Saturday, December 27, 2025

ਰੁੱਸੀ ਨੂੰ ਕਿੰਝ ਮਨਾਵਾਂ p 4

              ਰੁੱਸੀ ਨੂੰ ਕਿੰਝ ਮਨਾਵਾਂ


ਜੱਗ ਰੁੱਸੇ ਨੂੰ ਮੈਂ ਘਾਹ ਨਾ ਪਾਂਵਾਂ

ਰੱਬ ਰੁੱਸੇ ਨੂੰ ਚੜਾਵਾ ਚੜ੍ਹਾਵਾਂ 

ਤੀਵੀਂ ਰੁੱਸੀ ਨੂੰ ਕਿੰਝ ਮਨਾਵਾਂ 

ਗਲਤੀ ਨਾ ਉਸ ਦੀ ਕੋਈ 

ਮੈਂ ਹੀ ਹਾਂ ਉਸ ਦਾ ਹਰਜਾਈ 

ਕਿਰਸ ਕਰ ਪਾਈ ਪਾਈ ਜੋੜ ਪੈਸਾ ਉਸ ਜੋੜਿਆ 

ਲਾਪਰਵਾਹੀ ਵਿੱਚ ਮੈਂ ਉਹ ਸਭ ਰੋੜ੍ਹਿਆ 

ਕਈ ਸਪਨੇ ਉਸ ਦੇ ਗਏ ਟੁੱਟ 

ਨੁਕਸਾਨ ਦਾ ਉਸ ਨੂੰ ਡਾਢਾ ਦੁੱਖ 

ਸਹੀ ਉਹ ਰੁੱਸੀ ਗੁੱਸਾ ਉਸ ਖਾਈ

ਮੈਂ ਹੀ ਹਾਂ ਉਸ ਦਾ ਹਰਜਾਈ 

ਰੁੱਸੀ ਤੀਵੀਂ ਨੂੰ ਕਿੰਝ ਮਨਾਵਾਂ 

ਰੁੱਸੀਆਂ ਖੁਸ਼ਿਆਂ ਕਿਵੇਂ ਮੁੜ ਲਿਆਵਾਂ 

ਪਹਿਲੀਆਂ ਵਿੱਚ ਗੁੱਸਾ ਉਸ ਦਾ ਦੋ ਦਿਨੀਂ ਜਾਂਦਾ ਸੀ ਲੱਥ

ਗਾਹੀਂ ਨਾ ਕਰੀਂ ਕਹਿ ਮਾਫ਼ ਕਰ ਸਿਰੇ ਫੇਰਦੀ ਸੀ ਹੱਥ 

ਇਸ ਬਾਰ ਮੇਰੀ ਗਲਤੀ ਸ਼ਾਇਦ ਉਸ ਦੀ ਬਰਦਾਸ਼ਤ ਤੋਂ ਬਾਹਰ 

ਹਫਤਾ ਹੋਇਆ ਨਹੀਂ ਬੋਲੀ ਮੇਰੀ ਮੂਰਖਤਾ ਬਖਸ਼ਣ ਲਈ ਨਹੀਂ ਤਿਆਰ 

ਉਹ ਰੁੱਸੇ ਮੇਰਾ ਦਮ ਘੁੱਟੇ

ਮਾਯੂਸ ਮੇਰੀ ਜਿੰਦ ਗਮੀ ਦਿਨ ਲੁੱਟੇ 

ਰੱਬ ਉਸ ਦੇ ਦਿਲ ਮਹਿਰ ਪਾਏ 

ਪਰਤਨ  ਚੰਗੇ ਸਮੇਂ ਮੂੰਹ ਮੁਸਕਾਨ ਆਏ 

ਰੁੱਸੀਆਂ ਖੁਸ਼ਿਆਂ ਕਿੰਝ ਮੁੜ ਲਿਆਵਾਂ 

ਰੁੱਸੀ ਤੀਵੀਂ ਨੂੰ ਕਿੰਝ ਮਨਾਵਾਂ 



        

No comments:

Post a Comment