ਰਹੇ ਅਸੀਂ ਜੱਟ ਦੇ ਜੱਟ
ਰਹੇ ਅਸੀਂ ਜੱਟ ਦੇ ਜੱਟ
ਫ਼ਨੇ ਖਾਂ ਅਪਣੇ ਆਪ ਨੂੰ ਸਮਝਿਏ
ਅਸੀਂ ਨਹੀਂ ਕਿਸੇ ਤੋਂ ਘੱਟ
ਕੀਤੀ ਅਸੀਂ ਚੰਗੀ ਪੜਾਈ
ਪੰਡਤਾਂ ਵਰਗੀ ਇਲਮ ਅਸੀਂ ਪਾਈ
ਪਰ ਉਹ ਸਾਡੇ ਕੰਮ ਨਾ ਆਈ
ਬਾਣਿਆਂ ਵਾਂਗ ਅਸੀਂ ਸਾਂਝ ਨਾ ਨਿਭਾਈ
ਅਕਲ ਨਾ ਵਰਤੀ ,ਵਰਤੀ ਹੂੜ ਮੱਤ
ਅਸੀਂ ਰਹੇ ਜੱਟ ਦੇ ਜੱਟ
ਸੂਟ ਵੀ ਪਾਏ
ਬੂਟ ਵੀ ਪਾਏ
ਟਾਈ ਲਾਈ
ਕਾਰ ਚਲਾਈ
ਪਰ ਮਿੱਠਾ ਬੋਲਣ ਦੀ ਜਾਂਚ ਨਾ ਆਈ
ਛੋਟੀ ਜਹੀ ਗੱਲ ਤੇ ਸਾਨੂੰ ਚੱੜ ਜਾਂਦਾ ਵੱਟ
ਅਸੀ ਰਹੇ ਜੱਟ ਦੇ ਜੱਟ
ਕਿਰਤ ਕਰਨਾਂ ਸਾਡਾ ਕਰਮ
ਵੰਡ ਛੱਕਨਾਂ ਸਾਡਾ ਧਰਮ
ਯਾਰਾਂ ਦੇ ਅਸੀਂ ਹਾਂ ਯਾਰ
ਪਿਆਰ ਵਿੱਚ ਮਰਨ ਲਈ ਹਮੇਸ਼ਾਂ ਤਿਆਰ
ਦੁਸ਼ਮਣ ਮੋਰੇ ਜਾਈਦਾ ਅਸੀਂ ਡੱਟ
ਅਸੀਂ ਰਹੇ ਜੱਟ ਦੇ ਜੱਟ
ਪਸੀਨਾ ਵਹਾ ਅਸੀਂ ਕਰੀ ਦੀ ਕਮਾਈ
ਮੁਫ਼ੱਤ ਹਰਾਮ ਦੀ ਕਦੀ ਨਹੀਂ ਖਾਈ
ਪੈਸੇ ਨਾਲ ਜਾਦਾ ਪਰੀਤ ਨਹੀਂ ਪਾਈ
ਵਿਆਪਾਰ ਨਾ ਜਾਣਿਆ ,ਨਾ ਚਲਾਈ ਹੱਟ
ਅਸੀਂ ਰਹੇ ਜੱਟ ਦੇ ਜੱਟ
ਰੱਬ ਨੂੰ ਅਸੀਂ ਸਦਾ ਧਿਆਂਦੇ
ਹੋਰ ਕਿਸੇ ਤੋਂ ਖੌਫ਼ ਨਾ ਖਾਂਦੇ
ਸਰਬੱਤ ਦੇ ਭੱਲੇ ਲਈ ਅਰਦਾਸ ਅਸੀਂ ਕਰੀਏ
ਸੱਭਨਾਂ ਜੀਆਂ ਦਾ ਇੱਕ ਦਾਤਾ,ਕਦੀ ਨਾ ਵਿਸਰਿਏ
ਮੰਨ ਸਾਡਾ ਹੈ ਨੀਵਾਂ ,ਉੱਚੀ ਸਾਡੀ ਮੱਤ
ਅਸੀਂ ਰਹਿ ਗਏ ਜੱਟ ਦੇ ਜੱਟ
************
रहे असी जॅट दे जॅट
रहे असीं जॅट दे जॅट
फने खान अपणे आप नू समझिए
असीं नहीं किसे तों घॅट
कीती असीं चंगी पङाई
पंडतां वरगी इलम असीं पाई
पर ओह साडे कम ना आई
बाणियां वांग सांझ ना निभाई
अकल ना वरती,वरती हूङ मॅत
असीं रहे जॅट दे जॅट
सूट वी पाए
बूट वी पाए
टाई लाई
कार चलाई
पर मिॅठा बोलण दी जांच्च ना आई
छोटी जही गॅल ते सानू चङ जांदा वॅट
असीं रहे जॅट दे जॅट
किरत करना साडा करम
वंड छॅकणा साडा धरम
यारां दे असीं यार
पियार विच मरन लई असीं हमेशां तियार
दुशमन मूहरे जाईदा असीं डॅट
असीं रहे जॅट दे जॅट
पसीना वहा असीं करी दी कमाई
मुफत हराम दी कदी नहीं खाई
पैसे नाल जादी परीत नहीं पाई
वियापार ना जाणिआ ना पाई हॅट
असीं रहे जॅट दे जॅट
रॅब नू असीं सदा धिआंदे
होर किसे तों खौफ ना खांदे
सरबॅत दे भले लई अरदास असी करीए
सबना जियां दा एक दाता,कदी ना विसरिए
मंन साडा नीवां ,उच्ची साडी मॅत
असीं रह गए जॅट दे जॅट
No comments:
Post a Comment