ਊਚ ਨੀਚ
ਇੱਕ ਨੂਰ ਤੋਂ ਸੀ ਤੈਂਨੂੰ ਓਪਾਇਆ
ਕਿਓਂ ਆਪ ਨੂੰ ਜਾਤੀਂ ਵੰਡਿਆ
ਊੱਚ ਨੀਚ ਦੇ ਜਹਿਰ ਦਿੱਲਾਂ ਵਿੱਚ ਪਾਇਆ
ਇੱਕ ਜਾਤ ਨੂੰ ਦੂਸਰੀ ਜਾਤ ਨਾਲ ਲੜਾਇਆ
ਬਾਹਮਣ ਚਾਹੇ ਹੋਵੇ ਅਕਲ ਦਾ ਅੰਧਾ
ਕਹਾਏ ਉਹ ਉੱਚੀ ਜਾਤ ਦਾ ਬੰਦਾ
ਬਾਲਮੀਕ ਵਿਧਵਾਨ ਰਮਾਇਅਣ ਲਿੱਖ ਜਾਏ
ਫਿਰ ਵੀ ਉਹ ਨੀਚ ਜਾਤ ਦਾ ਕਹਿਏ
ਖ਼ੱਤਰੀ ਸਮਝੱਣ ਆਪ ਨੂੰ ਬੱਲਵਾਨ
ਡਰਕੇ ਨੱਠੇ, ਛੱਡ ਜਾਣ ਮਦਾਨ
ਵੈਸ਼ ਠੱਗਾ ਠੋਰੀ ਕਰੇ ਧੰਨ ਕਮਾਏ
ਉੱਚੀ ਜਾਂਤਾਂ ਵਿੱਚੋ ਮੰਨਿਆ ਜਾਏ
ਉੱਚੀ ਤਿੰਨ ਜਾਤਾਂ ਚਾਹੇ ਹੈ ਵੰਡੇ
ਰੱਲ ਮਿਲਕੇ ਉੱਨਾਂ ਦੀ ਚੰਗੀ ਲੰਘੇ
ਸ਼ੂਦਰ ਦੀ ਮੈਂ ਕੀ ਦਵਾਂ ਮਸਾਲ
ਤਿੰਨਾ ਥੱਲੇ ਨਪਿਆ ,ਬੁਰਾ ਉਸ ਦਾ ਹਾਲ
ਰੋਟੀ ਲਈ ਵੀ ਉਹ ਉੱਚਿਆਂ ਦੇ ਮੌਤਾਜ
ਇਜ਼ੱਤ ਨਾਲ ਨਾ ਜੀ ਸਕੇ,ਜਲੀਲ ਕਰੇ ਸਮਾਜ
ਜੱਦ ਵੀ ਕਿਸੇ ਨੀਚ ਜਾਤ ਆਵਾਜ਼ ਓਠਾਈ
ਉੱਚਿਆਂ ਨੇ ਉੱਨਾਂ ਦੀ ਝੌਂਪੜੀ ਝੁੱਗੀ ਜਲਾਈ
ਕੁਸਰੀ ਬੈਠ ਖਾਣ ਦੀ ਹਿੰਮੱਤ ਜਿਸ ਨੇ ਕੀਤੀ
ਉੱਚਿਆਂ ਮਾਰ ਮਾਰ ਜਾਨ ਉੱਸ ਦੀ ਲੀਤੀ
ਮਾਂ ਭੈਣ ਦੀ ਇਜ਼ੱਤ ਦਿੰਨ ਦਿਹਾੜੇ ਲੁੱਟੀ ਜਾਏ
ਬੇ-ਵੱਸ ਭਰਾ ਰੋਵੇ,ਉੱਹ ਕੁੱਛ ਕਰ ਨਾ ਪਾਏ
ਕਿਸ ਕੋਲ ਉੱਹ ਦੇਣ ਦੁਹਾਈ
ਜੱਦ ਰੱਬ ਵੀ ਨਾ ਕਰੇ ਉੱਨਾਂ ਦੀ ਸੁਣਾਈ
ਕੀ ਕਰਨਾ ਉਹ ਕਰਮ ਧਰਮ ਉਹ ਸੰਨਸਕਾਰ
ਜਿਸ ਬਹਾਨੇ ,ਆਦਮੀ ਆਦਮੀ ਤੇ ਕਰੇ ਅਤਿਆਚਾਰ
ਮੈਂ ਨਾ ਜਾਣਾ ਕਿਓਂ ਕੀਤਾ ਤੂੰ ਨੇ ਇੰਝ, ਮੇਰੇ ਸਿਰਜਣਹਾਰ
ਬੇਨਤੀ ਮੇਰੀ ਏਨੀ,ਸਿਖਾ ਬੰਦੇ ਨੂੰ ਬੰਦੇ ਨਾਲ ਕਰਨਾ ਪਿਆਰ
********
ऊच्च नीच्च
इक नूर तों सी तैंनू उपायिआ
क्यों आप नू जातां वंडिआ
ऊच्च नीच्च दा ज़हर दिलां विच पायिआ
इक जात नू दूजी जात नाल लङायिआ
बाहमण चाहे होवे अकल दा अंधा
कहाऐ उह ऊच्ची जात दा बंदा
बालमीक विधवान रमायिण लिख जाए
फिर वी उह नीच्च जात कहाए
खंतरी समझण आप नू बलवान
डर के नॅसे छॅड जाण मदान
वैश ठॅगी ठोरी करे धन कमाए
ऊच्ची जातां विच मनिआ जाए
ऊच्ची तिन जातां चाहे वंडे
रल मिल उन्हां दी चंगी लंधे
शूदर दी मैं की दवां मसास
तिना नपिआ बुरा उल दा हाल
रोटी लई वी उह ऊचिआं दे मौताज
इज़ॅत नाल ना जी सके,जलील करे समाज
जद वी किसे नीच्च जात आवाज़ओठाई
ऊचिआं ने उस दी झौंपङी झुॅगी जलाई
कुरसी बैह खाऑण दी हिंमॅत जिस कीती
ऊचिआं मार मार जान उस दी लीति
मॉं भैण दी इज़ॅत दिन दिहाङे लुट्टी जाए
बे-वॅस भरा रोवे,कुॅछ कर ना पाए
किस कोल उह देण दुहाई
जॅद रॅब वी ना करे उन्हां दी सिणाई
की करना उह करम धर्म, उह संसकार
जिस बहाने ,आदणी आदमी ते करे अतिचार
मैं ना जाणा क्यों कीता तूं ने ईॅझ, मेरे सिरजनहार
बेनती मेरी एनी,सिखा बंदे नू बंदे नाल करना प्यार
No comments:
Post a Comment