ਗਰੀਬੀ
ਗਰੀਬੀ ਕਿਸੇ ਤੇ ਨਾ ਆਵੇ ਭੱਗਵਾਨ
ਗਰੀਬ ਸੱਭ ਗਵਾਵੇ,ਸਾਂਭ ਨਾ ਸਕੇ ਅਭਿਮਾਨ
ਪੈਸੇ ਲਈ ਵਿੱਕਦਾ ਵੇਖਿਆ ਵਡਿੱਆਂ ਦਾ ਇਮਾਨ
ਜਾਨਵਰ ਬਣਾਵੇ ਗਰੀਬੀ, ਨਾ ਰਹੇ ਬੰਦਾ ਇੰਨਸਾਨ
ਗਰੀਬੀ ਵਿੱਚ ਜਿਸ ਦਾ ਲਿਖਿਆ ਨਸੀਬ
ਉੱਹ ਜਮੇ ਗਰੀਬ ,ਜਾਂ ਹੋਵੇ ਅਮੀਰੋਂ ਗਰੀਬ
ਜੋ ਨਸ਼ਾ ਪੀ ਕੇ, ਜੂਏ ਵਿੱਚ ਉੱੜਾ ਕੇ ਹੋਵੇ ਕਰਜ਼ਾਈ
ਉਸ ਉੱਤੇ ਤਰਸ ਨਾ ਖਾਵੋ,ਉਹ ਖੁੱਦ ਦਾ ਹਰਜਾਈ
ਜੋ ਗਰੀਬੀ ਵਿੱਚ ਜੱਮਿਆਂ ,ਜਾਂ ਬਿਮਾਰੀ ਤੋਂ ਮਜ਼ਬੂਰ
ਉਹ ਤਾਂ ਕਿਸਮੱਤ ਦਾ ਮਾਰਾ,ਉਸ ਦਾ ਨਹੀਂ ਕੋਈ ਕਸੂਰ
ਇੱਕ ਬਾਰ ਬੰਦਾ ਗਰੀਬੀ ਦੇ ਚੱਕਰ ਵਿੱਚ ਆਵੇ
ਉਹ ਗਰੀਬ ਤੋਂ ਗਰੀਬੀ ਵਿੱਚ ਰੁਲਦਾ ਜਾਵੇ
ਬਣਾ ਨਾ ਸਕੇ ਗਰੀਬ ਅਪਣਾ ਪੱਕਾ ਘਰ
ਝੌਂਪੜਿਆਂ ਝੁੱਗਿਆਂ ਦਿਆਂ ਅੱਗਾਂ ਵਿੱਚ ਜਾਵੇ ਸੜ
ਸੜਕਾਂ ਤੇ ਗਰੀਬ ਠੋਕਰਾਂ ਖਾਵੇ
ਠੰਢ ਨਾਲ ਠੁਰ ਠੁਰ ਕਰਦਾ ਦਮ ਤੋੜ ਜਾਵੇ
ਗਰੀਬੀ ਵਿੱਚੋਂ ਕਿੰਝ ਨਿਕਲੇ ਬੰਦਾ
ਫ਼ਟੇ ਕਪੜੇ ਵੇਖ ਕੋਈ ਦੇਵੇ ਨਾ ਕਮਾਈ ਦਾ ਧੰਦਾ
ਬੱਚਿਆਂ ਨੂੰ ਉਹ ਪੜਾ ਨਾ ਪਾਵੇ
ਭੀਖ ਮੰਗਣ ਤੇ ਉੱਨਾਂ ਨੂੰ ਲਾਵੇ
ਪੇਟ ਭੱਰ ਖਾਣ ਨੂੰ ਗਰੀਬੀ ਤਰਸਾਵੇ
ਦੋ ਵਕਤ ਦੀ ਰੋਟੀ ਮੁਸ਼ਕੱਲ ਹੱਥ ਆਵੇ
ਜਿਆਦਾ ਦਿਨ ਭੁੱਖੇ ਪੇਟ ਲੰਘਾਵੇ
ਰਾਤ ਨੂੰ ਪਾਣੀ ਨਾਲ ਢਿੱਢ ਭੱਰ ਸੌਂ ਜਾਵੇ
ਫੋਕੀ ਹੈ ਕਹਾਵੱਤ, ਕਿ ਗਰੀਬ ਹੈ ,ਪਰ ਇਜ਼ੱਤ ਹੈ ਉਸ ਦੇ ਕੋਲ
ਸੱਚ ਤਾਂ ਇਹ, ਕਿ ਇਜ਼ੱਤ ਦਾ ਵੀ ਗਰੀਬੀ ਵਿੱਚ ਲੱਗ ਜਾਂਦਾ ਮੋਲ
ਰੱਬ ਕਿਸੇ ਨੂੰ ਗਰੀਬੀ ਦਾ ਮੂੰਹ ਨਾ ਦਿਖਲਾਵੇ
ਸ਼ਾਹੂਕਾਰ ਭਾਂਵੇਂ ਨਾ,ਕਿਸਮੱਤ ਗਰੀਬ ਨਾ ਬਣਾਵੇ
ਗਰੀਬੀ ਕਿਸੇ ਨੂੰ ਨਾ ਦੇਂਵੀਂ ਮੇਰੇ ਮਹਿਰਵਾਨ
ਕਿ ਵੇਚਣਾ ਪਵੇ ਉਸ ਨੂੰ ਅਪਣਾ ਅਭਿਮਾਨ ਅਪਣਾ ਇਮਾਨ
**********
गरीबी
गरीबी किसे ते ना आवे भगवान
गरीब सॅब कुॅछ गवावे,सांभ ना सके अभिमान
पैसे लई विॅकदा वेखिआ वॅडिआं दा ईमान
जानवर बणावे गरीबी,बंदा रहे ना ईन्सान
गरीबी विच दिस दी लिखिआ नसीब
उह जॅमे गरीब,जां होवे अमीरों गरीब
जो नॉशा पी के,जूए विच उङा के होवे करज़ाई
उस उते तरस ना खावो,उह खुद दा हरजाई
जो गरीबी विच जमिआं ,जां बिमारी तों मजबूर
उह तां किस्मॅत दा मारा,उस दा नहीं कोई कसूर
इक बार बंदा गरीबी दे चॅक्कर विच आवे
उह गरीब तों गरीबी विच रुलदा जावे
बणा ना सके गरीब अपणा पॅका घर
झौपङियां झुगियां दिआं अगां विच जावे सङ
सङकां ते गरीब ठोकरां खावे
ठंड नाल ठुर ठुर करदा दम तोङ जावे
गरीबी विचों किवें निकले बंदा
फ़टे कपङे वेख कोई देवे ना कमाई दा धंदा
बॅचियां नू उह पङा ना पावे
भीख मंगण ते उन्हां नू लावे
पेट भॅर खाण नू गरीबी तरसावे
दो वक्त दी रोटी मुश्कल हॅथ आवे
जियादी दिन भुॅखे पेट लंघावे
रात नू पाणी नाल ढिॅढ भॅर सौं जावे
फोकी है कहावत,कि गरीब है,पर इज़ॅत है उस दे कोल
सॅच तां इह कि इज़ॅत दा वी गरीबी विच लॅग जांदा मोल
रॅब किसे नूनगरीबी दा मूहं ना दिखलावे
शाहूकार ना,किस्मॅत गरीब ना बणावे
गरीबी किसे नू ना देंवीं महिरवान
कि वेचणा पवे उस नू अपणा अभिमान अपणा ईमान
No comments:
Post a Comment