ਉੱਚੇ ਨਾਲ ਯਾਰੀ
ਸਾਡੀ ਨਾ ਲੱਗੀ ਉੱਚੇ ਨਾਲ ਯਾਰੀ
ਅਸੀਂ ਨੀਚ, ਰਹੇ ਦਰਸ਼ਨ ਦੇ ਭਿਖਾਰੀ
ਬੇੜਾ ਨਾ ਲੱਗਾ ਸਾਡਾ ਪਾਰ
ਅਸੀਂ ਰਹਿ ਗਏ ਮੰਝਧਾਰ
ਫਰਿਆਦ ਸਾਨੂੰ ਕਰਨੀ ਨਾ ਆਈ
ਸਾਡੀ ਨਾ ਹੋਈ ਕੋਈ ਸੁਣਾਈ
ਜਿੰਦਗੀ ਵਿੱਚ ਬਹੁਤ ਕੁੱਛ ਪਾਇਆ
ਸੱਬ ਪਾ ਕੇ ਸਬਰ ਨਹੀਂ ਆਇਆ
ਮੰਨ ਦੀ ਖ਼ਵਾਇਸ਼ ਕੋਈ ਰਹੀ ਨਾ ਅਧੂਰੀ
ਨਾ ਦੁੱਖ ਪਾਇਆ ਨਾ ਸਈ ਕੋਈ ਮਜਬੂਰੀ
ਫਿਰ ਵੀ ਲੱਗੇ ਜਿੰਦ ਜੀਵੀ ਨਾ ਪੂਰੀ
ਸਿਆਣਿਆਂ ਦੀ ਗੱਲ ਸੁਣ ਤਾਂ ਆਂਵਾਂ
ਪੱਲ ਮਗਰੋਂ ਮੈਂ ਭੁੱਲ ਉਹ ਜਾਂਵਾਂ
ਗ੍ੰਥ ਪੱੜ ਕੁੱਛ ਸਮਝ ਵਿੱਚ ਆਏ
ਅਮਲ ਨਾ ਕਰਾਂ ਉਹ ਵਿਅਰਥ ਜਾਏ
ਕਈ ਵਾਰ ਉਸ ਦੇ ਨਾਮ ਦਾ ਰੱਟ ਲਾਂਵਾਂ
ਮੰਨ ਵਿੱਚ ਮੈਲ ,ਮੈ ਦਿੱਲੋਂ ਘੱਭਰਾਂਵਾਂ
ਨਰਾਜ਼ ਨਾ ਹੋਵੇ ,ਮੈਂ ਡਰ ਡਰ ਜਾਂਵਾਂ
ਆਪ ਉੱਚਾ ਮੈਂਨੂੰ ਨੀਚ ਬਣਾਇਆ
ਕਿਓਂ ਇਹ ਕੀਤਾ ,ਸਮਝ ਨਾ ਆਇਆ
ਕਿਓਂ ਉਸ ਨੇ ਰੱਚਨਾ ਰਚਾਈ
ਕੀ ਸੀ ਉਸ ਮੰਨ ਵਿੱਚ ਆਈ
ਫਿਰ ਮੰਨ ਨੂੰ ਦਿੱਤਾ ਦਲਾਸਾ
ਅੱਜੇ ਤੱਕ ਕੋਈ ਨਾ ਕਰ ਸਕਿਆ ਇਹ ਖਲਾਸਾ
ਗਿਆਨੀ ਧਿਆਨੀ ਪੀਰ ਪੈਗੰਮਬਰ ਜੱਗ ਵਿੱਚ ਆਏ
ਆਮ ਬੰਦੇ ਨੂੰ ਇਹ ਗੁੱਥੀ ਸਮਝਾ ਨਾ ਪਾਏ
ਛੱਡ ਇਹ ਡੂੰਗਿਆਂ ਸੋਚਾਂ,ਤੂੰ ਇੱਕ ਆਮ ਬੰਦਾ
ਖਾ ਪੀ ਮੌਜ ਓੜਾ,ਕਰ ਜੋ ਮੰਨ ਨੂੰ ਲੱਗੇ ਚੰਗਾ
ਬੰਦਾ ਹੈ ਤੂੰ ਬੰਦੇ ਨਾਲ ਪਿਆਰ ਤੂੰ ਕਰ
ਉੱਚੇ ਤੈਂਨੂੰ ਬਣਾਇਆ ਸਿਰਫ਼ ਉੱਸ ਤੋਂ ਡਰ
ਮੱਥੇ ਜੋ ਤੇਰੇ ਲਿਖਿਆ, ਉੱਹ ਮਿਲ ਜਾਣਾ
ਸੱਚ ਇਹ ਮੰਨ, ਉੱਚੇ ਦਾ ਇਹ ਅਟੱਲ ਭਾਣਾ
*********
उच्चे नाल यारी
साडी ना लॅगी उच्चे नाल यारी
असीं नीच,रहे दर्शन दे भिखारी
बेङा ना लॅगा साडा पार
असीं रह गए मंझधार
फरियाद सानू करनी ना आई
साडी ना होई कोई सुणाई
जिंदगी विच बहुत कुॅछ पयिआ
सॅब पा के सबर नहीं आयिआ
मंन दी खवायिश कोई रही ना अधूरी
ना दुॅख पायाआ ना सई कोई मजबूरी
फिर वी लॅगे जिंद जीवी ना पूरी
सियाणियां दी गॅल सुण तां आंवां
पॅल मगरों मैं भुल उह जांवा
ग्रंथ पङ कुॅछ समझ विच आए
अमल ना करां विर्थ उह जाए
कई बार उस दे नाम दी रॅट लांवां
मंन विच मैल,मैं दिलों घबरांवां
नराज़ ना होवे,मैं डर जांवां
आप उच्चा मैंनू नीच बणायिआ
क्यों इह कीती समझ ना आयिआ
क्यों उस ने रचना रताई
की सी उस मंन विच आई
फिर मंन नू दिता दिलासा
अज तॅक कोई ना कर सकिआ इह खलासा
ज्ञानी ध्यानी पीर पैगंबर जॅग विच आए
आम बंदे नू इह गुथ्थी समझा ना पाए
छॅड इह डूंगिया सोचां,तूं इक आम बंदा
खा पी मौज उङा,कर जो मंन नू लॅगे चंगा
बंदा तूं ,बंदे नाल प्यार तू कर
उच्चे तैंनू बणायिआ सिरफ उस तूं डर
मॅथ्थे जो तेरे लिखिआ,उह मिल जाणा
सॅच इह मन ,उच्चे दा इह अटॅल भाणा
No comments:
Post a Comment