Friday, October 2, 2020

ਹੱਸਦਾ ਰਵਾਂ p2


                                 ਹੱਸਦਾ ਰਵਾਂ



 ਜਿੰਦਗੀ ਵਿੱਚ ਮੈਂ ਹੱਸਦਾ ਰਵਾਂ

ਅੱਜ ਨਾ ਟੋਕੀਂ 

ਅੱਜ ਨਾ ਰੋਕੀਂ

ਦੁਨਿਆਂ ਵਿੱਚ ਬਥੇਰਾ ਰੋਣਾ ਧੋਣਾ

ਸੋਚਣ ਇਹ ਕੀ ਹੋਇਆ, ਓਹ ਨਹੀਂ ਹੋਣਾ

ਮੈਂਨੂੰ ਤਾਂ ਫਿਕਰ ਨਾ ਕੋਈ

ਜੋ ਹੋਈ ਸੋ ਚੰਗੀ ਹੋਈ

ਐਸ ਓਮਰੇ ਮੈਂ ਬੇ-ਪਰਵਾਹ

ਹੱਸਣ ਤੋਂ ਇਲਾਵਾ ਹੋਰ ਨਹੀਂ ਚਾਹ

ਖ਼ੁਸ਼ੀ ਵਿੱਚ ਮੈਂ ਨੱਚਦਾ ਰਵਾਂ

ਜਿੰਦਗੀ ਵਿੱਚ ਮੈਂ ਹੱਸਦਾ ਰਵਾਂ

ਜਵਾਨੀ ਦੀ ਮਹਿਨੱਤ ਅੱਜ ਰੰਗ ਲਿਆਈ

ਐਸ਼ ਕਰਾਂ ਖਾਂਵਾਂ ਬੈਠੇ ਬੈਠਾਈ

ਸ਼ਾਇਦ ਕਿਸਮੱਤ ਚੰਗੀ ਮੈਂ ਪਾਈ

ਬਿਨਾ ਲੁਗਾਮ ਮੈਂ ਨੱਸਦਾ ਰਵਾਂ

ਜਿੰਦਗੀ ਵਿੱਚ ਮੈਂ ਹੱਸਦਾ ਰਵਾਂ

ਰੋਣ ਲਈ ਨਹੀਂ ਕੁੱਛ ਕਰਨਾ ਹੁੰਦਾ

ਦੁੱਖ ਆਪ ਹੀ ਰੁਲਾ ਹੈ ਦੇਂਦਾ

ਪਰ ਹੱਸਣ ਦਾ ਮੌਕਾ ਲੱਭਣਾ ਪੈਂਦਾ

ਖ਼ੁਸ਼ੀ ਵਿੱਚ ਘਰ ਵੱਸਦਾ ਰਵਾਂ

ਜਿੰਦਗੀ ਵਿੱਚ ਮੈਂ ਹੱਸਦਾ ਰਵਾਂ

ਲੋਕਾਈ ਕੀ ਕਹੂ ਨਾ ਕਰ ਸਵਾਲ 

ਦੇਖ ਤੇਰਾ ਹਾਸਾ ਕਰਦਾ ਕਮਾਲ

ਦੁਨਿਆ ਵੀ ਅੱਜ ਹੱਸੂ ਤੇਰੇ ਨਾਲ

ਭਾਗਾਂ ਭੱਰੀ ਕਹਾਣੀ ਮੈਂ ਦੱਸਦਾ ਰਵਾਂ

ਜਿੰਦਗੀ ਵਿੱਚ ਮੈਂ ਹੱਸਦਾ ਰਵਾਂ

ਸੱਭ ਥਾਂ ਖ਼ੁਸ਼ੀ ਹੋਵੇ ਤਾਂ ਖ਼ੁਸ਼ੀ ਭੱਰਭੂਰ

ਨਾ ਕੋਈ ਦੁੱਖੀ ਨਾ ਕੋਈ ਮਜ਼ਬੂਰ

ਸੱਚੇ ਦਿੱਲੋਂ ਮੇਰੀ ਬੇਨਤੀ, ਕਰੀਂ ਮੰਨਜ਼ੂਰ

ਮੰਗਾਂ ਸੱਭ ਦਾ ਭਲਾ ਕਰੀਂ, ਮੇਰੇ ਹਜ਼ੂਰ

ਸਦਾ ਇਹ ਅਰਦਾਸ ਮੈਂ ਕਰਦਾ ਰਵਾਂ

ਜਿੰਦਗੀ ਵਿੱਚ ਮੈਂ ਹੱਸਦਾ ਰਵਾਂ

*******

                              हॅसदा रवां

जिंदगी विॅच मैं हॅसदा रवां

अज ना टोकीं

अज ना रोकीं

दुनिया विॅच बथेरा रोणा धोणा

सोचण एह की होया,ओह की होणा

मैंनू तां फिकर ना कोई

जो होई सो चंगी होई

ऐस उमरे मैं बे-परवाह

हॅसण तों ईलावा होर नहीं चाह

खुशी विॅच मैं नॅचदा रवां

जिंगदी विॅच मैं हॅसदा रवां

जवानी दी महिनॅत अज रंग लियाई

ऐश करां खावां बैठे बैठाई

शाइद किसमॅत चंगी मैं पाई

बिना लुगाम मैं नॅसदा रवां

जिंदगी विॅच मैं हॅसदा रवां

रोण लई नहीं कुछ करना हुंदा

दुॅख आप ही रुला है दिंदा

पर हॅसण दा मौका लॅभणा पैंदा

खुशी विॅच धर वॅसदा रवां

जिंदगी.......

लोकाई की कहू न कर सवाल

देख तेरा हासा करदा कमाल

दुनिया वी अज हॅसू तेरे नाल

भागां भरी कहाणी मैं दॅसदा रवां

जिंदगी विॅच.....

सॅभ थां खुशी होवे तां खुशी भरभूर

ना कोई दुखी ना मजबूर

सॅचे दिॅलों मेरी बेनती,करीं मनजूर

मंगां सॅभ दा भला करीं ,मेरे हजूर

सदा अरदास एह मैं करदा रवां

जिंदगी विॅच मैं हसदा रवां







No comments:

Post a Comment