Monday, October 12, 2020

ਕਿਸਾਨ ਦੀ ਕਿਸਮੱਤ p2

 

                                          ਕਿਸਾਨ ਦੀ ਕਿਸਮੱਤ



ਹੱਡੀਂ ਠੰਡ ਪੌਣ ਵਾਲੀ ਸਰਦੀ ਦੇ ਵਿੱਚ

ਜੱਗ ਨਿਗਿਆਂ ਰਜ਼ਾਈਆਂ ਵਿੱਚ ਮਾਰੇ ਘਰਾੜੇ 

ਉਸ ਸੁਨ ਕਰਨ ਵਾਲੀ ਸਰਦੀ  ਦੇ ਵਿੱਚ

ਮੋਡੇ ਕਹੀ ਲੈ, ਕਿਸਾਨ,ਨੱਕਾ ਕਣਕ ਨੂੰ ਮੋੜੇ

ਹਾੜ ਦੀ ਕੜੱਕ ਧੁੱਪ ਦੇ ਵਿੱਚ 

ਕੂਲਰਾਂ ਅੱਗੇ ਬੈਠ ,ਜੱਗ ਪੀਵੇ  ਠੰਡਾ ਪਾਣੀ

ਝੋਨੇ ਦੇ ਕੱਦੂ ਵਿੱਚ ਲਿਬੜਿਆ

ਸੂਰਜ ਤੱਪਦਾ ਸਿਰ ਲੂਹੇ,ਲੱਤਾਂ ਨੂੰ ਤੱਤਾ ਪਾਣੀ

ਛੇਹ ਮਹੀਨੇ ਕੜੀ ਮਹਿਨੱਤ ਕਰ

ਝਾੜ ਮੰਡੀ ਲੈ ਕੇ ਜਾਵੇ

ਅਪਣੇ ਬਹਾਏ ਪਸੀਨੇ ਦੀ ਵੀ ਕੀਮੱਤ ਨਾ ਪਾਵੇ

ਬੋਲੀ ਕੋਈ ਹੋਰ ਹੀ ਕਰੇ

ਜਿਨਸ ਅਪਣੀ ਦਾ ਮੁੱਲ ਵੀ ਨਾ ਲਾ ਪਾਵੇ

ਜਿਸ  ਕਦੀ ਮਿੱਟੀ ਨੂੰ ਹੱਥ ਵੀ ਨਾ ਲਾਇਆ

ਏਥੋਂ ਚੁਕਾਕੇ ਓਥੇ ਰਖਾਕੇ, ਵਿੱਚੋਂ ਚੋਖਾ ਕਮਾਵੇ

ਕਾਰਾਂ ਵਿੱਚ ਉਹ ਦਲਾਲ ਘੁਮਣ

ਮਹਿਲਾਂ ਵਿੱਚ ਉਹ ਰਹਿਣ

ਕਿਸਾਨ ਬੈਲ ਗੱਡੀ ਵਿੱਚ ਹੱਡ ਰਗੜਾਵੇ

ਕੱਚੀ ਛੱਤ ਥੱਲੇ ਉਹ ਬੈਂਣ

ਕਿੱਥੇ ਗਈ ਉਹ ਉਤੱਮ ਖੇਤੀ

ਵਿਆਪਾਰ ਨੀਚ ਦੀ ਕਹਾਵੱਤ ਪੁਰਾਣੀ

ਖੇਤੀ ਨੂੰ ਅੱਜ ਇਜ਼ੱਤ ਨਾ ਮਿਲੇ

ਵਿਆਪਾਰ ਉੱਚਾ ਹੋਇਆ,ਉਲਟ ਹੋਈ ਕਹਾਣੀ

ਸੱਚਾ ਉਦਪਾਦਕ ਕਿਸਾਨ ਹੀ ਹੁੰਦਾ

ਇੱਕ ਦਾਨੇ ਤੋਂ ਸੌ ਦਾਨੇ ਬਣਾਵੇ

ਜੱਗ ਭਰ ਦਾ ਉਹ ਢਿੱਢ ਭੱਰੇ

ਹੱਡ ਤੋੜ ਮਹਿਨੱਤ ਕਰੇ ਪਸੀਨਾ ਖੇਤੀਂ ਬਹਾਵੇ

ਭੋਲਾ ਭਾਲਾ ਹੁੰਦਾ ਹੈ ਕਿਸਾਨ

ਦਲਾਲਾਂ ਹੱਥ ਉਹ ਠੱਗਿਆਂ ਜਾਵੇ

ਕਿਸਾਨ ਤਾਂ ਪਸੀਨੇ ਦਾ ਮੁੱਲ ਵੀ ਨਾ ਪਾਵੇ

ਦਲਾਲ ਉਸ ਨੂੰ ਲੁਟ ਕੇ ਸ਼ਾਹੂਕਾਰ ਬਣ ਜਾਣ

ਕਿਸਾਨ ਅਪਣਾ ਕਰਜ਼ਾ ਵੀ ਨਾ ਚੁਕਾ ਪਾਵੇ

 ਤੇ ਜ਼ਹਿਰ ਖਾ ਕੇ ਲੈਣ ਅਪਣੇ ਪ੍ਰਾਣ

ਚਲਾਕ ਹੁੰਦਾ,ਕਿਰਤ ਨਾ ਕਰਦਾ,ਵੰਡ ਨਾ ਛੱਕਦਾ

ਜੇ ਕਰਦਾ ਬੇਈਮਾਨੀ ਦੀ ਕਮਾਈ

ਖੱਲਕੱਤ ਸਾਰੀ ਭੁੱਖੀ ਮਰ ਜਾਂਦੀ

ਜੇ ਕਿਸਾਨ ਨਾ ਹੁੰਦਾ ਦਿੱਲ ਦਰਿਆਈ

ਜੱਗ ਦਾ ਅੰਨਦਾਤਾ ਉਹ ਹੈ

ਬੱਸ ਇਸ ਖਿਤਾਬ ਵਿੱਚ ਖ਼ੁਸ਼ੀ ਉਸ ਨੇ ਪਾਈ

ਕਿਸਾਨ ਦੀ ਬੁੱਧੀ ਐਸੀ ਭੋਲੀ ਭਾਲੀ

ਜਾਣ ਬੁੱਝ ਕੇ ਉਸ ਦਾਤਾਰ ਨਾ ਸੀ ਬਣਾਈ

*********

                  किसान दी किस्मॅत


हॅडीं ठंड पौंण वाली सरदी दे विच

जॅग निगियां रज़ांयिआं विच मारे घराङे

उस सुन करन वाली सरदी दे विच

मोढे कही लै,किसान नॅक्का कनक नू मोङे

हाङ दी कङॅक धुॅप विच

कूलरां अगे बैठ,जॅग पीवे ठंडा पाणी

झोने दे कॅदू विच लिबङिआ

सूरज तॅपदा सिर लूहे,लॅतां नू तॅता पाणी

छेह महीने कङी महिनॅत कर

झाङ मंडी लै जावे

अपणे बहाए पसीने दी वी कीमॅत ना पावे

बोली कोई होर करे

अपणी जिन्स दा मुॅल वी ना ला पावे

जिस कदी मिॅटी नू हॅथ वी ना लायिआ

ऐथों चुक, औथे रॅखाके,विचों चोखा कमावे

कारां विच उह दलाल धुमण

महिलां विच उह रहिण

किसान बैल-गॅडी विच हॅड रगङावे

कॅची छॅत थॅले उह बैण

किॅथे गई उह उतॅम खेती

वियापार नीच दी कहावॅत पुराणी

खेती नू अज ईज़ॅत ना मिले

वियापार उच्चा हेयिआ,उलट होई कहाणी

सॅचा उतपादॅक किसान ही हुंदा

इक दाणे तों सौ दाणे बणावे

हॅड तोङ महिनॅत करे पसीना खेतीं बहावे

भोला भाला हुंदा है किसान

दलालां हॅथ ठगिआ जावे

 किसान तां पसीने दा मुल वी ना पावे

दलाल उस नू लुट के शाहूकार बण जाण

किसान अपणा करज़ा वी ना चुका पावे

ते ज़हिर खा के लैण अपणे प्राण

चलाक हुंदा,किरत ना करदा,ना वंड छॅकदा

जे करदा बेईमानी दी कमाई

खॅलकॅत सारी भुॅखी मर जांदी

जे किसान ना हुंदा दिल-दरियाई

जॅग दा अन्नदाता उह है

बॅस इस खिताब विच खुशी उस ने पाई

किसान दी बुॅधी ऐसी भोली भाली

जाण बुॅझ के उस दातार ने  सी बणाई





 

 

 

No comments:

Post a Comment