ਸਾਡੀ ਹੁੰਦੀ ਰਹਿੰਦੀ ਆ ਲੜਾਈ
ਮੇਰੀ ਘਰਵਾਲੀ ਤੇ ਮੇਰੀ ਹੁੰਦੀ ਰਹਿੰਦੀ ਆ ਲੜਾਈ
ਉਹ ਹਮੇਸ਼ਾਂ ਜਿਤੇ, ਮੈਂ ਹਰ ਵਾਰੀ ਮਾਰ ਖਾਈ
ਮੈਂ ਕਹਿਆ ,ਮੈਂਨੂੰ ਸਰਦੀ ਲੱਗਦੀ,ਪੱਖਾ ਕਰ ਬੰਦ
ਉਹ ਕਵੇ ਹੋਰ ਤੇਜ਼ ਕਰਨਾ,ਏਨੀ ਵੀ ਨਹੀਂ ਠੰਢ
ਮੈਂ ਹਾਰਿਆ ,ਸੌਣਾ ਪੈ ਗਿਆ ਲੈ ਕੇ ਰਜਾਈ
ਏਸੇ ਗੱਲ ਤੇ ਹੋ ਗਈ ਸਾਡੀ ਲੜਾਈ
ਇੱਕਠੇ ਸੀ ਰਾਤ ਨੂੰ ਅਸੀਂ ਸੁੱਤੇ
ਸਾਂਝੀ ਜੁੱਲੀ ਸੀ ਲਈ ਉੱਤੇ
ਮੈਂ ਪਾਸਾ ਲਿਇਆ,ਲੱਥ ਗਈ ਉਸ ਉੱਤੋਂ ਰਜਾਈ
ਮੇਰੀ ਏਸ ਗੁਸਤਾਖੀ ਤੇ ਸਾਡੀ ਹੋ ਗਈ ਲੜਾਈ
ਸੌ ਬਾਰ ਸੋਚਕੇ ਅਖ਼ੀਰ ਇੱਕ ਕਮੀਜ਼ ਅਸੀਂ ਪਾਈ
ਇਹ ਤਾਂ ਆਓਂਣ ਜਾਣ ਲਈ ਰੱਖੀ,ਕਹਿ ਉਸ ਨੇ ਗਲੋਂ ਲੁਹਾਈ
ਏਸੇ ਮੇਰੀ ਮੰਨਮਰਜ਼ੀ ਤੇ ਹੋਈ ਸਾਡੀ ਲੜਾਈ
ਸਾਂਝੇ ਗੱਦੇ ਤੇ ਲਕੀਰ ਉਸ ਨੇ ਲਗਾਈ,ਕਹੇ ਅਪਣੇ ਪਾਸੇ ਸੌਣਾ
ਦੂਸਰੇ ਦੇ ਪਾਸੇ ਗੱਲਤੀ ਨਾਲ ਵੀ ਹੱਥ ਨਹੀਂ ਲੌਣਾ
ਘੂਕ ਸੁਤੇ ਨੂੰ ਜਗਾਇਆ,ਬੋਲੀ ਏਥੇ ਬਾਂਹ ਤੇਰੀ ਕਿਓਂ ਆਈ
ਅਨਜਾਣੇ ਵਿੱਚ ਵੀ ਜੋ ਹੋ ਗਿਆ ,ਉਸ ਉੱਤੇ ਵੀ ਸਾਡੀ ਹੋਈ ਲੜਾਈ
ਦੋਸਤਾਂ ਵਿੱਚ ਬੈਹ ਕੇ ਚੁਟਕਲਾ ਉਸ ਤੇ ਸੁਣਾਇਆ
ਹੱਸਦਿਆਂ ਸੱਭ ਨੂੰ ਵੇਖ ,ਗੁਸਾ ਉਸ ਨੂੰ ਆਇਆ
ਕਹੇ ਮੇਰਾ ਮਜ਼ਾਕ ਓੜੌਣ ਦੀ ਕੀਤੀ ਸੀ ਮੈਂ ਮਨਾਈ
ਮਜ਼ਾਕ ਸਾਨੂੰ ਉਲਟਾ ਪਿਆ, ਏਸੇ ਤੇ ਹੋਈ ਸਾਡੀ ਲੜਾਈ
ਪੀਣ ਦੀ ਤੇਰੀ ਆਦਤ ਮੈਂਨੂੰ ਨਾ ਲੱਗੇ ਚੰਗੀ,ਕਹੇ ਇਹ ਹੈ ਖਰਾਬ
ਪੇਕੇ ਮੈਂ ਚਲੀ ਹੈ ਜਾਣਾ ,ਜੇ ਤੂੰ ਛੱਡੀ ਨਾ ਇਹ ਭੈੜੀ ਸ਼ਰਾਬ
ਧਮਕੀ ਦੇ ਉਸ ਨੇ ਦਾਰੂ ਮੇਰੀ ਛਡਾਈ
ਡਰ ਗਿਆ ਮੈ , ਏਸੇ ਗੱਲ ਤੇ ਸਾਡੀ ਹੋਈ ਲੜਾਈ
ਦੂਸਰਿਆਂ ਤੇ ਅੱਖ ਰੱਖੇਂ ,ਇਹ ਕੰਮ ਨਹੀਂ ਚੰਗਾ
ਛਿਤੱਰ ਮੇਰੇ ਤੋਂ ਖਾਂਵੇਂਗਾ,ਜੇ ਤੂੰ ਬਣਿਆ ਨਾ ਬੰਦਾ
ਮੈਂ ਕਹਿ ਬੈਠਾ,ਫ਼ਿਤਰੱਤ ਮੇਰੀ ਐਸੀ,ਮੈਂ ਨਹੀਂ ਹਰਜਾਈ
ਏਸੇ ਸਚਾਈ ਤੇ ਸਾਡੀ ਹੋ ਗਈ ਲੜਾਈ
ਲੜਦੇ ਅਸੀਂ ਰਹਿੰਦੇ ਆਂ, ਗੁਸਾ ਵੀ ਕਰਦੇ ਆਂ
ਪਰ ਪਿਆਰ ਹੈ,ਇੱਕ ਦੂਜੇ ਤੇ ਮਰਦੇ ਆਂ
ਚੌਤਾਲੀ ਸਾਲ ਅਸੀਂ ਨਿਭਾਈ
ਚਾਹੇ ਕੀਤੀ ਕਈ ਦਫ਼ਾ ਲੜਾਈ
ਉਹ ਮੇਰੇ ਤੇ ਮੈਂ ਉਸ ਤੇ ਅਸੀਂ ਵਾਰੀ ਵਾਰੀ ਜਾਈਏ
ਅੱਗੇ ਬਚੀ ਰੱਲ ਮਿਲਕੇ ,ਹੱਸਕੇ,ਜੀ ਜਾਈਏ
*********
साडी हुंदी रंहिंदी आ लङाई
मेरी घरवाली ते मेरी हुंदी रंहिंदी आ लङाई
उह हमेशां जिॅते,मैं हर वारी मार खाई
मैं किहा,मैंनू सरदी लॅगदी,पंखा कर बंद
उह कवे होर तेज करना, ऐनी वी नहीं ठंड
मैं हारिआ,सौणा पै गिया लै के रजाई
ऐसे गॅल ते साडी हो गई लङाई
एकॅठे सी रात नू असीं सुते
सांझी जुॅली सी लई उते
मैं पासा मारिया,लॅथ गई उस उतों रजाई
मेरी एस गुसताखी ते साडी हो गई लङाई
सौ बार सोच्च के अखीर एक कमीज असीं पाई
इह तां औण जाण लई रखी,कहि उस ने गलों लहाई
ऐसे मेरी मनमरजी ते होई साडी लङाई
सांझे गॅद्दे ते लकीर उस ने लगाई,कहे अपणे पासे सौणा
दूसरे पासे गलती नाल वी ह्थ नहीं लौणा
घूक सुते नू जगायिआ,बोली इथे बांह तेरी कियों आई
अनजाणे वी जो हो गिया,उस उते वी साडी होई लङाई
दोस्तां विच बैह के चुटकला उस ते सुणायिआ
हॅसदिआं सॅब नू वेख ,गुस्सा उस नू आयिआ
कहे मेरा मजाक अङौण लई कीती सी मनाही
मजाक सानू उलटा पै गिया,ऐसे ते होई साडी लङाई
पीण दी तेरी आदॅत मैंनू ना लॅगे चंगी,कहे इह है खराब
पेके मै चली जाणा,जे तूं छॅडी ना इह भैङी शराब
धमकी दे उस ने दारू मेरी छॅडाई
डर गिया मैं,ऐसे गॅल ते साडी होई लङाई
दूसरियां ते अख रखें,इह कम नहीं चंगा
छितॅर मेरे तों खांवेंगा,जे तूं बणियां ना बंदा
मैं कहि बैठा,फितरॅत मेरी ऐसी,मैं नहीं हरजाई
ऐसे सच्चाई ते हो गई लङाई
लङदे असीं रंहदे हां,गुस्सा वी करदे हां
पर पियार है,एक दूजे ते मरदे हां
चौताली साल असीं निभाई
चाहे कीती कई दफा लङाई
उह मेरे ते मैं उस ते, असीं वारी वारी जाईए
अगे बची रॅल मिल के,हॅसके,जी जाईए
No comments:
Post a Comment