ਸਿਮਰਨ ਵਿੱਚ ਸੁੱਖ
ਬੁੜਬੁੜੇ ਤੋਂ ਨਾਜ਼ੁਕ ਬੰਦਿਆ ਤੇਰੀ ਤੇਰੇ ਵਿੱਚ ਜਾਨ
ਕਰਨਵੀਰ ਆਪ ਨੂੰ ਸਮਝੇਂ ਸਮਝੇਂ ਆਪ ਨੂੰ ਬਲਵਾਨ
ਸ਼ੌਰਤ ਨੂੰ ਜੱਗ ਵਿੱਚ ਲੋਚੇਂ ਮਨ ਭਰਿਆ ਅਭਿਮਾਨ
ਪਸੀਨਾ ਬਹਾਂਏਂ ਧੰਨ ਦੌਲਤ ਲਈ ਕਰੇਂ ਨਾ ਆਰਾਮ
ਇੱਕ ਵੀ ਇੰਦਰੀ ਵੱਸ ਨਾ ਕੀਤੀ ਹਾਵੀ ਤੇਰਾ ਤੇਰੇ ਤੇ ਕਾਮ
ਸੱਚੇ ਦਾ ਸੱਚ ਪਹਿਛਾਣਿਆ ਨਾ ਨਾ ਜਪਿਆ ਉਸ ਦਾ ਨਾਮ
ਫਿਰ ਵੀ ਗਤਿ ਦੀ ਇੱਸ਼ਾ ਰੱਖੇਂ ਤੂੰ ਅੰਧਲਾ ਅਨਜਾਣ
ਸਿਰਫ਼ ਕਰਮ ਹੀ ਤੇਰੇ ਕੰਮ ਆਓਣੇ ਚੰਗੇ ਕਰਮ ਤੂੰ ਕਰ ਜਾ
ਧੀਰਜ ਧਰ ਬਹਿ ਪ੍ਰਵਾਨਗੀ ਹੋਊ ਤੇਰੇ ਕਰਮਾਂ ਦੀ ਉੱਚੇ ਦਰਗਾਹ
ਦਿਲ ਸੋਧ ਸੋਚ ਸੁਧਾਰ ਸਰ ਰੱਖ ਉਸ ਦੇ ਦਵਾਰ
ਸਰਬ ਸਮਾਈਆਂ ਵੇਖ ਕਰ ਕਰ ਹਰ ਜਨ ਨੂੰ ਪਿਆਰ
ਉਹ ਨਿਰਵੈਰ ਬਖ਼ਸ਼ੰਦ ਪਾਪ ਧੋਊ ਮੰਗ ਉਸ ਤੋਂ ਖ਼ੈਰ
ਜੱਸਾ ਇਹ ਸਭ ਕਰ ਨਾ ਸਕਿਆ ਐਂਵੇਂ ਜੂਨ ਗਵਾਈ
ਬੁਢਾਪਾ ਚੱੜਿਆ ਜੱਸਾ ਰੋਵੇ ਦੇਵੇ ਸਭ ਨੂੰ ਦੁਹਾਈ
ਬਾਂਛੋ ਨਾ ਧੰਨ ਨਾ ਸ਼ੌਰਤ ਸਿਮਰਨ ਕਰ ਸੁੱਖ ਪਾਓ ਭਾਈ
No comments:
Post a Comment