ਸ਼ਰੀਰ ਸਬਰ ਤਪ ਪਕਾਇਆ
ਮਿੱਟੀ ਦਾ ਮਿਲਿਆ ਸ਼ਰੀਰ ਅਸੀਂ ਸਬਰ ਦੀ ਤਪ ਪਕਾਇਆ
ਦੁੱਖ ਜੋ ਮਿਲਿਆ ਭੁੱਲੇ ਦਿੱਤੇ ਸੁੱਖ ਦਾ ਮਜ਼ਾ ਉਠਾਇਆ
ਸਪਨੇ ਜੋ ਟੁੱਟੇ ਸ਼ੋਖ਼ ਨਹੀਂ ਕੀਤਾ
ਜੋ ਸਾਕਾਰ ਹੋਏ ਉਹਨੇ ਮੱਥੇ ਲੀਤਾ
ਦਿਲ ਤੇ ਵਾਰ ਕਿੱਸੇ ਕੀਤੇ ਠੰਢੀਆਂ ਸਾਹੀਂ ਜ਼ਖ਼ਮ ਸਹਿੰਦੇ ਰਹੇ
ਮੂੰਹੋਂ ਬਦ ਦੁਆ ਕੋਈ ਨਾ ਨਿਕਲੀ ਖ਼ੁਸ਼ ਰਹਿਣ ਅਸੀਂ ਕਹਿੰਦੇ ਰਹੇ
ਇਮਾਨਦਾਰੀ ਦੀ ਕਿਰਤ ਦਾ ਖਾਇਆ ਹਰਾਮ ਦੀ ਨਹੀਂ ਚਾਹੀ ਸਰਮਾਇਆ
ਥੋੜੇ ਵਿੱਚ ਗੁਜ਼ਾਰਿਆ ਜੀਵਨ ਬਹੁਤੇ ਲਈ ਨਹੀਂ ਮਨ ਲੱਲਚਾਇਆ
ਸ਼ਕਾਇਅਤ ਕੀ ਰੱਖਾਂ ਦੇਵਣਹਾਰ ਦਾਤਾਰ ਅੱਗੇ ਫੇਰਾ ਉਸ ਸੋਹਣਾ ਲੰਘਾਇਆ
ਦੁੱਖ ਜੋ ਮਿਲਿਆ ਭੁੱਲੇ ਦਿੱਤੇ ਸੁੱਖ ਦਾ ਮਜ਼ਾ ਉਠਾਇਆ
ਮਿੱਟੀ ਦਾ ਸ਼ਰੀਰ ਮਿਲਿਆ ਅਸੀਂ ਸਬਰ ਦੀ ਤਪ ਪਕਾਇਆ
No comments:
Post a Comment