ਦੋਸਤ ਇੱਕ ਦਸਿਆ ਉਹ ਹੂਰ
ਤੇਰੇ ਤੇ ਮਰਦੀ
ਖੋਲ ਉਸ ਨੂੰ ਆਪਣਾ ਦਿੱਲ ਉਹ ਉਡੀਕ ਹੈ ਕਰਦੀ
ਸੋਹਣੀ ਪੂਣੀ ਕਰਾ ਸੋਹਣੀ ਪੱਗ ਬੱਝੀ
ਟੌਰ ਨਿਕਲਿਆ ਮੇਰਾ ਸਿਰ ਤੇ ਸੋਹਣੀ ਸਜੀ
ਸ਼ੀਸ਼ਾ ਵੇਖ ਮੈਂ ਫੁਲਿਆ ਨਾ ਸਮਾਂਵਾਂ
ਰਾਂਝੇ ਤੋਂ ਘੱਟ ਨਹੀਂ ਪੁਨੂ ਤੋਂ ਮਾਰ ਨਾ ਖਾਂਵਾਂ
ਹੱਥ ਫੜ ਗੁਲਾਬ ਮੈਂ ਹੋਇਆ ਤਿਆਰ
ਜਾਂ ਖੜਕਾਇਆ ਪਰੀ ਦਾ ਦਿਵਾਰ
ਬੂਹਾ ਜੱਦ ਉਸ ਖੋਲਿਆ
ਹਾਏ ਮੇਰੀ ਜਾਨ ਮੈਂ ਬੋਲਿਆ
ਵੇਖ ਬੋਲੀ ਤੇ ਜ਼ੋਰ ਨਾਲ ਹੱਸੀ
ਭਾਂਢ ਲੱਗੇਂ ਮੈਂ ਪਹਿਚਾਣਿਆਂ ਮਸੀਂ
ਜਾਨ ਤੇਰੀ ਕੌਣ ਉਸ ਕੀਤਾ ਸਵਾਲ
ਧੱਕਾ ਦਿੱਲ ਲੱਗਿਆ ਇਜ਼ੱਤ ਮਿਲੀ ਰਵਾਲ
ਪਿਛਲ ਖੁਰੀ ਮੈਂ ਉੱਥੋਂ ਨਸਿਆ
ਲੋਕ ਪੁੱਛਣ ਨੇਰੀ ਵਾਂਗ ਕਿਓਂ ਨਸਿਆ ਜਸਿਆ
ਬੋਹੜ ਥੱਲੇ ਆਇਆ ਜਿੱਥੇ ਦੋਸਤਾਂ ਮਹਿਫ਼ਲ ਸਜਾਈ
ਵੱਖੀਂਆਂ ਫ਼ੜ ਹੱਸਣ ਖਿੱਲੀ ਮੇਰੀ ਉਨ੍ਹਾਂ ਉੜਾਈ
ਕਹਿਣ ਮਜ਼ਾਕ ਅਸੀਂ ਤੇਰੇ ਨਾਲ ਕੀਤਾ
ਜਸਿਆ ਤੂੰ ਸਿਧਾ ਤੂੰ ਸੱਚ ਉਹ ਲੈ ਲੀਤਾ
ਗੁੱਸਾ ਨਹੀਂ ਮੈਂ ਦੋਸਤਾਂ ਨੂੰ ਦਿਖਾਇਆ
ਸ਼ੁਕਰ ਕੀਤਾ ਜਿੰਦ ਦਾ ਸਬਕ ਉਨ੍ਹਾਂ ਸਿਖਾਇਆ
ਅੱਗੇ ਜਾ ਔਕਾਤ ਵੇਖ ਕਿਸੇ ਕੰਮ ਨੂੰ ਹੱਥ ਲਾਇਆ
ਸੋਹਣੀ ਸ਼ਕਲ ਤੇ ਨਹੀਂ ਡੁਲਿਆ ਸੱਚੇ ਦਿੱਲ ਦਾ ਪਿਆਰ ਪਾਇਆ
No comments:
Post a Comment