आया

हिसाब दी ना पिएं पी होए शराबी 

बेहूदा बोलें झल खिलारेन करे खराबी

तमाशा बने महफिल विच लोक तेरी औरौण खिली

शर्म नाल मैं पानी पानी इज्जत तेरी सुहा मिली

आज तन तू हद पार किती मेरे जेरे तों बाहर

बलन उस फारिया देती ओह सानू मार

खंड पिंड होया नशा छिल उस मेरी लाही

आज वी अंग दुखे सट जीथे असीन खाई

कनी हथ लाया अगों हिसाब नाल दारू पीना

भड़के ना  बढ़के ना सोखा हो जाए साडा जीना 









ਸਬਰ ਕਰਾਂ ਚੇਹਰਾ ਨਿਹਾਰ p4

         ਸਬਰ ਕਰਾਂ ਚੇਹਰਾ ਨਿਹਾਰ


ਗਲਤੀ ਨਾਲ ਬੁੱਢੀ ਨੂੰ ਹੱਥ ਲਾ ਬੈਠਾ

ਬਿਨ ਸੋਚੇ ਖਤਾ ਕਰ ਬੈਠਾ

ਬੁੱਢੀ ਬੜਕੀ ਕਹੇ ਕਰ ਕੁੱਛ ਹਿਆ

ਇਸ ਉਮਰੇ ਇਹ ਨਾ ਲੱਗੇ ਚੰਗਾ

ਅਸੀਂਆਂ ਦਾ ਹੋਣ ਤੂੰ ਚੱਲਿਆ

ਰਾਂਝਾ ਆਪ ਨੂੰ ਸਮਝੇਂ ਨਠੱਲਿਆ

ਦੋ ਪੌਡੇ ਚੜ ਫੁੱਲੇ ਤੇਰਾ ਸਾਹ 

ਕੀ ਕਰਨਾ ਪਿਆਰ ਦਾ ਮਹੌਲ ਬਣਾ

ਕੰਮ ਤੂੰ ਹੁਣ ਕੁੱਛ ਕਰ ਨਾ ਪਾਏਂ

ਯਾਦ ਤੇਰੀ ਘੱਟ ਭੁੱਲ ਭੁੱਲ ਜਾਵੇਂ

ਆਰਾਮ ਨਾ ਬਹਿ ਨਾ ਮੈਂਨੂੰ ਸਤਾ

ਕਹਿਣਾ ਮੇਰਾ ਮੰਨ ਬੀਬਾ ਬਣ ਜਾ

ਬਹੁਤਾ ਜਵਾਨੀ ਦਿਖਾਈ ਮੈਂ ਇੱਥੋਂ ਚੱਲੀ

ਹਿੰਮਤ ਅਜੇ ਹੈ ਮੈਂ ਰਹਿ ਲਊਂ ਕੱਲੀ

ਸੁਣ ਧਮਕੀ ਮਨ ਡਰ ਉੱਠ ਆਇਆ

ਬਿਨ ਉਸ ਕਿਦਾਂ ਰਹੂੰਗਾ ਮੈਂ ਘਭਰਾਇਆ

ਉਸ ਬਿਨ ਜਿੰਦ ਜਾਪੇ ਵੈਰਾਨ

ਉਹ ਮੇਰਾ ਸਹਾਰਾ ਉਹ ਮੇਰੀ ਜਾਨ

ਮਾਫ਼ੀ ਮੰਗ ਮਸੀਂ ਉਸੇ ਮੰਨਾਇਆ

ਰਾਜ਼ੀ ਉਹ ਹੋਈ ਸੁਖ ਦਾ ਸਾਹ ਆਇਆ

ਉਸ ਨੂੰ ਖੁਸ਼ ਰੱਖਣ ਲਈ ਸੋਚ ਲਈ ਸੁਧਾਰ

ਹੱਥ ਨਾ ਲਾਈਏ ਸਬਰ ਕਰਾਂ ਚੇਹਰਾ ਨਿਹਾਰ

,,,

   सबर करा चेहरा निहार

गलती नाल बूढ़ी नू हाथ ला बैठा

बिन सोचे खता कर बैठा

बूढ़ी बरकी कहे कर कुश हीआ 

इस उम्रे यह ना लगे चंगा

एसीआन दा तू होने चलिया

रांझा आप नू समझें नथलिया

दो पौड़ी चढ़ फुले तेरा साह

की करना महौल प्यार दा बना

कम तू कुश कर ना पाएं

याद तेरी घट भूल भूल तू जावे

आराम नाल बह ना मैनू सता

कहना मेरा मन बीबा बन जा

बहुत जवानी दिखाई तो मैं इथू चली

हिमत एजे है रह लाऊं कली 

सुन धमकी मन डर उठ आइए

बिन उस किदा रहूं दिल घबराया

उस बिन जिंद जापी वैरान

ओह मेरा सहारा ओह मेरी जान

माफी मांगी मांसी उसे मनाया

राज़ी ओह होई सुख दा साह आया

उस नू खुश रखन लई सोच लई सुधार

हाथ ना लाइए सबर करिए चेहरा निहार










Saturday, December 7, 2024

ਖੋਤੀ ਬੋੜ੍ਹ ਥੱਲੇ p4

        ਖੋਤੀ ਬੋੜ੍ਹ ਥੱਲੇ

ਰੀਝ ਮੇਰੀ ਬੀਵੀ ਸਲਾਹੇ ਮੈਂਨੂੰ

ਕਰੇ ਮੇਰੀ ਬਲੇ ਬਲੇ

ਹਰ ਕੋਸ਼ਿਸ਼ ਨਾਕਾਮ ਬਾਰ ਬਾਰ ਪੁਰਾਣਿਆਂ ਸੁਣਾਏ

ਲੈ ਆਏ ਮੁੜ ਘਿੜ ਖੋਤੀ ਬੋੜ੍ਹ ਥੱਲੇ

ਬੀਵੀ ਦੀ ਖ਼ੁਸ਼ ਤਬੀਅਤ ਵੇਖ ਕੱਢਿਆ ਹੌਂਸਲਾ

ਤਰੀਫ ਆਪਣੀ ਸੁਨਣ ਲਈ ਉਸੇ ਸੁਣਾਇਆ

ਸੋਹਣੀ ਰਹੀ ਜਿੰਦ ਆਪਣੀ ਇਕੱਠੀ

ਸਹਿਮਤ ਉਹ ਹੋਏ ਆਸਮਾਨੀ ਉੜਾਂ ਅੰਦਰੋਂ ਚਾਹਿਆ

ਰੁੱਖੀ ਉਹ ਹੋਈ ਪਟ ਲੈ ਆਈ ਮੈਂਨੂੰ ਤੱਲੇ

ਲੈ ਆਈ ਮੁੜ ਘਿੜ ਖੋਤੀ ਬੋੜ੍ਹ ਥੱਲੇ

ਮੈਂ ਕਹਿਆ ਜੀਵਨ ਰਿਆ ਚੰਗਾ

ਬਹੁਤ ਸੁੱਖ ਮਜ਼ੇ ਅਸੀਂ ਮਾਣੇ

ਟੋਕ ਮੈਂਨੂੰ ਕਹੇ ਕਾਹਦੀ ਜ਼ਿੰਦਗੀ

ਜੁਲਮ ਜੋ ਮੈਂ ਜਰੇ ਤੂੰ ਕੀ ਜਾਣੇ

ਸੋਚ ਕਿੰਝ ਕਟੀ ਦਿਲ ਦੁਖ ਉੱਠੇ ਹੱਲੇ

ਮੁੜ ਘਿੜ ਖੋਤੀ ਬੋੜ੍ਹ ਥੱਲੇ

ਮੈਂ ਕਿਹਾ ਬੁਢਾਪਾ ਚੰਗਾ ਗੁਜ਼ਰੇ

ਪੈਸਾ ਲੋੜ ਤੋਂ ਜਾਦਾ

ਜਬਾਬ ਮਿਲਿਆ ਜਵਾਨੀ ਕਿਰਸ ਵਿੱਚ

ਇਸ ਉਮਰੇ ਪੈਸਾ ਦਾ ਕੀ ਫੈਦਾ

ਚੰਗਾ ਪਾਇਆ ਨਾ ਹੰਢਾਇਆ

ਦਿਲ ਦੇ ਅਰਮਾਨ ਸੱਭ ਮੇਰੇ ਗਲੇ

ਮੁੜ ਘਿੜ ਖੋਤੀ ਬੋੜ੍ਹ ਥੱਲੇ

ਲੈ ਆਏ ਮੁੜ ਘਿੜ ਖੋਤੀ ਬੋੜ੍ਹ ਥੱਲੇ

,,,,

    खोती बोहर थले 

रीज मेरी बीवी सुलाए मैनू

करे मेरी बले बले

हर कोशिश नाकाम मेरी बार बार पुरानी सुनाए

ले आए मुड़ घिर  बोहर थले 

बीवी नू खुश वेख हौंसला कड़िया

तारीफ अपनी सुनने लई उसे सुनाया

सोहनी रही जिंद इकट्ठे 

सहमत ओह होवे अंदरों चाहा 

रूखी ओह होई पट मैनू लाई तले

ले आई मुड़ घिर खोती बोहर थले

मैं कहा जीवन रिहा चंगा

बहुत सुख मजे आसीन माने

टोक मैने उस कहा काहदी जिंद

जो जुर्म मैने जरे तूं किया जाने

सोच कसे गुजरी दिल दुखे हले 

मुड़ घिर खोती बिहार थले 

मैं कहा बुढ़ापा चंगा गुजरे

पैसा लोर तों जादा

जवाब मीलिया जवानी किरस

इस उम्रे पैसा दा की फायदा

चंगा पाया ना हंडिया 

दिल दे अरमान मेरे सब गले

मुड़ घिर खोती बिहार थले

ले आए मुड़ घिर खोती बोहर थले






Tuesday, December 3, 2024

ਨਸੀਬ ਚੰਗਾ ਹੈਗਾ p4 h

     ਨਸੀਬ ਚੰਗਾ ਹੈਗਾ


ਮੈਂ ਬੜਾ ਖੁਸ਼ ਬੰਦਾ ਹੈਗਾ

ਨਸੀਬ ਮੇਰਾ ਚੰਗਾ ਹੈਗਾ

ਜੋ ਸਾਡੇ ਦਿਲ ਦੀ ਰਾਣੀ ਹੈਗੀ

ਉਹ ਦਾਨੀ ਤੇ ਸਿਆਂਣੀ ਹੈਗੀ

ਗ੍ਰਿਸਤ ਦਾ ਬੋਝ ਸਭ ਉਸ ਉਠਾਇਆ

ਮੇਰਾ ਜੀਵਨ ਬੇਫਿਕਰਾ ਸੁਖਮਹੀ ਬਣਾਇਆ

ਸਾਡੀ ਚਾਹੇ ਉਹ ਇੱਕ ਨਾ ਮੰਨੇ

ਚਾਹੇ ਸੋਚੇ ਅਸੀਂ ਹਾਂ ਨਿਕੰਮੇਂ

ਜ਼ਿਮੇਂਦਾਰੀ ਨਾ ਸਾਡੇ ਸਿਰ ਕੋਈ

ਉਸ ਦੇ ਕੰਮ ਜਾਣੇ ਆਪ ਸੋਈ

ਬਹੁਤ ਸਾਡੇ ਤੋਂ ਕੰਮ ਨਾ ਕਰਾਏ

      ਪੋਚਾ ਲਵਾਏ

      ਲੀੜੇ ਧੋਵਾਏ

      ਆਟਾ ਘੁਨਾਏ

ਇਸ ਵਿੱਚ ਨਾ ਸਮਝੀਏ ਘਟਾ

ਉਹ ਖੁਸ਼ ਆਏ ਸਾਨੂੰ ਮਜ਼ਾ

ਬੀਵੀ ਖੁਸ਼ ਰੱਖਣਾ ਸਾਡਾ ਧੰਧਾ ਹੈਗਾ

ਮੈਂ ਆਨੰਦ ਵਿੱਚ ਖ਼ੁਸ਼ ਬੰਦਾ ਹੈਗਾ

ਨਸੀਬ ਪਾਇਆ ਮੈਂ ਚੰਗਾ ਹੈਗਾ

,,,,

   नसीब चंगा हैगा 


मैं बड़ा खुश बंदा हैगा 

नसीब मेरा बड़ा चंगा हैगा

जो साढ़े दिल दी रानी हैगी

ओह दानी ते सियानी हैगी

ग्रस्थ दा बोझ सब उस उठाया

मेरा जीवन बेफिक्र सुखमाई बनाया

साड़ी चाहे ओह इक ना मने 

सोचे चाहे आसीन नाकामए 

जिम्मेदारी ना साढ़े दूर कोई

उस दे कम आप जाने सोई

बहुत साढ़े तों काम ना कराए

    पोचा लगवाए

   कपड़े धुलाए

    आटा गुण्य 

इस विच ना समझिए घटा 

ओह खुश आए सानू मजा

बीवी खुश रखना है सादा धंधा हैगा 

मैं आनंद विच खुश बंदा हैगा 

नसीब पाया मैं चंगा हैगा








ਖੁਸ਼ੀ ਨਾਲ ਪਾਰ ਲੰਘ p4

      ਖੁਸ਼ੀ ਨਾਲ ਪਾਰ ਲੰਘ


ਨੱਚ ਜਾ ਗਾ ਜਾ ਕਰ ਜਾ ਮਜ਼ਾ

ਇੱਕੋ ਦੁਰਲੱਭ ਜੂਨ ਖੁਸ਼ੀ ਜੀ ਜਾ

ਦੇਖ ਨਾ ਜਗ ਨੂੰ ਬੁਧੀਜੀਵੀ ਦੀ ਨਜ਼ਰੀਂ

ਕੋਟ ਪਾਪ ਜੁਲਮ ਇੱਥੇ ਪਾਂਏਂਗਾ

ਕੋਸੇਂਗਾ ਆਪਣੀ ਬੇਵਸੀ ਨੂੰ

ਕਰ ਨਾ ਕੁੱਛ ਤੂੰ ਪਾਂਏਂਗਾ

ਫਜ਼ੂਲ ਫਿਕਰੀਂ ਡੁੱਬ 

ਸੁਖ ਚੈਨ ਆਪਣਾ ਗਵਾਂਏਗਾ

ਉਦਾਸ ਹੋ ਖੁਸ਼ੀ ਖੋਹ 

ਆਪਣੇ ਆਪ ਨੂੰ ਤੂੰ ਰੋਲਾਂਏਂਗਾ

ਨਾ ਕਰ ਜਾਦਾ ਗਿਆਨ ਕੱਠਾ

ਅੰਧੇਰਾ ਦਿਖੂ ਔਣ ਵਾਲਾ ਵਕਤ

ਅੰਦਰ ਚਾਨਣ ਨਹੀਂ ਤੇਰੇ ਆਏਗਾ

ਸਧਾਰਨ ਤੂੰ ਸਧਾਰਨ ਨਜ਼ਰੀਂ ਵੇਖ ਜਗ ਨੂੰ

ਰੰਗ ਭਰੀ ਦੁਨਿਆਂ ਹਵਾ ਵਿੱਚ ਗੀਤ ਸੁਣ ਪਾਏਗਾ

ਪਿਆਰੀ ਆਪਣੀ ਲੱਗੂ ਉਸ ਦੀ ਰਚਨਾ

ਸੁਖੀ ਖੁਸ਼ੀ ਤੂੰ  ਪਾਰ ਲੰਘ ਜਾਵੇਗਾ

,,,,

खुशी नाल पार लांघ


नच जा गा जा कर जा मजा

एक दुलभ जून खुशी जी जा

देख ना दुनिया बुद्धजीवी नजरिए

कोट जुल्म पाप एथे पाएगा

कोसेगा अपनी बेबसी नू

कर ना कुश पाएगा

फ़ाज़ूल फिक्री डूब 

सुख चैन अपना गवाएगा

उदास हो खुशी खो 

अपने आप नू तू रुलाएगा

ना कर जादा ज्ञान इकठ्ठा 

अंधेरा देखए औन वाला वक्त

अंदर चानन नहीं तेरे आएगा

साधारण तू साधारण नजर वेख जग नू

रंग भरी दुनिया हवा विच गीत सुन पाएगा

प्यारी अपनी लगू उस दी रचना

सुखी खुशी पार तू लंग जाएगा






ਵਿਸ਼ਵਾਸ ਨਾਲ ਅਰਦਾਸ p4

         ਵਿਸ਼ਵਾਸ ਨਾਲ ਅਰਦਾਸ


ਰੁਲ ਗਏ ਔਬੜ ਰਾਹੀਂ ਤੇਰਾ ਹੀ ਰਾਹ ਲੱਭਦੇ

ਆਪਣਾ ਘਰ ਵੀ ਭੁੱਲੇ ਤੇਰਾ ਹੀ ਦਰ ਲੱਭਦੇ

ਸਾਡੀਆਂ ਗਲਤੀਆਂ ਸਾਨੂੰ ਵਿਖਾ ਦੇ

ਫੇਰ ਨਾ ਕਹੀਂ ਅਸੀਂ ਗੁਸਤਾਖ ਨਿਕਲੇ

ਨੇਕ ਕੰਮ ਆਪ ਕਰਾ ਦੇ

ਫੇਰ ਨਾ ਕਹੀਂ ਅਸੀਂ ਕੂਕਰਮੇ ਨਿਕਲੇ

 ਸੱਚਾ ਸੌਦਾ ਸਾਨੂੰ ਕਰਾ ਦੇ

ਫੇਰ ਨਾ ਕਹੀਂ ਅਸੀਂ ਬੇਈਮਾਨ ਨਿਕਲੇ

ਦੁਨਿਆਂ ਦੇ ਦੁੱਖ ਦਾ ਅਹਿਸਾਸ ਕਰਾ ਦੇ

ਫੇਰ ਨਾ ਕਹੀਂ ਅਸੀਂ ਬੇਰਹਿਮ ਨਿਕਲੇ

ਨਾਮ ਦੀ ਖੈਰ ਝੋਲੀ ਪਾਏ ਦੇ

ਫੇਰ ਨਾ ਕਹੀਂ ਜਪਿਆ ਨਹੀਂ

ਮੁਖ ਦਵਾਰ ਸਾਨੂੰ ਵਿਖਾ ਦੇ

ਫੇਰ ਨਾ ਕਹੀਂ ਅਸੀਂ ਮਨਮੁਖ ਨਿਕਲੇ

ਘਰ ਤੇਰੇ ਸੱਭ ਕੁੱਛ ਜਿਸ ਭਾਵੇਂ ਤੂੰ ਦੇਵੇਂ

ਵਿਸ਼ਵਾਸ ਨਾਲ ਅਰਦਾਸ ਕਰਨ ਅਸੀਂ ਨਿਕਲੇ