Sunday, February 11, 2024

ਕੀ ਕਰਨ ਆਇਆ p 2

 ਕੀ ਕਰਨ ਆਇਆ


ਜਸਿਆ ਰਾਤ ਸੌਂ ਨਿਗਾਹੀ

ਦਿਨ ਅੱਖਾਂ ਮੂਂਦ ਲੰਘਾਇਆ

ਅਕਲ ਨਾ ਤੈਂਨੂ ਧੇਲਾ ਆਈ

ਜੀਵਨ ਬੇਅਰਥ ਗਵਾਇਆ

ਆਇਆ ਤੂੰ ਇੱਥੇ ਕੀ ਕਰਨ ਆਇਆ

ਧੰਨ ਦੌਲਤ ਪਿੱਛੇ ਨਸਿਆ

ਕੱਠੀ ਕਰ ਨਾ ਸਕਿਆ ਸਰਮਾਇਆ

ਸ਼ੌਹਰਤ ਲਈ ਪਾਪੜ ਵੇਲੇ

ਪਰ ਨਾਮ ਕੋਈ ਨਾ ਕਮਾਇਆ

ਹੂਰ ਪਰੀ ਦੀ ਭਾਲ ਵਿੱਚ

ਸੱਚਾ ਪਿਆਰ ਠੁਕਰਾਇਆ

ਜਵਾਨੀ ਢੇਰ ਘਾਲ ਵਿੱਚ ਗੁਜ਼ਰੀ

ਬਿਰਧ ਉਮਰੇ ਰਾਮ ਨਾ ਪਾਇਆ

ਹੁਣ ਪਛਤਾਂਵੇਂ ਉਹ ਕਰ ਲੈਂਦਾ

ਜਦ ਘਟ ਵਕਤ ਬਕਾਇਆ

ਸੋਚਾਂ ਐਸੀ ਸੋਚ

ਮੇਰਾ ਅੰਦਰ ਘਬਰਾਇਆ

ਚਾਨਣ ਫਿਰ ਪਿਆ

ਮੰਨ ਨੂੰ ਸਮਝਾਇਆ

ਸੱਚੇ ਦਿਲੋਂ ਕਾਰ ਤੂੰ ਕੀਤੇ

ਦਿੱਲ ਨਹੀਂ ਕੋਈ ਦੁਖਾਇਆ

ਕੀਤਾ ਜੋ ਉਸ ਕਰਾਇਆ

ਇਸ ਤੋਂ ਵੱਧ ਜਾਨਣਾ ਮੁਸ਼ਕਲ

ਸਮਝਿਆ ਨਾ ਕੋਈ ਉਸ ਦੀ ਮਾਇਆ

ਇਸ ਬਾਰੀ ਤੇਰੇ ਹਿੱਸੇ ਏਨਾ ਹੀ ਲਿਖਿਆ

ਏਨਾ ਹੀ ਕਰਨ ਲਈ ਤੂੰ ਸੀ ਆਇਆ

No comments:

Post a Comment