Saturday, February 10, 2024

ਜਗ ਮੇਲਾ p2

 ਜਗ ਮੇਲਾ


ਸੁਖ ਜਿਨ੍ਹਾਂ ਇੱਥੇ ਪਾਇਆ

ਉਨ੍ਹਾਂ ਲਈ ਜਗ ਮੇਲਾ

ਦੁੱਖ਼ ਜਿਨ੍ਹਾਂ ਦੇ ਮੱਥੇ ਲਿਖਿਆ

ਜੀਣ ਉਨ੍ਹਾਂ ਲਈ ਝੱਖੜ ਤੇ ਝਮੇਲਾ

ਮਾਂ ਜਮੇ ਸ਼ਰੀਕ ਬਿਨ ਈਰਖਾ  

 ਪਿਆਰ ਕਰਨ ਸੱਚੇ ਭੈਣ ਭਾਈ

ਦੋਸਤ ਜਿਨ੍ਹਾਂ ਨੂੰ ਮਿਲੇ ਜਿਗਰੀ

ਜਨਤ ਉਨ੍ਹਾਂ ਇੱਥੇ ਪਾਈ

ਦਿਲਦਾਰ ਸਾਥੀ ਸਚਿਆਰੇ ਜਿਨ੍ਹਾਂ ਪਾਏ

ਖੁਸ਼ੀ ਉਨ੍ਹਾਂ ਦੀ ਗ੍ਰਿਸਤੀ ਕਟੇ

ਟੱਬਰ ਵਿੱਚ ਆਪਸੀ ਪਿਆਰ

ਘਰ ਉਨ੍ਹਾਂ ਦਾ ਸੁਖੀ ਵਸੇ 

ਔਲਾਦ ਜਿਨ੍ਹਾਂ ਦੀ ਕਹਿਣੇਕਾਰ

 ਨਸੀਬ ਉਨ੍ਹਾਂ ਦੇ ਚੰਗੇ

ਮਨ ਤਨ ਤੋਂ ਤੰਦਰੁਸਤ ਜੋ

ਹੋਰ ਨਾ ਉਹ ਕੁੱਛ ਮੰਗੇ 

ਮੈਂਨੂੰ ਇਹ ਸੱਭ ਕੁੱਛ ਮਿਲਿਆ

 ਚੰਗੀ ਕਿਸਮਤ ਮੈਂ ਲਿਖਾਈ

ਮੈਂ ਨਹੀਂ ਕੀਤਾ ਉਸ ਹੱਥ ਰਖਿਆ

ਹੋਇਆ ਹਰ ਥਾਂ ਸਹਾਈ

ਸੁੱਖ ਸੱਭ ਪਾਏ ਮੈਂ ਨੇ

ਮੇਰੇ ਲਈ ਜਗ ਮੇਲਾ

ਏਦਾਂ ਰਖੀਂ ਜਦੋਂ ਤੱਕ ਸਾਹ

ਚਲਦੇ ਫਿਰਦੇ ਆਏ ਆਖੀਰੀ ਵੇਲਾ

No comments:

Post a Comment