Saturday, October 24, 2020

ਖ਼ੁਸ਼ੀ ਦਾਦੀ ਪੋਤੇ ਦੀ p2

 

                                            ਖ਼ੁਸ਼ੀ ਦਾਦੀ ਪੋਤੇ ਦੀ



ਨੱਠਾ ਨੱਠਾ ਪੋਤਾ ਦਾਦੀ ਕੋਲ ਸੀ ਆਇਆ

ਅੱਖਾਂ ਵਿੱਚ ਹੰਝੂੂ, ਥੋੜਾ ਸੀ ਘੱਭਰਾਇਆ

ਦਾਦੀ ਗੋਦੀ ਲੈ ਪੁੱਛਿਆ ਕੀ ਹੈ ਹੋਇਆ

ਕਿਓਂ ਸੀ ਮੇਰਾ ਚੰਨ ਪੁਤ ਰੋਇਆ

ਦਾਦੀ ਮੇਰਾ ਦੰਦ  ਦੁੱਖਦਾ ਨਾਲੇ ਥੋੜਾ ਹਿਲਦਾ

ਟੁੱਟ ਇਹ ਜਾਣਾ ਮੈਂਨੂੰ ਡਰ ਹੈ ਲੱਗਦਾ

ਦਾਦੀ ਖ਼ੁਸ਼ ਹੋ ਕੇ ਬੋਲੀ ਇਹ ਤਾਂ ਹੋਣਾ ਸੀ

ਗੱਭਰੂ ਤੂੰ ਹੋ ਗਿਆਂ ਇਸ ਵਿੱਚ ਰੋਣਾ ਕੀ

ਤੇਰੇ ਪਿਓ ਦੇ ਵੀ ਇੰਝ ਡਿਗੇ ਸੀ ਦੰਦ

ਦੁੱਧ ਦੇ ਹਣ, ਨਿਕਲਦੇ ਕਰਨ ਥੋੜਾ ਤੰਗ

ਇਹ ਸੱਭ ਨਾਲ ਹੈ ਹੁੰਦਾ,ਤੂੰ ਨਾ ਘੱਭਰਾ

ਜਗਾਹ ਇਨਾਂ ਦੇ ਨਵੇਂ ਮਜਬੂਤ ਜਾਣਗੇ ਆ

ਸੁਣ ਤੇਰੇ ਕੰਨ ਵਿੱਚ ਇਕ ਰਾਜ਼ ਮੈਂ ਸੁਣਾਂਵਾਂ

ਟੁੱਟੇ ਦੰਦ ਦਾ ਕੀ ਕਰਨਾ, ਮੈਂ ਚੰਨ ਨੂੰ ਸਮਝਾਂਵਾਂ

ਰਾਤੀਂ ਸੌਂ ਜਾਈਂ ਦੰਦ ਨੂੰ ਸਰਾਣੇ ਥੱਲੇ ਰੱਖ ਕੇ

ਪਰੀ ਆਊਗੀ ਲੈ ਜਾਊਗੀ ਤੇਰਾ ਦੰਦ ਚੱਕ ਕੇ

ਸਵੇਰੇ ਉੱਠ ਕੇ ਸਰਾਣੇ ਥੱਲੇ ਵੇਖੀਂ

ਕੀ ਮਿਲਿਆ ,ਮੈਂਨੂੰ ਆ ਕੇ ਤੂੰ ਦੱਸੀਂ

ਸਵਖੱਤ ਸਵੇਰੇ ਪੋਤਾ ਖ਼ੁਸ਼ੀ ਵਿੱਚ ਚੀਖਦਾ ਆਇਆ ਨੱਸਿਆ

ਸਾਹ ਚੱੜਿਆ ,ਰੁਕ ਰੁਕ ਦਾਦੀ ਨੂੰ ਉਸ ਦੱਸਿਆ

ਦਾਦੀ ਦਾਦੀ ਰਾਤ ਪਰੀ ਇੱਕ ਗਈ ਸੀ ਆ

ਸਰਾਣੇ ਹੇਠੋਂ ਮੇਰਾ ਦੰਦ ਲੈ ਗਈ ਉੱਠਾ

ਕਹਿੰਦੀ ਮੈਂਨੂ ,ਦੰਦ ਬਦਲੇ,ਮੈਂ ਪੈਸੇ ਤੇਰੇ ਲਈ ਲਿਆਈ

ਸੱਚ ਹੈ ਦਾਦੀ,ਮੁੱਠੀ ਖੋਲ ਨੋਟ ਉਸ ਦਾਦੀ ਨੂੰ ਦਿਖਾਈ

ਦਾਦੀ ਬੋਲੀ,ਵੇਖਿਆ ਸਕੀਮ ਅਪਣੀ ਰੰਗ ਲਿਆਈ

ਹੁਣ ਤੂੰ ਬੀਬਾ ਬਣਨਾ ,ਤੇ ਕਰੀਂ ਖੂਬ ਪੜਾਈ

ਪੋਤੇ ਦੀ ਖ਼ੁਸ਼ੀ ਵੇਖ ਦਾਦੀ ਫੁੱਲੀ ਨਾ ਸਮਾਏ

ਪਿਆਰ ਪੋਤੇ ਨੂੰ ਕਰੇ,ਤੇ ਰੱਬ ਦਾ ਸ਼ੁਕਰ ਮਨਾਏ

******** 

           खुशी दादी पोते दी


नॅठा नॅठा पोता दादी कोल सी आयिआ

अखां विच हंझू ,थोङा सी धबरीयिआ

दादी गोदी लै पुछिआ की है होयिआ

क्यों सी मेरा चंन पुत रोयिआ

दादी मेरा दंद दुखदा नाले थोङा हिलदा

टुॅट इह जाणा मैंनू डर है लॅगदा

दादी खुश हो के बोली इह तां होणा सी

गॅबरू तूं हो गिआं इस विच रोणा की

तेरे पिओ दे वी ईंझ डिगे सी दंद

दुॅध दे हन निकलदे करन थोङा तंग

इह सॅब नाल हुंदा,तूं ना धबरा

जगाह इन्हां दे नवें मजबूत जाणगे आ

सुण तेरे कन्न विच राज़ इक सुणांवां

राती सौं जाईं दंद नू सराणे थॅले रॅख के

परी आऊगी लै जाऊगी तेरा दंद चॅक के

सवेरे उठ के सराणे थॅले तूं वेखीं

की मिलिआ,मैंनू आ के दॅसीं

सवॅखत सवेरे पोता खुशी विच चीखदा आयिआ नॅसिआ

साह चङिआ,रुक रुक दादी नू उस दसिआ

दादी दादी रात परी इक गई सी आ

सराणे हेठों मेरा दंद लै गई उठा

कहिंदी मैंनू ,दंद बदले,मैं पैसे तेरे लई लिआई

सॅच्च है दादी,मुॅठी खोल नोट उस दादी नू दिखाई

दादी बोली वेखिआ,सकीम अपणी रंग लिआई

हुण तूं बीबा बणना,ते करीं खूब पङाई

पोते दी खुशी वेख दीदी फुॅली ना समाए

प्यार पोते नू करे ते रॅब दी शुकर मनाए  


 

No comments:

Post a Comment