ਬਾਕੀ ਸੱਭ ਠੀਕ ਹੈ
ਉਮਰ ਆਈ ,ਸ਼ਰੀਰ ਹੋਇਆ ਕਮਜ਼ੋਰ
ਦੁੱਖਣ ਸਾਡੇ ਹੱਡ ,ਦੁੱਖਣ ਸਾਡੇ ਮੌਰ
ਪੈਰੀ ਭੱਰਨੀ ਬੈਠ ਨਾ ਪਾਈਏ
ਬੈਠ ਗਏ ਤਾਂ ਉੱਠ ਨਾ ਪਾਈਏ
ਲੱਤਾਂ ਨਾ ਚੁੱਕ ਸਕਣ ਸਾਡਾ ਭਾਰ
ਬਾਕੀ ਸੱਭ ਠੀਕ ਠਾਕ ਹੈ ਯਾਰ
ਅੱਖਾਂ ਸਾਡਿਆਂ ਵਿੱਚ ਵੀ ਆਇਆ ਮੋੜ
ਕੰਨ ਬੋਲੇ,ਕੋਈ ਕੁੱਛ ਕਹੇ,ਸਾਨੂੰ ਸੁਣੇ ਕੁੱਛ ਹੋਰ
ਜੀਭ ਦਾ ਵੀ ਸਵਾਸ ਕੁੱਛ ਘੱਟ ਹੋ ਗਿਆ
ਸ਼ਰਾਬ ਪੀਣ ਦਾ ਮਜ਼ਾ ਹੁਣ ਓਨਾ ਨਹੀਂ ਰਿਆ
ਦੰਦ ਵੀ ਮੂੰਹ ਵਿੱਚ ਰਹਿ ਗਏ ਚਾਰ
ਬਾਕੀ ਸੱਭ ਠੀਕ ਠਾਕ ਹੈ ਯਾਰ
ਯਾਦਾਸ਼ਤ ਵੀ ਹੁਣ ਘੱਟਦੀ ਜਾਵੇ
ਕਿਥੇ ਕੀ ਰਖਿਆ ਯਾਦ ਨਾ ਆਵੇ
ਗੱਲ ਕਰਦਾ ਕਰਦਾ ਰੁਕ ਮੈਂ ਜਾਂਵਾਂ
ਕੀ ਅੱਗੇ ਕਹਿਣਾ ਸੋਚ ਨਾ ਪਾਂਵਾਂ
ਰਿਆ ਨਾ ਮੈਂ ਪਹਿਲਾਂ ਵਰਗਾ ਹੋਸ਼ਿਆਰ
ਬਾਕੀ ਸੱਭ ਠੀਕ ਠਾਕ ਹੈ ਯਾਰ
ਅਸੀਂ ਹੁਣ ਨਹੀਂ ਰਹੇ ਜਵਾਨ
ਪਰੀ ਵੇਖ ਨਹੀਂ ਨਿਕਲੇ ਸਾਡੀ ਜਾਨ
ਹੁਸਨ ਨਾ ਕਰ ਸਕੇ ਸਾਡੇ ਤੇ ਜਾਦੂੂ
ਦਿੱਲ ਭਾਂਵੇਂ ਧੜਕੇ,ਪਰ ਜਜ਼ਬਾਤ ਰਹਿਣ ਕਾਬੂੂ
ਮੁਹੱਬਤਾਂ ਦੇ ਚੱਕਰਾਂ ਤੋਂ ਅਸੀਂ ਹੋ ਗਏ ਪਾਰ
ਬਾਕੀ ਸੱਭ ਠੀਕ ਠਾਕ ਹੈ ਯਾਰ
ਹੋਇਆ ਮੈਂ ਸਤਰ ਵਰਿਓਂ ਪਾਰ
ਬੁਢਾਪੇ ਲਈ ਮੈਂ ਪੂਰਾ ਤਿਆਰ
ਜਿੰਦ ਸੋਹਣੀ ਜੀ ਲਈ ,ਨਹੀਂ ਕੋਈ ਅਫ਼ਸੋਸ
ਹੁਣ ਉਮਰ ਦਾ ਮਜ਼ਾ ਲੈਣਾ,ਰੱਖਣਾ ਪੂਰਾ ਜੋਸ਼
ਮਿਲਦਾ ਹਰੇ ਇੰਝ ਮੈਂਨੂੰ ਅਪਣਿਆਂ ਦਾ ਪਿਆਰ
ਬਾਕੀ ਸੱਭ ਰਹੂੂਗਾ ਠੀਕ ਠਾਕ ਮੇਰੇ ਯਾਰ
*********
*बाकी सॅब ठीक है
उमर आई ,शरीर होयिआ कमजोर
दुखण साडे हॅड,दुखण साजे मौर
पैरीं भरने बैठ ना पायिए
बैठ गए तां उठ ना पायिए
लॅतां ना चुक सकण साडा भार
बाकी सॅब ठिक ठाक है यार
अखां साडियां विच वी आयिआ मोङ
कन बोले,कोई कुछ कहे,सानू सुणे कुछ होर
जीब दा सवाद वी कुछ घट गिया
शराब पीन दा मजा हुण ओ नहीं रिहा
दंद वी मुंह विच रह गए चार
बाकी सब ठीक ठाक है यार
याद्दाश्त वी हुण घटदी जावे
किथे की रखिया याद ना आवे
गॅल करदा करदा रुक मैं जांवां
की अगे कहिणा सोच ना पांवां
रिहा ना मैं पहिलां वरगा होशियार
बाकी सब ठीक ठाक हैं यार
असीं नहीं रहे हुण जवान
परी वेख नहीं निकले जान
हुसन ना कर सके साडे ते जादू
दिॅल भांवें धङके,पर जजबात रहिण काबू
मुहबॅतां दे चकरां तों उसीं हो गए पार
बाकी सब ठीक ठाक है यार
होयिआ मैं सॅतर वरियों पार
बुडापे लई मैं पूरा तियार
जिंद सोणी जी लई,नहीं कोई अफसोस
हुन उमर दा मजा लैणा ,रखणा पूरा जोश
मिलदा रहे इंझ अपणियां दा पियार
बाकी सब रहूगा ठीक ठाक मेरे यार
No comments:
Post a Comment