ਪਰ……,..
ਸਮਝਾਂ ਆਪ ਨ੍ਹੰ ਬੰਦਾ ਚੰਗਾ
ਖੈਰ ਮੰਗਾਂ ਸਭ ਦਾ ਭਲਾ ਮੰਗਾਂ
ਪਰ….
ਜਦ ਭੁੱਖੇ ਢਿੱਡ ਤੋਂ ਸਤ ਸਹਿ ਨਾ ਪਾਂਵਾਂ
ਆਪਣੀ ਸੋਚਾਂ ਇੰਸਾਂਨੀਅਤ ਭੁੱਲ ਜਾਂਵਾਂ
ਭਿਖਾਰੀ ਮੂੰਹੋਂ ਖੋਹ ਮੈਂ ਰੋਟੀ ਖਾਂਵਾਂ
ਸਮਝਾਂ ਆਪ ਨੂੰ ਬੰਦਾ ਚੰਗਾ
ਪਰ…..
ਧੰਨ ਲਈ ਕਹਾਂ ਨਾ ਲੱਲਚਾਂਵਾਂ
ਜੂਆ ਖੇਡਾਂ ਲਾਟਰੀ ਪਾਂਵਾਂ
ਠੱਗੀ ਮਾਰ ਪੈਸਾ ਕਮਾਂਵਾਂ
ਸਮਝਾਂ ਆਪ ਨੂੰ ਬੰਦਾ ਚੰਗਾ
ਪਰ…,,
ਕਾਮ ਮੇਰਾ ਮੇਰੇ ਤੇ ਭਾਰੀ
ਪਿਆਰੀ ਲੱਗੇ ਪਰਾਈ ਨਾਰੀ
ਪਾਪ ਕਰਾਂ ਛੱਡ ਸ਼ਰਮ ਹਿਆ ਸਾਰੀ
ਸਮਝਾਂ ਆਪ ਨੂੰ ਬੰਦਾ ਚੰਗਾ
ਖੈਰ ਮੰਗਾਂ ਸੱਭ ਦਾ ਭਲਾ ਮੰਗਾਂ
No comments:
Post a Comment