ਤੂ ਹੀ ਤੂ
ਤੂ ਹੀ ਤੂ ਹਰ ਪਾਸੇ ਤੂੰ
ਤੇਰੇ ਸਵਾਏ ਕੁੱਛ ਦਿਖੇ ਨਾ ਮੈਂਨੂੰ
ਵਿਛੋੜਾ ਨਾ ਸਹਿਆ ਜਾਏ
ਤੜਫੇ ਅੰਦਰੋਂ ਰੂਹ
ਤੂ ਹੀ ਤੂ ਮੇਰਾ ਰਾਖਾ ਤੂ
ਸੂਰਜ ਭਖੇ
ਧਰਤ ਤਪੇ
ਲੂਹ ਵਗੇ
ਬਦਲ ਆਏ
ਬਰਖਾ ਲਾਏ
ਪਿਆਸੀ ਮਾਂ ਦੀ ਪਿਆਸ ਬੁਝਾਏ
ਖੇਤਾਂ ਵਿੱਚ ਹਰਿਆਲੀ
ਜਗ ਵਿੱਚ ਖੁਸ਼ਹਾਲੀ
ਰੰਗੀਲੇ ਫੁਲ ਛੱਡਣ ਖ਼ੁਸ਼ਬੂ
ਤੂ ਹੀ ਤੂ ਜੀਵਨ ਦਾਤਾ ਤੂ
ਕਿਰਤ ਕਰੇ
ਵੰਡ ਛੱਕੇ
ਨਾਮ ਜਪੇ
ਰਚਨਾ ਤੇਰੀ ਜਿਸ ਪਿਆਰੀ
ਉਸ ਜਿੰਦ ਆਪਣੀ ਸਵਾਰੀ
ਲੇਖੇ ਲਾ ਗਿਆ ਦੁਰਲੱਭ ਜੂਨ
ਤੂ ਹੀ ਤੂ ਤਰਨ ਤਾਰਨ ਤੂੰ
No comments:
Post a Comment