Thursday, February 22, 2024

ਅੱਖ ਨਾ ਮਿਲੇ ਦੁਬਾਰਾ p2

 ਅੱਖ ਨਾ ਮਿਲੇ ਦੁਬਾਰਾ


ਯਾਰੀ ਲਾ ਇੱਕ ਨਾਲ ਛੱਡ ਦਈਏ

ਇਹ ਸਾਡੀ ਜਹਨ ਲਈ ਗਵਾਰਾ ਨਹੀਂ

ਅੱਖ ਮਿਲੀ ਜਿੱਥੇ ਇੱਕ ਬਾਰੀ

ਮਿਲਦੀ ਫੇਰ ਉਹ ਕਿਤੇ ਦੁਬਾਰਾ ਨਹੀਂ

ਚੇਹਰਾ ਵੇਖ ਦਿਲ ਸਾਡਾ ਖਿਲੇ 

ਹੋਰ ਕੋਈ ਦੇਖਣ ਦਾ ਨਜ਼ਾਰਾ ਨਹੀਂ

ਬਿਨ ਉਸ ਦਿਲ ਹੋਰ ਕੁੱਛ ਭੌਂਦਾ ਨਹੀਂ

ਗੀਤ ਗਾਵੇ ਉਸ ਦੇ ਹੋਰ ਗੀਤ ਔਂਦਾ ਨਹੀਂ 

ਮੋਤੀ ਦੰਦ ਦਿਖਾ ਜਦ ਹੱਸੇ

ਖ਼ੁਸ਼ੀਆਂ ਦੀ ਬਰਖਾ ਭਰ ਆਏ

ਤੀਰ ਅੱਖਾਂ ਨਾਲ ਮਾਰ 

ਦਿਲ ਛੱਨੀ ਸਾਡਾ ਕਰ ਜਾਏ

ਦਿਨੇ ਜੀਣਾ ਕੀਤਾ ਹਰਾਮ ਯਾਦ ਨੇ

ਰਾਤ ਨੀਂਦ ਵੀ ਉਹ ਚੁਰਾ ਗਈ

ਖ਼ੁਸ਼ਬੂ ਬਦਨ ਦੀ ਐਸੀ ਆਈ

ਸੁੰਘ ਭੱਮਰੇ ਤੇ ਮਸਤੀ ਛਾਹ ਗਈ

ਮਾਸੂਮ ਸਮਝ ਨਾ ਸਕਿਆ ਖੇਲ ਉਸ ਦਾ

ਖਿਲਵਾੜ ਕਰ ਸਾਡੇ ਨਾਲ, ਨਾਲ ਗੈਰਾਂ ਉੱੜ  ਗਈ ਉਹ

ਉਡੀਕਦੇ ਹਰੇ ਵਾਧੇ ਵਾਲੇ ਥਾਂ

ਬਿਨਾਂ ਅੱਖ ਮਿਲਾਏ ਉੱਥੋਂ ਟੁਰ ਗਈ ਉਹ

Tuesday, February 20, 2024

ਸਿਖਿਆ ਯਾਦ ਰੱਖੀਂ p2

 ਸਿਖਿਆ ਯਾਦ ਰਖੀਂ


ਬੀਤੀ ਲਈ ਰੋਂਵੇਂ ਕਿਓਂ ਜਸਿਆ

ਕੁੱਛ ਖੋਹ ਕੇ ਹੌਂਕੇ ਭਰੇਂ

ਕਹਿੜੀ ਐਸ਼ ਤੂੰ ਨਹੀਂ ਛੱਡੀ

ਕਿਸ ਗਲਤੀ ਦਾ ਅਫਸੋਸ ਕਰੇਂ

ਚੰਗੇ ਕੰਮ ਨੂੰ ਹੱਥ ਨਾ ਪਾਇਆ

ਗਪੌੜ ਮਾਰ ਵਕਤ ਨਘਾਇਆ

ਦਿਮਾਗ਼ ਸੀ ,ਉਸ ਤੇ ਜ਼ੋਰ ਨਹੀਂ ਪਾਇਆ

ਸੌਖਾ ਜੋ ਲੱਗਾ ਉਹ ਰਾਹ ਅਪਨਾਇਆ

ਆਪਣੀ ਸਮਝ ਤੇ ਕੀਤਾ ਘੁਮੰਡ

ਆਪਣਿਆਂ ਦੀ ਸਲਾਹ ਕੀਤੀ ਖੰਢ

ਨਿਮਰਤਾ ਜੇ ਰਤੀ ਵਿਖੌਂਦਾ

ਆਦਰ ਜਹਾਨ ਵਿੱਚ ਪੌਂਦਾ

ਧੌਲੀ ਦਾੜੀ ਹੋ ਗਈ ਦੇਰ

ਗਏ ਮੌਕੇ ਨਹੀਂ ਮਿਲਣੇ ਫ਼ੇਰ

ਜੋ ਕੀਤਾ ਉਸ ਨੂੰ ਚੰਗਾ ਜਾਣ

ਬਚੀ ਹੋਈ ਸਕੂਨ ਨਾਲ ਮਾਣ

ਯਾਦ ਰੱਖੀਂ ਜੋ ਸਿਖਿਆ ਇਸ ਵਾਰੀ

ਕੰਮ ਆਊ ਤੇਰੇ ਅਗਰ ਬਖਛੂ ਫਿਰ ਪਾਰੀ

ਹਮ ਉਮਰੋ ਹੋਸ਼ਿਆਰ p2

 ਹਮ ਉਮਰੋ ਹੋਸ਼ਿਆਰ


ਪਰੀ ਇਕ ਨੂੰ ਅੱਖ ਮੈਂ ਮਾਰੀ

ਪਲ ਘਬਰਾ ਹਸ ਪਈ ਨਾਰੀ

ਸੋਚਿਆ ਇਹ ਤਾਂ ਮੇਰੀ ਹੋ ਰਹੀ

ਫ਼ੜ ਬਾਂਹ ਉਸ ਦੀ ਕਲੀ ਮਰੋੜੀ

ਝੂੱਠਾ ਗੁੱਸਾ ਵਿਖਾ ਉਹ ਬੋਲੀ

ਕਲਾਈਂ ਮਰੋੜੀ ਤਾਂ ਮਰੋੜੀ

ਪਰ ਮੇਰੀ ਬੰਗ ਕਿਓਂ ਤੋੜੀ

ਚਾਅ ਨਾਲ ਸੀ ਮੈਂ ਪਾਈ

ਮੰਹਗੀ ਸੀ ਸਸਤੀ ਨਹੀਂ ਆਈ

ਪੁਛਿਆ ਜੇ ਸਿਰਫ਼ ਬੰਗ ਦਾ ਰੋਸ

ਉਸ ਦਾ ਨਾ ਕਰ ਅਫਸੋਸ

ਸੋਨੇ ਦੀ ਭਾਰੀ ਬੰਗ ਦਊਂ ਬਣਾ

ਆ ਜਾ ਆ ਜਾ ਬਾਂਹਾਂ ਵਿੱਚ ਆ

ਜੱਫ਼ੀ ਉਸ ਘੁੱਟ ਕੇ ਲਈ ਮੈਂ ਪਾ

ਨੱਚਾਂ,ਚੜਿਆ ਗੋਡੇ ਗੋਡੇ ਚਾਅ

ਬੁੱਲ ਮੈਂ ਸਵਾਰੇ ਉਸ ਨੂੰ ਚੁੰਮਣ ਲਈ

ਕਰਾਰੀ ਇਕ ਚਪੇੜ ਸੱਜੀ ਗੱਲ੍ਹ ਤੇ ਪਈ

ਸਪਨਾ ਟੁਟਿਆ,ਨੀਂਦ ਖੁੱਲ ਗਈ

ਬੁੱਢੀ ਪੁੱਛੇ ਕਿੱਥੇ ਰੰਗ ਰਲੀਆਂ ਮਨੌਂਦਾ

ਇਹ ਕੌਣ ਜਿਸ ਦਾ ਨਾਂ ਬੁੜ ਬੜੌਂਦਾ

ਝੂੱਠਾ ਬੋਲਿਆ ਕਿ ਝੂੱਠਾ ਬੋਲਣਾ ਨਹੀਂ ਔਂਦਾ

ਹੋਰ ਕੋਈ ਨਹੀਂ ਹੋ ਸਕਦੀ,ਗੀਤ ਮੈਂ ਤੇਰੇ ਗੌਂਦਾ

ਸੋ ਹਮ ਉਮਰੇ ਯਾਰੋ ਹੋ ਜਾਓ ਹੋਸ਼ਿਆਰ

ਸਪਨੇ ਵਿੱਚ ਵੀ ਨਾ ਸੋਚੋ, ਨਾ ਖਾਓ ਬੁੱਢੀ ਤੋਂ ਮਾਰ

Monday, February 19, 2024

ਕਰਦਾ ਜਾ ਆਪਣਾ ਕਾਰ p 2

 ਕਰਦਾ ਜਾ ਆਪਣਾ ਕਾਰ


ਹੈ ਨਹੀਂ ਪਰ ਸਮਝਾਂ ਆਪ ਨੂੰ ਫ਼ਨੇ ਖਾਂ

ਕੋਈ ਦਿਖਾਵੇ ਮੈਂਨੂੰ ਮੇਰੀ ਅਸਲੀ ਥਾਂ

ਕਹਾਂ ਮੈਂ ਚੁੱਗਲੀ ਨਹੀਂ ਕਰਦਾ

ਫਾ਼ੜਾਂ ਇੱਕ ਦਾ ਦੂਜੇ ਕੋਲ ਪਰਦਾ

ਕਹਾਂ ਧੰਨ ਦੌਲਤ ਮੈਂ ਨਾ ਮੰਗਾਂ

ਵਧਿਆ ਕਾਰ,ਵੱਡਾ ਘਰ ਲੱਗੇ ਚੰਗਾ

ਕਹਾਂ ਈਰਖਾ਼ ਦੇ ਖਿਆਲ ਮੇਰੇ ਦਿਮਾਗ਼ ਨਾ ਔਣ

ਘੱਟ ਪੜ੍ਹੇ ਮੇਰੇ ਪੜੇ ਬੱਚਿਆਂ ਤੋਂ ਜਾਦਾ ਕਮੌਣ

ਕਹਾਂ ਮੈਂ ਸ਼ਾਂਤ ਠੰਡਾ ਮੇਰਾ ਸੁਭਾਅ ਗੁੱਸਾ ਨਾ ਕਰਾਂ

ਛੋਟੀ ਕੋਈ ਗਲਤੀ ਮੇਰੀ ਕੱਢੇ ਮੈਂ ਰਤਾ ਨਾ ਜਰਾਂ

ਕਹਾਂ ਹੌਓਮਾ ਨਾ ਨਾ ਹੰਕਾਰ ਕੋਈ ਆਏ

ਹਾਰ ਖਾ ਬਹਿਸ ਵਿੱਚ ਮੂੰਹ ਅਫ਼ਸੋਸਿਆ ਜਾਏ

ਕਾਮ ਦਾ ਕਹਾਂ ਨਾ ਹੋਏ ਮੇਰੇ ਤੇ ਜਾਦੂ

ਸੁੰਦਰ ਚੇਹਰਾ ਵੇਖ ਦਿੱਲ ਧੜਕੇ ਹਰੇ ਨਾ ਕਾਬੂ

ਏਨੀਆਂ ਖ਼ਾਮਿਆਂ ਸੋਚ ਕਦੀ ਕਦਾਈਂ ਪਾਂਵਾਂ ਦੁੱਖ

ਜਿੰਦੇ ਰੰਗ ਲਿਆਈਆਂ ਖ਼ਾਮੀਆਂ ਦਿਤਾ ਕੁੱਛ ਸੁੱਖ

ਮਸਕੀਨ ਇੰਨਸਾਨ ਤੂੰ, ਨਹੀਂ ਦੇਵਤਾ ਨਾ ਅਵਤਾਰ

ਬੰਦਗੀ ਵਿੱਚ ਰਹਿ ਕਰਦਾ ਜਾ ਆਪਣਾ ਕਾਰ

Sunday, February 18, 2024

ਬੀਤਿਆ ਕਲ ਬਾਤ ਗਈ p 2

 ਬੀਤਿਆ ਕਲ ਬਾਤ ਗਈ


ਗੁਜ਼ਰਿਆ ਪਰਤ ਨਹੀਂ ਔਣਾ ਕਿਓਂ ਰੋਣਾ ਉਸ ਜ਼ਮਾਨੇ ਨੂੰ

ਅੱਜ ਦਾ ਮਸਲਾ ਹਾਵੀ ਉਨ੍ਹਾਂ ਤੇ ਭੁੱਲੇ ਉਹ ਪੁਰਾਣੇ ਨੂੰ

ਪੁਰਾਣੇ ਨਾਲ ਜਦ ਸੀ ਜੂਝਦੇ ਨਿਕਲਣਾਂ ਉੱਥੋਂ ਚਹੁੰਦੇ ਸੀ

ਕਲ ਪਰਸੋਂ ਨਾਲੋਂ ਚੌਥੇ ਚੰਗਾ ਪਰਸੋਂ ਗੀਤ ਚੌਥ ਦੇ ਗੌਂਦੇ ਸੀ

ਪੁਰਾਣਾ ਅੱਜ ਚੰਗਾ,ਪਰਖਿਆ, ਉਹ ਹੁਣ ਕੀ ਲਊ ਕਰ

ਔਣ ਵਾਲੇ ਤੋਂ ਅਨਜਾਣ ਕੀ ਲਿਆਊ, ਲੱਗੇ ਡਰ

ਭੁੱਲਣਹਾਰ ਭੁੱਲੇ ਅੱਜ ਨੇ ਕਲ ਨੇ ਪਰਸੋਂ ਬਨਣਾ ਕੁਦਰਤੀ ਅਸੂਲ

ਜ਼ਮਾਨਾ ਤਾਂ ਇੱਕ ਸਮਾਨ ਹੁੰਦਾ ਮੰਦੇ ਕੁੱਛ ਦਿਨ ਕਰੋ ਇਹ ਕਬੂਲ

ਮੰਦੇ ਚੰਗੇ ਦਿਨ ਤੁਸੀਂ ਬਣਾਏ ਇਹ ਕਰਮਾਂ ਦਾ ਫੱਲ

ਸੋਚ ਜਿਸ ਜਨ ਇਹ ਰੱਖੀਂ ਲੱਭ ਲਿਆ ਉਸ ਜੀਣ ਦਾ ਹਲ

ਸੋ ਅੱਜ ਰੱਜ ਕੇ ਜੀਓ ਰੋਓ ਨਾ ਪੁਰਾਣੇ ਕਲ ਲਈ

ਚੰਗਾ ਆਏ ਕਲ ਆਸ ਰੱਖੋ ਬੀਤੇ ਕਲ ਦੀ ਬਾਤ ਗਈ

ਸੋਚ ਜੱਸੇ ਦੀ p 2

 ਸੋਚ ਜੱਸੇ ਦੀ


ਗਰਾਈਂ ਗਰਾਈਂ ਗਲੀ ਗਲੀ ਜੱਸਾ ਗੀਤ ਗਾਏ

ਵਕਤ ਜ਼ਾਇਆ ਕਰੇ ਜੱਸੇ ਮਸਤਾਨੇ ਨੂੰ ਕੋਈ ਸਮਝਾਏ

ਜੱਸੇ ਜੋ ਜੀਵਣ ਸਿਖਿਆ ਤੇਰੇ ਲਈ ਆਇਆ ਰਾਸ

ਲਾਜ਼ਮੀ ਨਹੀਂ ਦੂਸਰੇ ਉਨ੍ਹੀਂ ਰਾਹੀਂ ਚੱਲਣ,ਰੱਖ ਨਾ ਆਸ

ਦੁਨਿਆਂ ਨੂੰ ਸਬਕ ਨਾ ਦੇ ਦੁਨਿਆਂ ਤੇਰੇ ਤੋਂ ਸਿਆਣੀ

ਅਨਮੰਗੀ ਸਲਾਹ ਤੇਰੀ ਕਿਸੇ ਦੇ ਕੰਮ ਨਹੀਂ ਆਣੀ

ਛੱਡ ਓ ਜੱਸਿਆ ਇਹ ਸੱਭ ਢੋਂਗ

ਕੱਢ ਨਾ ਇਸ ਵਿਚੋਂ ਵਾਜੂਦ ਆਪਣੀ ਹੋਂਦ

ਤੇਰੇ ਲਈ ਤੇਰਾ ਫ਼ਲਸਫ਼ਾ ਰਿਆ ਠੀਕ

ਸੋਚ ਵਖਰੀ ਰੱਖਦੇ ਤੇਰੀ ਮਨਣ, ਰੱਖ ਨਾ ਉਮੀਦ

ਲੋਕ ਤੇਰੀ ਸੋਚ ਤੇ ਹੱਸਣ,ਸੋਚ ਤੂੰ ਪਾਏਂ ਦੁੱਖ

ਜੀਵਣ ਜੀ ਲਿਆ ਆਪਣੇ ਤਰੀਕੇ, ਸੋਚ ਕੇ ਰਹਿ ਖੁਸ਼

ਮੇਰਾ ਤਾਰਾ ਪਿਆਰਾ p 2

 ਕਿਸਮਤ ਦਾ ਤਾਰਾ


ਤਾਰਿਆਂ ਵਿੱਚੋਂ ਤਾਰਾ ਮੈਂ ਲੱਭਿਆ

ਮੇਰਾ ਤਾਰਾ ਪਿਆਰਾ

ਚੰਦ ਨਾਲੋਂ ਮਨਮੋਹਣਾ ਮੁੱਖੜਾ

ਪਿਆਰਾ ਮੇਰਾ ਤਾਰਾ

ਕੱਠੇ ਅਸੀਂ

ਝੱਖੜ ਝੇਲੇ

ਖੇਲ ਖੇਲੇ

ਵੇਖੇ ਮੇਲੇ

ਰਹੇ ਸੰਘ ਸਹਾਈ

ਚੰਗੀ ਗ੍ਰਿਸਤ ਨਿਭਾਈ

ਜਵਾਨੀ ਲੰਘੀ ਮਧ ਬੀਤਿਆ

ਉਮਰ ਸਕੂਨ ਲੈ ਆਈ

ਜੀਣ ਦਾ ਮਜ਼ਾ ਮਾਣਿਆ

ਸੱਚ ਜਾਣੀਂ ਮੇਰੇ ਭਾਈ

ਮੇਰਾ ਤਾਰਾ ਪਿਆਰਾ ਲੱਗੇ

ਕਿਸਮਤ ਉਸ ਤਾਰੇ ਬਣਾਈ

ਹੋਰ ਨਾ ਮੰਗਾਂ ਦੇਣਵਾਲੇ ਤੋਂ

ਜਨਤ ਮੈਂ ਇੱਥੇ ਪਾਈ

ਸੱਚ ਜਾਣੀਂ ਜਸਿਆ p 2

                   ਸੱਚ ਜਾਣੀਂ ਜਸਿਆ

 

ਨਾ ਤੂੰ ਜਸਿਆ ਕਮਾਈ ਕੀਤੀ

ਬਣ ਨਾ ਸਕਿਆ ਅਮੀਰ

ਦੁਨੀਆਦਾਰੀ ਵਿੱਚ  ਰੁਝਿਆ

ਬਣ ਨਾ ਸਕਿਆ ਫ਼ਕੀਰ 

ਗ੍ਰੰਥ ਪੜ੍ਹ ਪੜ੍ਹ ਢੇਰ ਲਾਏ

ਬਣਿਆ ਨਾ ਗਿਆਨੀ

ਤੋਤੇ ਵਾਂਗ ਨਾਮ ਤੂੰ ਰਟਿਆ

ਸੱਚਾ ਨਹੀਂ ਤੂੰ ਧਿਆਨੀ

ਆਪ ਨੂੰ ਜਸਿਆ ਦੋਸ਼ ਨਾ ਦੇਵੀਂ

ਇਸ ਬਾਰੀ ਨਹੀਂ ਸੀ ਮਿਲਣਾ ਲਿਖਿਆ

ਬੇਅਰਥ ਨਾ ਜਾਣੀ ਇਹ ਜੂਨ

ਯਾਦ ਰੱਖੀਂ ਜੋ ਇਸ ਜੂਨੇ ਸਿਖਿਆ

ਇਸ ਬਾਰੀ ਤੂੰ ਸਿਰਫ਼ ਇੰਨਸਾਨ ਜਮਿਆਂ

ਇੰਨਸਾਨ ਬਣ ਤੂੰ ਲਿਆ ਜੀ

ਇਹ ਭਾਗ ਤੇਰੇ ਸੀ ਜਸਿਆ

ਤੈਂਨੂੰ ਫ਼ਿਕਰ ਕਾਏ ਕੀ

ਜੋ ਹੋਇਆ ਚੰਗਾ ਹੋਇਆ ਜਸਿਆ

ਚਲ,ਮਨ ਉਸ ਦਾ ਇਹ ਭਾਣਾ

ਕਰਮ ਕਰ ਪਿਆਰ ਕਰ

ਇਹੀਓ ਨਾਲ ਤੇਰੇ ਹੋਰ ਕੀ ਲੈ ਜਾਣਾ

ਅਮੀਰ ਨਾ ਬਣਿਆ ਫ਼ਕੀਰ ਨਾ ਬਣਿਆ

ਨਾ ਗਿਆਨੀ ਨਾ ਧਿਆਨੀ

ਜੋ ਹੋਇਆ ਉਹੀ ਸੀ ਹੋਣਾ

ਜਸਿਆ ਸੱਚ ਇਹ ਜਾਣੀ

Tuesday, February 13, 2024

ਪੱਲਾ ਫੜਾਈਂ ਨਾ ਛੱਡਾਈਂ p2

 ਪੱਲਾ ਫੜਾਈਂ ਨਾ ਛੱਡਾਈਂ


ਮੌਲਾ ਜਿੰਦ ਐਸੀ ਦਿਤੀ ਜੀ ਕੇ ਜੀਣ ਦਾ ਮਜ਼ਾ ਆ ਗਿਆ

ਭੁੱਲਾਂ ਭੁੱਲਖਿਆਂ ਝੱਖੜੀਂ ਜੂਝਦਾ ਮੈਂ ਤੇਰੇ ਦਰ ਆ ਗਿਆ

ਜੋ ਮੈਂ ਕੀਤੇ ਪਤਾ ਸੱਭ ਤੈਂਨੂੰ ਹੁਣ ਕਰ ਜ਼ਿੰਦਗੀ ਦਾ ਫੈਸਲਾ

ਕਦੀ ਅਨਜਾਣੇ ਗਲਤੀਆਂ ਕਦੀ ਜਾਣੇ ਵਿੱਚ ਪਾਪ ਹੋ ਗਿਆ

ਇਰਾਦੇ ਪੱਕੇ ਸੀ ਸੱਚੇ ਰਾਹ ਚਲੀਏ ਕਲ ਦੀ ਉਡੀਕ ਵਿੱਚ ਵੇਲਾ ਖੋਹ ਗਿਆ

ਸ਼ੈਤਾਨ ਹਾਵੀ ਅੰਦਰੋਂ ਮੇਰੇ ਮੈਂ ਆਯਾਸ਼ੀ ਦੇ ਰਾਹ ਹੋ ਗਿਆ

ਉਹ ਕਰਨ ਦੇ ਬੜੇ ਮਨਸੂਬੇ ਸੀ ਕਮਜ਼ੋਰ ਮੈਂ ਮੇਰੇ ਤੋਂ ਆਹ ਹੋ ਗਿਆ

ਜੀਣ ਦਾ ਮਜ਼ਾ ਜੋ ਮੈਂ ਲੀਤਾ ਉਹ ਮੇਰੀ ਭਾਗੀਂ ਤੂੰ ਲਿਖਿਆ

ਬਾਹਰੀ ਹੋ ਨਾ ਸਕਿਆ ਉਸ ਲੇਖੇ ਤੋਂ ਮੰਦਬੁੱਧੀ ਹੋਰ ਰਾਸਤਾ ਨਾ ਦਿਖਿਆ

ਹੁਣ ਇੱਕ ਉਮੀਦ ਲੈ ਜੀਅ ਰਿਆਂ ਉਹ ਉਮੀਦ ਬੁਝਾਈਂ ਨਾ

ਬਖਛੱਣਹਾਰ ਤੂੰ ਮਹਿਰ ਕਰੀਂ ਪੱਲਾ ਫੜਾਈਂ ਪੱਲਾ ਛੱਡਾਈਂ ਨਾ

Sunday, February 11, 2024

ਦੋਸਤਾਂਨਾ ਮਜ਼ਾਕ p 2

 ਦੋਸਤ ਇੱਕ ਦਸਿਆ ਉਹ ਹੂਰ

 ਤੇਰੇ ਤੇ ਮਰਦੀ

ਖੋਲ ਉਸ ਨੂੰ ਆਪਣਾ ਦਿੱਲ ਉਹ ਉਡੀਕ ਹੈ ਕਰਦੀ

ਸੋਹਣੀ ਪੂਣੀ ਕਰਾ ਸੋਹਣੀ ਪੱਗ ਬੱਝੀ

ਟੌਰ ਨਿਕਲਿਆ ਮੇਰਾ ਸਿਰ ਤੇ ਸੋਹਣੀ ਸਜੀ

ਸ਼ੀਸ਼ਾ ਵੇਖ ਮੈਂ ਫੁਲਿਆ ਨਾ ਸਮਾਂਵਾਂ

ਰਾਂਝੇ ਤੋਂ ਘੱਟ ਨਹੀਂ ਪੁਨੂ ਤੋਂ ਮਾਰ ਨਾ ਖਾਂਵਾਂ

ਹੱਥ ਫੜ ਗੁਲਾਬ ਮੈਂ ਹੋਇਆ ਤਿਆਰ

ਜਾਂ ਖੜਕਾਇਆ ਪਰੀ ਦਾ ਦਿਵਾਰ

ਬੂਹਾ ਜੱਦ ਉਸ ਖੋਲਿਆ

ਹਾਏ ਮੇਰੀ ਜਾਨ ਮੈਂ ਬੋਲਿਆ

ਵੇਖ ਬੋਲੀ ਤੇ ਜ਼ੋਰ ਨਾਲ ਹੱਸੀ

ਭਾਂਢ ਲੱਗੇਂ ਮੈਂ ਪਹਿਚਾਣਿਆਂ ਮਸੀਂ

ਜਾਨ ਤੇਰੀ ਕੌਣ ਉਸ ਕੀਤਾ ਸਵਾਲ

ਧੱਕਾ ਦਿੱਲ ਲੱਗਿਆ ਇਜ਼ੱਤ ਮਿਲੀ ਰਵਾਲ

ਪਿਛਲ ਖੁਰੀ ਮੈਂ ਉੱਥੋਂ ਨਸਿਆ

ਲੋਕ ਪੁੱਛਣ ਨੇਰੀ ਵਾਂਗ ਕਿਓਂ ਨਸਿਆ ਜਸਿਆ

ਬੋਹੜ ਥੱਲੇ ਆਇਆ ਜਿੱਥੇ ਦੋਸਤਾਂ ਮਹਿਫ਼ਲ ਸਜਾਈ

ਵੱਖੀਂਆਂ ਫ਼ੜ ਹੱਸਣ ਖਿੱਲੀ ਮੇਰੀ ਉਨ੍ਹਾਂ ਉੜਾਈ

ਕਹਿਣ ਮਜ਼ਾਕ ਅਸੀਂ ਤੇਰੇ ਨਾਲ ਕੀਤਾ

ਜਸਿਆ ਤੂੰ ਸਿਧਾ ਤੂੰ ਸੱਚ ਉਹ ਲੈ ਲੀਤਾ

ਗੁੱਸਾ ਨਹੀਂ ਮੈਂ ਦੋਸਤਾਂ ਨੂੰ ਦਿਖਾਇਆ

ਸ਼ੁਕਰ ਕੀਤਾ ਜਿੰਦ ਦਾ ਸਬਕ ਉਨ੍ਹਾਂ ਸਿਖਾਇਆ

ਅੱਗੇ ਜਾ ਔਕਾਤ ਵੇਖ ਕਿਸੇ ਕੰਮ ਨੂੰ ਹੱਥ ਲਾਇਆ

ਸੋਹਣੀ ਸ਼ਕਲ ਤੇ ਨਹੀਂ ਡੁਲਿਆ ਸੱਚੇ ਦਿੱਲ ਦਾ ਪਿਆਰ ਪਾਇਆ

ਤੁਹਾਡੇ ਤੋਂ ਕਰਾਏ p 2

 ਤੁਹਾਡੇ ਤੋਂ ਕਰਾਏ


ਜੋ ਚਾਹਿਆ ਉਹ ਨਹੀਂ ਪਾਇਆ

ਜੋ ਮਿਲਿਆ ਉਹ ਰਾਸ ਆਇਆ

ਤੁਹਾਡੇ ਕੀਤੇ ਨਹੀਂ ਕੁੱਛ ਹੋਣਾ

ਜੋ ਲਿਖਿਆ ਉਹ ਹੀ ਪੌਣਾਂ

ਇਹ ਸੋਚ ਹੱਥ ਧਰ ਹੱਥ ਨਾ ਬਹਿ ਜਾਓ

ਕਰਮ ਕਰੋ ਨਾ ਕੱਨ ਕਤਰਾਓ

ਨਹੀਂ ਮਿਲਦਾ ਕੁੱਛ ਬੈਠੇ ਬਿਠਾਏ

ਉਹ ਜਨ ਪਾਏ ਜੋ ਹੱਥ ਹਲਾਏ

ਬਾਂਛੋ ਨਾ ਅਪਣੀ ਕਰਨੀ ਦਾ ਫੱਲ

ਮਿਲੂ ਜ਼ਰੂਰ ਅੱਜ ਨਹੀਂ ਤਾਂ ਕਲ

ਚੰਗੇ ਕਾਰਾਂ ਦੇ ਚੰਗੇ ਨਤੀਜੇ ਆਣੇ

ਸਚ ਇਹ ਕਹਿ ਗਏ ਪੁਰਾਣੇ ਸਿਆਂਣੇ

ਕਰੋ ਕਰਮ ਜਿਸ ਵਿੱਚ ਰੁੱਝੇ ਰੂਹ ਤੇਰੀ

ਲੇਖੇ ਲੱਗ ਜਾਊ ਤੇਰੀ ਇਹ ਫੇਰੀ

ਆਪ ਘੁੰਮਢ ਛੱਡੋ ਮੰਨੋਂ ਉਸ ਨੂੰ ਸਹਾਈ

ਰੱਖ ਇਹ ਫ਼ਲਸਫ਼ਾ ਸਕੂਨ ਪਾਓ ਭਾਈ

ਚਾਹੇ ਤੁਹਾਡੇ ਕੀਤੇ ਨਹੀਂ ਕੁੱਛ ਹੋਣਾ

ਜੋ ਉਹ ਤੁਹਾਡੇ ਤੋਂ ਕਰਾਏ ਉਹ ਲਾਜ਼ਮੀ ਹੋਣਾ

ਕੀ ਕਰਨ ਆਇਆ p 2

 ਕੀ ਕਰਨ ਆਇਆ


ਜਸਿਆ ਰਾਤ ਸੌਂ ਨਿਗਾਹੀ

ਦਿਨ ਅੱਖਾਂ ਮੂਂਦ ਲੰਘਾਇਆ

ਅਕਲ ਨਾ ਤੈਂਨੂ ਧੇਲਾ ਆਈ

ਜੀਵਨ ਬੇਅਰਥ ਗਵਾਇਆ

ਆਇਆ ਤੂੰ ਇੱਥੇ ਕੀ ਕਰਨ ਆਇਆ

ਧੰਨ ਦੌਲਤ ਪਿੱਛੇ ਨਸਿਆ

ਕੱਠੀ ਕਰ ਨਾ ਸਕਿਆ ਸਰਮਾਇਆ

ਸ਼ੌਹਰਤ ਲਈ ਪਾਪੜ ਵੇਲੇ

ਪਰ ਨਾਮ ਕੋਈ ਨਾ ਕਮਾਇਆ

ਹੂਰ ਪਰੀ ਦੀ ਭਾਲ ਵਿੱਚ

ਸੱਚਾ ਪਿਆਰ ਠੁਕਰਾਇਆ

ਜਵਾਨੀ ਢੇਰ ਘਾਲ ਵਿੱਚ ਗੁਜ਼ਰੀ

ਬਿਰਧ ਉਮਰੇ ਰਾਮ ਨਾ ਪਾਇਆ

ਹੁਣ ਪਛਤਾਂਵੇਂ ਉਹ ਕਰ ਲੈਂਦਾ

ਜਦ ਘਟ ਵਕਤ ਬਕਾਇਆ

ਸੋਚਾਂ ਐਸੀ ਸੋਚ

ਮੇਰਾ ਅੰਦਰ ਘਬਰਾਇਆ

ਚਾਨਣ ਫਿਰ ਪਿਆ

ਮੰਨ ਨੂੰ ਸਮਝਾਇਆ

ਸੱਚੇ ਦਿਲੋਂ ਕਾਰ ਤੂੰ ਕੀਤੇ

ਦਿੱਲ ਨਹੀਂ ਕੋਈ ਦੁਖਾਇਆ

ਕੀਤਾ ਜੋ ਉਸ ਕਰਾਇਆ

ਇਸ ਤੋਂ ਵੱਧ ਜਾਨਣਾ ਮੁਸ਼ਕਲ

ਸਮਝਿਆ ਨਾ ਕੋਈ ਉਸ ਦੀ ਮਾਇਆ

ਇਸ ਬਾਰੀ ਤੇਰੇ ਹਿੱਸੇ ਏਨਾ ਹੀ ਲਿਖਿਆ

ਏਨਾ ਹੀ ਕਰਨ ਲਈ ਤੂੰ ਸੀ ਆਇਆ

Saturday, February 10, 2024

ਜਗ ਮੇਲਾ p2

 ਜਗ ਮੇਲਾ


ਸੁਖ ਜਿਨ੍ਹਾਂ ਇੱਥੇ ਪਾਇਆ

ਉਨ੍ਹਾਂ ਲਈ ਜਗ ਮੇਲਾ

ਦੁੱਖ਼ ਜਿਨ੍ਹਾਂ ਦੇ ਮੱਥੇ ਲਿਖਿਆ

ਜੀਣ ਉਨ੍ਹਾਂ ਲਈ ਝੱਖੜ ਤੇ ਝਮੇਲਾ

ਮਾਂ ਜਮੇ ਸ਼ਰੀਕ ਬਿਨ ਈਰਖਾ  

 ਪਿਆਰ ਕਰਨ ਸੱਚੇ ਭੈਣ ਭਾਈ

ਦੋਸਤ ਜਿਨ੍ਹਾਂ ਨੂੰ ਮਿਲੇ ਜਿਗਰੀ

ਜਨਤ ਉਨ੍ਹਾਂ ਇੱਥੇ ਪਾਈ

ਦਿਲਦਾਰ ਸਾਥੀ ਸਚਿਆਰੇ ਜਿਨ੍ਹਾਂ ਪਾਏ

ਖੁਸ਼ੀ ਉਨ੍ਹਾਂ ਦੀ ਗ੍ਰਿਸਤੀ ਕਟੇ

ਟੱਬਰ ਵਿੱਚ ਆਪਸੀ ਪਿਆਰ

ਘਰ ਉਨ੍ਹਾਂ ਦਾ ਸੁਖੀ ਵਸੇ 

ਔਲਾਦ ਜਿਨ੍ਹਾਂ ਦੀ ਕਹਿਣੇਕਾਰ

 ਨਸੀਬ ਉਨ੍ਹਾਂ ਦੇ ਚੰਗੇ

ਮਨ ਤਨ ਤੋਂ ਤੰਦਰੁਸਤ ਜੋ

ਹੋਰ ਨਾ ਉਹ ਕੁੱਛ ਮੰਗੇ 

ਮੈਂਨੂੰ ਇਹ ਸੱਭ ਕੁੱਛ ਮਿਲਿਆ

 ਚੰਗੀ ਕਿਸਮਤ ਮੈਂ ਲਿਖਾਈ

ਮੈਂ ਨਹੀਂ ਕੀਤਾ ਉਸ ਹੱਥ ਰਖਿਆ

ਹੋਇਆ ਹਰ ਥਾਂ ਸਹਾਈ

ਸੁੱਖ ਸੱਭ ਪਾਏ ਮੈਂ ਨੇ

ਮੇਰੇ ਲਈ ਜਗ ਮੇਲਾ

ਏਦਾਂ ਰਖੀਂ ਜਦੋਂ ਤੱਕ ਸਾਹ

ਚਲਦੇ ਫਿਰਦੇ ਆਏ ਆਖੀਰੀ ਵੇਲਾ

Thursday, February 8, 2024

ਦੁਖੇ ਨਰਮ ਦਿਲ p2

 ਦੁਖੇ ਨਰਮ ਦਿਲ


ਪਿਆਰ ਦੀ ਮੇਰੀ ਪੂਰੀ ਹੋਏ ਨਾ ਪਿਆਸ

ਖੁਸ਼ੀ ਆਪ ਹੱਸਾਂ ਜਗ ਹੱਸੇ ਨਾਲ,ਮੇਰੀ ਅਰਦਾਸ

ਆਪਣਾ ਦੁਖ ਸਤਾਏ ਹੀ ਸਤਾਏ

ਦੂਸਰਿਆਂ ਦਾ ਵੀ ਦੇਖਾ ਨਾ ਜਾਏ

ਸਮਝਾਂ ਇਹ ਮੇਰੀ ਕਮਜ਼ੋਰੀ ਵੱਡੀ

ਮਜ਼ਬੂਤ ਬਨਣ ਦੀ ਕੇਈ ਵਾਹ ਨਾ ਛੱਡੀ

ਸੁਣਿਆਂ ਜੋ ਹੁੰਦੇ ਅਸਲੀ ਮਰਦ

ਬਿਨ ਹੰਝੂਆਂ ਸਹਿ ਲੈਂਦੇ ਆਪ ਦਾ ਦਰਦ

ਦੂਸਰਿਆਂ ਦੇ ਦੁਖ ਉਨ੍ਹਾਂ ਨੂੰ ਨਜ਼ਰ ਨਾ ਔਣ

ਦੀਨ ਦੁਖੀ ਵੇਖ ਉਹ ਅੱਖ ਚਰਔਣ

ਸੋਚਾਂ ਮੇਰਾ ਦਿਲ ਨਰਮ ਜਾਂ ਨਾਦਾਨ

ਲੱਗੇ ਮੈਂਨੂੰ ਕਾਇਰ ਨਹੀਂ ਬਲਵਾਨ

ਸੋਚ ਸੋਚ ਕੇ ਹੋਂਵਾਂ ਪ੍ਰੇਸ਼ਾਨ

ਸੋਚਾਂ ਫਿਰ ਰਬ ਦਿਤੀ ਇਹ ਫ਼ਿਤਰਤ

ਪਿਆਰ ,ਦਰਦ ਪਾਇਆ ਦਿਲ ਨਹੀਂ ਪਥਰ

ਕੋਮਲ, ਨਰਮ ਕਰਾਂ ਅਪਣੇ ਦਿਲ ਤੇ ਘੁੰਮਾਣ

ਹੈਵਾਨ ਨਹੀਂ,ਇਸ ਦਿਲ ਵਜੋਂ ਮੈਂ ਚੰਗਾ ਇੰਨਸਾਨ

ਤੂ ਹੀ ਤੂ p2

 ਤੂ ਹੀ ਤੂ


ਤੂ ਹੀ ਤੂ ਹਰ ਪਾਸੇ ਤੂੰ

ਤੇਰੇ ਸਵਾਏ ਕੁੱਛ ਦਿਖੇ ਨਾ ਮੈਂਨੂੰ

ਵਿਛੋੜਾ ਨਾ ਸਹਿਆ ਜਾਏ

ਤੜਫੇ ਅੰਦਰੋਂ ਰੂਹ

ਤੂ ਹੀ ਤੂ ਮੇਰਾ ਰਾਖਾ ਤੂ

ਸੂਰਜ ਭਖੇ 

ਧਰਤ ਤਪੇ

ਲੂਹ ਵਗੇ

ਬਦਲ ਆਏ

ਬਰਖਾ ਲਾਏ

ਪਿਆਸੀ ਮਾਂ ਦੀ ਪਿਆਸ ਬੁਝਾਏ

ਖੇਤਾਂ ਵਿੱਚ ਹਰਿਆਲੀ

ਜਗ ਵਿੱਚ ਖੁਸ਼ਹਾਲੀ

ਰੰਗੀਲੇ ਫੁਲ ਛੱਡਣ ਖ਼ੁਸ਼ਬੂ

ਤੂ ਹੀ ਤੂ ਜੀਵਨ ਦਾਤਾ ਤੂ

ਕਿਰਤ ਕਰੇ

ਵੰਡ ਛੱਕੇ

ਨਾਮ ਜਪੇ

ਰਚਨਾ ਤੇਰੀ ਜਿਸ ਪਿਆਰੀ

ਉਸ ਜਿੰਦ ਆਪਣੀ ਸਵਾਰੀ

ਲੇਖੇ ਲਾ ਗਿਆ ਦੁਰਲੱਭ ਜੂਨ

ਤੂ ਹੀ ਤੂ ਤਰਨ ਤਾਰਨ ਤੂੰ

Monday, February 5, 2024

ਆਦਰ ਕਰਨ ਦੁਲਾਰੇ p2

 ਆਦਰ ਕਰਨ ਦੁਲਾਰੇ


ਉਹ ਮੇਰੇ ਤੋਂ ਲਿੱਸੀ ਮੈਂ ਉਸ ਤੋਂ ਮੋਟਾ

ਉਸ ਨੂੰ ਕਹਿਣ ਮਾੜੀ ਬੇਚਾਰੀ ਮੈਂਨੂੰ ਕਹਿਣ ਝੋਟਾ

ਗਊ ਵਰਗੀ ਉਸ ਨੂੰ ਕਹਿਣ ਮੈਂਨੂੰ ਕਹਿਣ ਖੋਤਾ

ਉਸ ਦੇ ਵਿਚਾਰ ਸੁਚੱਜੇ ਲੱਗਣ ਮੇਰਾ ਫ਼ਲਸਫ਼ਾ ਬੇਕਾਰ

ਮੇਰਿਆਂ ਝਿੜਕਾਂ ਗੁਸਾ ਲੱਗਣ ਉਸ ਦਾ ਥਪੜ ਪਿਆਰ

ਮੇਰੀ ਕੋਈ ਨਾ ਮੰਨੇ ਉਸ ਤੋਂ ਲੈਣ ਸਲਾਹ

ਮੈਂਨੂੰ ਲਾਪਰਵਾਹ ਸਮਝਣ ਉਸ ਨੂੰ ਦਿੱਲ ਦਿਰਆ

ਮੇਰੀ ਕੋਈ ਪ੍ਰਵਾਹ ਕਰੇ ਉਸ ਦੇ ਅੱਗੇ ਪਿੱਛੇ

ਮੇਰਾ ਕੋਈ ਜ਼ਿਕਰ ਨਾ ਕਰੇ ਉਸ ਦੇ ਗੌਣ ਕਿਸੇ

ਦਿੱਲ ਵਿੱਚ ਕਦੀ ਗੁੱਸਾ ਆਇਆ ਕਦੀ ਈਰਖਾ ਜੱਗੇ

ਬਹਿ ਸੋਚਿਆ ਇਕ ਦਿਨ ਉਹ ਤੇਰੀ ਕੀ ਲੱਗੇ

ਉਹ ਤੇਰੀ ਆਪਣੀ ਕਰੇ ਤੈਂਨੂ ਦਿਲੋਂ ਪਿਆਰ

ਦੇਖ ਭਾਲੋਂ ਕੋਈ ਕਸਰ ਨਾ ਛੱਡੇ ਦੇਵੇ ਪੂਰਾ ਸਤਿਕਾਰ

ਜੋ ਉਸ ਨਾਲ ਜੁੜ ਜੁੜ ਬਹਿੰਦੇ ਉਹ ਦੋਂਨਾਂ ਦੇ ਦੁਲਾਰੇ

ਸ਼ੁਕਰ ਕਰੋ ਖੁਸ਼ੀ ਮਨਾਓ ਬਣੋ ਇਕ ਦੂਜੇ ਦੇ ਸਹਾਰੇ

Friday, February 2, 2024

ਔਰਤ ਪਹਿਲਾਂ ਮਾਂ p2

 ਔਰਤ ਪਹਿਲਾਂ ਮਾਂ


ਪੁੱਤ ਲਈ ਖੁਦ ਖਾਣਾ ਪਰੋਸੇ 

ਪਤੀ ਨੂੰ ਕਹੇ ਲਓ ਆਪ

ਪੁੱਤ ਉਸ ਨੂੰ ਪਿਆਰਾ ਪਿਆਰਾ

ਨਹੀਂ ਪੁਤ ਤੋਂ ਪੁੱਤ ਦਾ ਬਾਪ

ਗਲਤੀਆਂ ਪੁੱਤ ਦੀਆਂ ਕਰੇ ਉਹ ਮਾਫ

ਓਹੀ ਪਤੀ ਗਲਤੀ ਤੇ ਗੁਸਾ ਇਹ ਕਿੱਥੇ ਦਾ ਇੰਸਾਫ਼

ਨੂੰਹ ਆਖੇ ਨਾ ਲੱਗੇ ਪੁੱਤ ਦੇ ਉਸ ਨੂੰ ਨਹੀਂ ਗਵਾਰਾ

ਆਪ ਨਾ ਸੁਣੇ ਪਤੀ ਦੀ ਮਿੰਨਤਾਂ ਕਰਦਾ ਬੇਚਾਰਾ

ਪੁੱਤ ਲਈ ਹੋਵੇ ਉਹ ਦਿੱਲ ਦਿਰਆ

ਖਵਾਇਸ਼ ਪੁੱਤ ਦੀ ਪੂਰੀ ਕਰੇ ਹੋ ਬੇਪਰਵਾਹ

ਪਤੀ ਲਈ  ਕੰਜੂਸਿਆਂ ਕਹੇ ਐਨੇ ਚ ਸਾਰ ਨਹੀਂ ਖ਼ਸਮਾਂ ਨੂੰ ਖਾ

ਖ਼ਫ਼ਾ ਨਾ ਹੋ ਦੋਸਤ ਰਬ ਔਰਤ ਨੂੰ ਐਸੇ ਜਾਣ ਬਣਾਇਆ

ਤੁਹਾਨੂੰ ਭੀੜੋਂ ਉਸ ਲੱਭਿਆ ਪੁੱਤ ਸ਼ਰੀਰ ਹਿਸਾ, ਆਪ ਉਪਾਇਆ

ਸਚਾਈ ਇਹ ਨਹੀਂ ਬਦਲੇ ਸੋ ਲਾਓ ਨਾ ਜ਼ੋਰ

ਔਰਤ ਪਹਿਲਾਂ ਮਾਂ ਫਿਰ ਕੁੱਛ ਹੋਰ

ਦਿੱਲ ਘਟ ਦੁਖਾਏ p2

 ਦਿੱਲ ਘਟ ਦੁਖਾਏ


ਦਿੱਲ ਦੀ ਸਾਡੀ ਦਿੱਲ ਵਿੱਚ ਰਹਿ ਗਈ

ਖਵਾਸ਼ ਵਕਤ ਦੀ ਨਦੀਏ ਬਹਿ ਗਈ

ਵਕਤ ਸਿਰ ਕਹਿ ਨਾ ਪਾਇਆ

ਲੋਕਾਂ ਦੇ ਡਰੋਂ ਮੈਂ ਸੀ ਘਬਰਾਇਆ

ਕਈ ਬਾਰ ਸੋਚ ਪਛਤਾਇਆ

ਵਖਰੇ ਰਾਹ ਕਿਸਮਤ ਬਣਾਏ

ਵਕਤ ਕੀਤਾ ਦੂਰ ਮਿਲ ਨਾ ਪਾਏ

ਦੁਨੀਆਦਾਰੀ ਝਮੇਲੇ ਗ੍ਰਿਸਤ ਵਿੱਚ ਰੁਝੇ

ਪਿਆਰ ਕੀ ਸੁਝੇ ਅਰਮਾਨ ਵੀ ਡੁੱਬੇ

ਭੁਲੀ ਸਾਨੂੰ ਉਸੇ ਗੁਸਤਾਖ਼ ਨਾ ਠਹਿਰਾਂਵਾਂ

ਨਸੀਬ ਨਹੀਂ ਸੀ ਮੇਰੇ ਮੰਨ ਨੂੰ ਮਨਾਂਵਾਂ

ਉਹ ਨਹੀਂ ਸੀ ਤੇਰੀ ਉਹ ਪਰਾਈ

ਦੋ ਪਲ ਤੈਂਨੂੰ ਖੁਸ਼ੀ ਦੇਣ ਲਈ ਆਈ

ਸੋਚਿਆ ਜੋ ਸੀ ਹੋਣਾ ਉਹ ਹੀ ਸੀ ਹੋਣਾ

ਜ਼ੋਰ ਨਾ ਚੱਲੇ ਜਿੱਥੇ ਕਿਉਂ ਰੋਣਾ ਧੋਣਾ

ਜੋ ਜਿੰਦ ਉਸ ਝੋਲੀ ਪਾਈ

ਮਜ਼ੇ ਵਿੱਚ ਜੀਏ ਖੁਸ਼ੀ ਮਨਾਈ

ਅਤੀਤ ਨਹੀਂ ਭੁਲੇ ਹੁਣ ਪਰ ਘਟ ਯਾਦ ਆਏ

ਯਾਦ ਆਏ ਮੁਸ਼ਕਰਾਂਵਾਂ  ਸਤਾਏ ਨਾ ਦਿੱਲ ਦੁਖਾਏ

ਹੌਂਕੇ ਭਰੀ ਜਿੰਦ p2

 ਹੌਂਕੇ ਭਰੀ ਜਿੰਦ


ਦਿੱਲ ਵਿੱਚ ਕੀ ਦਸ ਨਾ ਸਕਿਆ

ਸੀਨੇ ਦਰਦ ਦਬਾ ਛੁਪਾ ਨਾ ਸਕਿਆ

 ਜਜ਼ਬਾਤਾਂ ਤੇ ਹਸ ਨਾ ਜਾਏ

ਢਾਡਾ ਮੈਂਨੂੰ ਡਰ ਸਤਾਏ

ਦੰਦ ਉਸ ਦੇ ਸੋਹਣੇ ਲੱਗਦੇ

ਮੋਤੀਆਂ ਵਾਂਗ ਉਸ ਨੂੰ ਸਜਦੇ

ਹਾਸਾ ਉਸ ਦਾ ਮੰਨ ਨੂੰ ਭਾਏ

ਆਵਾਜ਼ ਸਾਨੂੰ ਗੀਤ ਸੁਣਾਏ

ਅੱਖਾਂ ਸ਼ੈਤਾਂਨੀ ਛੱਡਣ ਤੀਰ

ਢੰਗ ਮਾਰਨ ਦਿੱਲ ਜਾਣ ਚੀਰ

ਹਸਮੁੱਖ ਚੇਹਰਾ ਚਾਂਦਣੀ ਮਾਰੇ

ਦਿੱਲ ਪਾਗ਼ਲ ਬਲਿਹਾਰੀ ਜਾਏ

ਕਲਪਨਾ ਵਿੱਚ ਉਹ ਹੂਰ ਪਰੀ

ਨਹੀਂ ਸੀ ਸਾਡੇ ਲਈ ਬਣੀ

ਨਾ ਹੋਇਆ ਸਾਡਾ ਪਿਆਰ ਜ਼ਾਹਰ

ਗਏ ਅਸੀਂ ਇਸ ਬਾਰ ਬਾਜ਼ੀ ਹਾਰ

ਹੌਂਕੇ ਭਰੀ ਜਿੰਦ ਲਈ ਜੀ

ਮਾੜੇ ਕਰਮ ਕਿਸੇ ਕਹਾਂ ਕੀ