ਭੁੱਖ
ਭੁੱਖ ਤੋਂ ਵੱਡਾ ਕੋਈ ਨਾ ਦੁੱਖ
ਭੁੱਖ
ਕਾਰਨ ਢਿੱਢ ਪਾਪੀ ਕਹਿਲਾਵੇ
ਭੁੱਖ
ਬੰਦੇ ਤੋਂ ਕੀ ਕੀ ਨਾ ਕਰਵਾਵੇ
ਭੁੱਖ
ਲਈ ਕਇਆਂ ਨੇ ਇਮਾਨ ਗਵਾਏ
ਭੁੱਖ
ਨੇ ਕਇਆਂ ਦੇ ਸ਼ਰੀਰ ਬਿਕਵਾਏ
ਭੁੱਖ
ਵਿੱਚ ਬੰਦਾ ਸੋਚ ਨਾ ਪਾਏ
ਭੁੱਖ
ਕਿਦਾਂ ਮਟਾਂਵਾਂ,ਇਹੋ ਫਿਕਰ ਉਸ ਨੂੰ ਖਾਏ
ਭੁੱਖ
ਬੰਦੇ ਨੂੰ ਹੈਵਾਨ ਬਣਾਏ
ਭੁੱਖ
ਵਿੱਚ ਦੂਸਰਿਆਂ ਤੋਂ ਖੋਹ ਖੋਹ ਖਾਏ
ਭੁੱਖ
ਵਿੱਚ ਬੰਦਾ ਮਰਨ ਮਾਰਨ ਕੇ ਆਏ
ਭੁੱਖ
ਵਿੱਚ ਬੰਦਾ ਰੱਬ ਨੂੰ ਭੁੱਲਾਏ
ਭੁੱਖ
ਵਿੱਚ ਮਰਦਾਨਾ ਸਿਮਰਨ ਨਾ ਕਰ ਪਾਏ
ਭੁੱਖ
ਉੱਨਾਂ ਨੂੰ ਪਵੇ ਜਿੱਨਾ ਦੀ ਮਾੜੀ ਤਕਦੀਰ
ਭੁੱਖ
ਦਾ ਮਾਰਿਆ ਪਿੰਜਰ ਬਣੇ ਸ਼ਰੀਰ
ਭੁੱਖ
ਦੀ ਦਿੱਲ ਛੋਹਣ ਵਾਲੀ ਤਸਵੀਰ
ਭੁੱਖ
ਨੇ ਮਾਂ ਦਾ ਦੁੱਧ ਸੁਕਾਇਆ
ਭੁੱਖ
ਵਿੱਚ ਗੋਦੀ ਬੱਚਾ ਸਮਝ ਨਾ ਪਾਇਆ
ਭੁੱਖ
ਮਟੌਂਣ ਲਈ ਬੱਚੇ ਸੁਕਾ ਸਤੱਨ ਮੂੰਹ ਵਿੱਚ ਪਾਇਆ
ਭੁੱਖ
ਵਿੱਚ ਗਿਲਝ ਦੋਨਾ ਨੂੰ ਵੇਖੇ,ਸੋਚੇ
ਭੁੱਖ
ਵਿੱਚ ਕਦੋਂ ਉਹ ਮਰਨ ,ਤਾਂ ਉਨਾਂ ਨੂੰ ਨੋਚੇ
ਭੁੱਖ
ਵਿੱਚ ਬੰਦਾ ਜੀ ਨਾ ਪਾਵੇ
ਭੁੱਖ
ਨਾ ਪੂਰੀ ਹੋਵੇ ਤਾਂ ਬੰਦਾ ਮਰ ਜਾਵੇ
ਭੁੱਖ
ਤੋਂ ਵੱਡਾ ਨਹੀਂ ਕੋਈ ਸ਼ਰਾਪ ਦੀ ਮਾਰ
ਭੁੱਖ
ਤੋਂ ਸੱਭ ਨੂੰ ਬਚਾਂਈਂ ਮੇਰੇ ਪਾਲਣਹਾਰ
************
भुॅख
भुॅख तों वॅडा कोई ना दुॅख
भुॅख
कारन डिॅड पापी कहिलावे
भुॅख
बंदे तों की की ना करवावे
भुॅख
लई कईआं ने ईमान गवाए
भुॅख
ने कईआं दे शरीर बिकवाए
भुॅख
विच बंदा सोच ना पाए
भुॅख
किदां मिटांवां,इहीओ फिकर उस नू खाए
भुॅख
बंदे नू हैवान बणाए
भुॅख
विच दूसरिआं तों खो खो खाए
भुॅख
विच बंदा मरन मारन ते आए
भुॅख
विच बंदा रॅब नू भुलाए
भुॅख
विच मरदाना सिमरन ना कर पाए
भुॅख
उन्हां नू पवे,जिना दी माङी तॅकदीर
भुॅख
दा मारिआ पिंजर बणे शरीर
भुॅख
दी दिल छोहण वाली तसवीर
भुॅख
ने मां दा दुॅध सुकायिआ
भुॅख
विच गोदी बॅच्चा समझ ना पायिआ
भुॅख
मटौंण लई बच्चे सुका सतॅन मूंह विच पायिआ
भुॅख
विच गिद्द दोना नू देखे,सोचे
भुॅख
विच कदों उह मरन,तां उन्हां नू नोचे
भुॅख
विच बंदा जी ना पावे
भुॅख
ना पूरी होवे तां बंदा मर जावे
भुॅख
भुॅख तों बॅडा नहीं कोई शराप दी मार
भुॅख
तों सॅभ नू बचांईं मेरे पालणहार
No comments:
Post a Comment