ਛੋਟੀ ਮੇਰੀ ਹਸਤੀ
ਛੋਟੀ ਮੇਰੀ ਹਸਤੀ ਛੋਟਿਆਂ ਗੱਲੀਂ ਖ਼ੁਸ਼ੀ ਮੈਂ ਪਾਂਵਾਂ
ਆਪਣੇ ਛੋਟੇ ਕੰਮ ਦੇਖ ਫੁੱਲਾ ਨਾ ਸਮਾਂਵਾਂ
ਖਾਜ ਆਏ ਪਿੱਠ ਤੇ ਹੱਥ ਪਹੁੰਚ ਨਾ ਪਾਏ
ਕੜਛੀ ਦੀ ਡੰਡੀ ਫੜ ਖੁਰਕ ਕਰਾਂ ਮਜ਼ਾ ਆਏ
ਧਾਗਾ ਜੋ ਕਿਤਾਬ ਜੋੜੇ ਧਾਗਾ ਉਹ ਟੁੱਟਿਆ
ਵਰਕਾ ਵਰਕਾ ਕਿਤਾਬ ਦਾ ਬਿਖ਼ਿਰਿਆ
ਸੂਈ ਧਾਗਾ ਲੈ ਉਹ ਕਿਤਾਬ ਮੈਂ ਸੀਤੀ
ਖ਼ੁਸ਼ ਹੋਇਆ ਸਮਝਾਂ ਕਰਾਮਾਤ ਮੈਂ ਕੀਤੀ
ਲਿਬਿੜਿਆ ਮੇਰਾ ਕੁੜਤਾ ਸਾਬਣ ਲੈ ਧੋਇਆ
ਥਾਪੀ ਨਾਲ ਕੁੱਟ ਨਿਖ਼ਾਰਿਆ ਖ਼ੁਸ਼ ਮੈਂ ਹੋਇਆ
ਸਾਇਕਲ ਹੋਇਆ ਪੰਚਰ ਰੇੜ ਘਰ ਲੈ ਆਇਆ
ਟਾਇਰ ਖ਼ੋਲ ਟਯੂਬ ਨੂੰ ਪੰਚਰ ਆਪ ਲਾਇਆ
ਮਾਹਰ ਸਮਝਾਂ ਵਿਸ਼ਵਕਰਮਾ ਦਾ ਸ਼ਗਿਰਦ ਕਹਿਲਾਇਆ
ਇਹੋ ਜਿਕੇ ਕੰਮ ਕਰ ਮੰਨਾ ਆਪ ਨੂੰ ਹੁਸ਼ਿਆਰ
ਛੋਟੀ ਮੇਰੀ ਔਕਾਤ ਵੱਡੇ ਕੰਮ ਮੇਰੀ ਔਕਾਤੋਂ ਬਾਹਰ
ਸੁਣਿਆ ਜੋ ਖ਼ੁਸ਼ ਜੀਵੇ ਖ਼ੁਸ਼ਕਿਸਮਤ ਉਹ ਇੰਸਾਨ
ਛੋਟੇ ਕੰਮੀਂ ਖ਼ੁਸ਼ ਮੈਂ ਰਾਸ ਆਈ ਜਿੰਦ ਸੱਚ ਯਾਰ ਜਾਣ
ਛੋਟੀ ਮੇਰੀ ਹਸਤੀ ਛੋਟੀਂ ਗੱਲੀਂ ਮੈਂ ਖ਼ੁਸ਼ੀ ਪਾਂਵਾਂ
ਆਪਣੇ ਛੋਟੇ ਜਿਕੇ ਕੰਮ ਦੇਖ ਫੁੱਲਾ ਨਾ ਸਮਾਂਵਾਂ
No comments:
Post a Comment