ਪੱਲਾ ਫੜਾਈਂ ਨਾ ਛੱਡਾਈਂ
ਮੌਲਾ ਜਿੰਦ ਐਸੀ ਦਿਤੀ ਜੀ ਕੇ ਜੀਣ ਦਾ ਮਜ਼ਾ ਆ ਗਿਆ
ਭੁੱਲਾਂ ਭੁੱਲਖਿਆਂ ਝੱਖੜੀਂ ਜੂਝਦਾ ਮੈਂ ਤੇਰੇ ਦਰ ਆ ਗਿਆ
ਜੋ ਮੈਂ ਕੀਤੇ ਪਤਾ ਸੱਭ ਤੈਂਨੂੰ ਹੁਣ ਕਰ ਜ਼ਿੰਦਗੀ ਦਾ ਫੈਸਲਾ
ਕਦੀ ਅਨਜਾਣੇ ਗਲਤੀਆਂ ਕਦੀ ਜਾਣੇ ਵਿੱਚ ਪਾਪ ਹੋ ਗਿਆ
ਇਰਾਦੇ ਪੱਕੇ ਸੀ ਸੱਚੇ ਰਾਹ ਚਲੀਏ ਕਲ ਦੀ ਉਡੀਕ ਵਿੱਚ ਵੇਲਾ ਖੋਹ ਗਿਆ
ਸ਼ੈਤਾਨ ਹਾਵੀ ਅੰਦਰੋਂ ਮੇਰੇ ਮੈਂ ਆਯਾਸ਼ੀ ਦੇ ਰਾਹ ਹੋ ਗਿਆ
ਉਹ ਕਰਨ ਦੇ ਬੜੇ ਮਨਸੂਬੇ ਸੀ ਕਮਜ਼ੋਰ ਮੈਂ ਮੇਰੇ ਤੋਂ ਆਹ ਹੋ ਗਿਆ
ਜੀਣ ਦਾ ਮਜ਼ਾ ਜੋ ਮੈਂ ਲੀਤਾ ਉਹ ਮੇਰੀ ਭਾਗੀਂ ਤੂੰ ਲਿਖਿਆ
ਬਾਹਰੀ ਹੋ ਨਾ ਸਕਿਆ ਉਸ ਲੇਖੇ ਤੋਂ ਮੰਦਬੁੱਧੀ ਹੋਰ ਰਾਸਤਾ ਨਾ ਦਿਖਿਆ
ਹੁਣ ਇੱਕ ਉਮੀਦ ਲੈ ਜੀਅ ਰਿਆਂ ਉਹ ਉਮੀਦ ਬੁਝਾਈਂ ਨਾ
ਬਖਛੱਣਹਾਰ ਤੂੰ ਮਹਿਰ ਕਰੀਂ ਪੱਲਾ ਫੜਾਈਂ ਪੱਲਾ ਛੱਡਾਈਂ ਨਾ
No comments:
Post a Comment