ਉਹ ਵੀ ਦਿਨ ਵੇਖੇ ਇਹ ਵੀ ਸਹਿਣੇ ਪੈਣੇ
ਉਹ ਦਿਨ ਵੀ ਅਸੀਂ ਵੇਖੇ ਸੀ
ਸਿਰਫ ਉਹ ਹੀ ਖੁਸ਼ੀ ਵਾਲੇ ਸਾਡੇ ਲੇਖੇ ਸੀ
ਐ ਜੀ ਕਹਿ ਉਹ ਸਾਨੂੰ ਬਲੌਂਦੀ ਸੀ
ਭੱਤਾ ਪਰੋਸ ਸਾਨੂੰ ਖਲੌਂਦੀ ਸੀ
ਹੱਸਦੀ ਨਾਲ ਨਾਲ ਮੁਸਕਰੌਂਦੀ ਸੀ
ਕਦਰ ਕਰ ਪੈਰੀਂ ਹੱਥ ਲੌਂਦੀ ਸੀ
ਗਹਿਰੀ ਅੱਖ ਵੇਖ ਡਰਦੀ ਸੀ
ਗੜਕ ਸਾਡੀ ਜਰਦੀ ਸੀ
ਫਿਰ ਵੀ ਪਿਆਰ ਸਾਨੂੰ ਕਰਦੀ ਸੀ
ਮੂਆਂ ਕਿੱਥੇ ਗਿਆ ਮਰ ਅੱਜ ਸੁਣਨਾ ਪੈਂਦਾ
ਕੜਛੀ ਫੱੜ ਦਾਲ ਨਾਲ ਕੌਲ ਗਲਾਸ ਪਾਣੀ ਦਾ ਆਪ ਭਰਨਾ ਪੈਂਦਾ
ਮੱਥੇ ਤੀੜੀਆਂ ਅੱਖ ਗੁੱਸੇ ਵਿੱਚ ਲਾਲ
ਵੇਖ ਸਾਹ ਸੁੱਕੇ ਹੋਵਾਂ ਹਾਲੋਂ ਬੇਹਾਲ
ਦੁਨੀਆਂ ਦਾ ਸਭ ਤੋਂ ਵੱਡਾ ਮੂਰਖ ਸਮਝੇ ਮੈਂਨੂੰ
ਕਹੇ ਨਕਮਾ ਨਾ ਕੰਮ ਨਾ ਕਹਿਣ ਦਾ ਥੌਹ ਤੈਨੂੰ
ਅਜਕਲ ਗੁਲਾਮ ਬਣ ਰਹਿਣਾ ਪੈਂਦਾ
ਹੁਕਮ ਮੰਨਣਾ ਰੌਬ ਸਹਿਣਾ ਪੈਂਦਾ
ਰੱਬ ਜਾਣੇ ਫਿਰ ਵੀ ਲੱਗੇ ਪਿਆਰੀ
ਅਲੱੜ ਅਨਾੜੀ ਦੀ ਜਿੰਦ ਉਸ ਸੰਵਾਰੀ
ਛੋਕਰ ਸ਼ੁਕਰ ਕਰੇ ਰੱਬ ਦਾ ਸਦਾ ਉਸ ਦਾ ਅਭਾਰੀ
No comments:
Post a Comment