Tuesday, October 6, 2020

ਆਓ ਯਾਰੋ ਹਾੜਾ ਲਾਈਏ p2

 

                      ਆਓ ਯਾਰੋ ਹਾੜਾ ਲਾਈਏ



ਦੁਆ ਕਰਦਾ ਹਾਂ ਮੈਂ,ਮੁਸਕਾਨ ਤੁਹਾਡੀ ਕਮ ਨਾ ਹੋਵੇ

ਖ਼ੁਸ਼ ਰਹੋ ਹਮੇਸ਼ਾਂ ,ਤੁਹਾਨੂੰ ਕੋਈ ਗੱਮ ਨਾ ਹੋਵੇ

ਮਾਯੂਸ ਸੀ ਜਦੋਂ ,ਤਦੋਂ ਤੁਸੀਂ ਮੈਂਨੂੰ ਹੱਸਾਇਆ 

ਅਭਾਰੀ ਹਾਂ ਮੈਂ ਤੁਹਾਡਾ,ਕਰਾਂ ਦਿੱਲੋਂ ਸ਼ੁਕਰਿਆ

                    *****

ਆਓ ਯਾਰੋ ਬੈਠ ਦੋ ਹਾੜੇ ਲਗਾਈਏ

ਕੁੱਛ ਲਹਿਮੇਂ ਖ਼ੁਸ਼ੀ ਵਿੱਚ ਲੰਘਾਈਏ

ਹਮੇਸ਼ਾਂ ਵਾਂਗਰ ਹੱਸੀਏ ਗਾਈਏ

ਪੁਰਾਣੇ ਚੁੱਟਕਲੇ ਫਿਰ ਤੋਂ ਸੁਣਾਈਏ

ਆਓ ਯਾਰੋ ਦੋ ਪੈਗ ਲਗਾਈਏ

ਬੈਠਣ ਇੱਕਠੇ, ਭਾਂਵੇਂ ਸਦੀਓਂ ਬਾਦ

ਬੀਤਿਆ  ਵਕਤ ਉਹ ਕਰਨ ਯਾਦ

ਕਿਦਾਂ ਕਿਸ ਨੇ ਕਿਸ ਨੂੰ ਫਸਾਇਆ

ਰੋਂਦੇ ਦੋਸਤ ਨੂੰ ਸੀ ਕਿਵੇਂ ਹੱਸਾਇਆ

ਮੰਨ ਸੋਚਣ ਪੁਰਾਣਾ ਸਮਾਂ ਕਿਵੇਂ ਫਿਰ ਲਿਆਈਏ 

ਆਓ ਯਾਰੋ ਦੋ ਹਾੜੇ ਲਾਈਏ

ਸੱਚੇ ਯਾਰਾਂ ਵਰਗੇ ਨਹੀਂ ਕੋਈ ਰਿਸ਼ਤੇ

ਯਾਰ ਸ਼ੈਤਾਨ ਹੋਵੇ ਜਾਂ ਹੋਣ ਫ਼ਰਿਸ਼ਤੇ

ਯਾਂਰਾਂ ਨੂੰ ਸਿਰਫ ਯਾਰ ਹੀ ਦਿੱਖਦਾ

ਮਤਲੱਵ ਨਹੀਂ ,ਇਹ ਦਿੱਲ ਦਾ ਰਿਸ਼ਤਾ

ਦਿੱਲ ਨਾਲ ਫਿਰ ਦਿੱਲ ਮਲਾਈਏ

ਆਓ ਯਾਰੋ ਦੋ ਪੈਗ ਲਗਾਈਏ

ਕਿਸਮੱਤ ਚੰਗੀ ਜਿਸ ਦੇ ਯਾਰ ਚੰਗੇ

ਸੱਚਾ ਯਾਰ ਯਾਰ ਤੋਂ ਕੁੱਛ ਨਾ ਮੰਗੇ

ਬੁਰੇ ਵਕਤ ਵੀ ਰਹੇ ਅੰਗੇ ਸੰਘੇ

ਸੱਚ ਬੋਲਣ ਯਾਰ ਨੂੰ ,ਕਦੀ ਨਾ ਸੰਗੇ

ਯਾਰੀ ਲਾਈ ਆ ਤਾਂ ਤੋੜ ਨਭਾਈਏ

ਆਓ ਯਾਰੋ ਦੋ ਹਾੜੇ ਲਾਈਏ

ਮੈਂ ਤਾਂ ਬੜੀ ਕਿਸਮੱਤ ਹੈ ਪਾਈ

ਯਾਂਰਾਂ ਮੇਰਿਆਂ ਮੇਰੇ ਨਾਲ ਯਾਰੀ ਲਗਾਈ

ਦੁੱਖ ਮੇਰੇ ਵਿੱਚ ਉੱਹ ਹੋਏ ਸਹਾਈ

ਖ਼ੁਸ਼ੀ ਦੇ ਵਕਤ ਮੇਰੀ ਖ਼ੁਸ਼ੀ ਵਧਾਈ

ਯਾਰੀ ਦਾ ਅੱਜ ਜਸ਼ਨ ਮਨਾਈਏ

ਪੱਲ ਦੋ ਪੱਲ ਖ਼ੁਸ਼ੀ ਦੇ ਲੰਘਾਈਏ

ਆਓ ਯਾਰੋ ਦੋ ਹਾੜੇ,ਦੇ ਪੈਗ ਲਗਾਈਏ

********

                 आओ यारो हाङा लाईए


दुआ करदा हां मैं मुसकान तुहाडी कम ना होवे

खुश रहो हमेशां,तुहानू कोई गम ना होवे

मायूस सी जदों,तदों तुसीं मैंनू हॅसायिआ

अभारी हां मैं ,करां दिॅलों शुकरिया

****

आओ यारो बैठ  दो हाङे लगाईए

कुॅश लहमें खुशी विच लंगाईए

हमेशां वांगर हॅसिए गाईए

पुराणे चुटलके फिर तों सुणाईए

आओ यारो दो पैग लगाईए

बैठण एकठे चाहे सदीओं बाद

बीतिया वकत उह करन याद

किदां किस ने किस नू फसायिआ

रोंदे दोसत नू सी किवें हॅसायिआ

मंन सोचण पुराणा समा किवें फिर लियाईए

आओ यारो दो हाङे लाईए

सॅच्चे यारां वरगे नहीं कोई रिशते

यार शैतान होवे जां होण फरिशते

यांरां नू सिरफ यार ही दिॅखदा

मतलॅव नहीं इह दिॅल दा रिशता

दिॅल नाल फिर दिॅल मलाईए

आओ यारो दो पैग लगाईए

किसमॅत चंगी जिस दे यार चंगे

सॅच्चा यार यार तों कुछ ना मंगे

बुरे वक्त वी रहे अंगे संगे

सच्च बोलण यार नू ,कदी ना संघे

यारी लाई तां तोङ निभाईए

आओ यारो दो हाङे लाईए

मैं तां बङी किसमॅत पाई

यारां मेरियां मेरे नाल यारी लगाई

दुॅख मेरे विच उह होए सहाई

खुशी दे वकत मेरी खुशी वदाई

यारी दा अज जशन मनाईए

पॅल दो पॅल खुशी दे लंगाईए

आओ यारो दो पैग दो हाङे लगाईए


No comments:

Post a Comment