ਆਪੇ ਨਾਲ ਮੈਂ ਖੁਸ਼
ਨਹੀਂ ਰਹੇ ਅਸੀਂ ਮਰਦ ਮਰਦਾਨਾ
ਖੱੜ ਨਹੀਂ ਆ ਗਿਆ ਬਹਿ ਸੂ ਸੂ ਕਰਨਾ
ਆਵਾਜ਼ ਵਿੱਚ ਨਹੀਂ ਰਿਹਾ ਦਮ
ਸੁਣੇ ਨਾ ਕੋਈ ਨਾ ਦੇਵੇ ਕੋਈ ਕੰਨ
ਬਾਹਾਂ ਵੀ ਹੁਣ ਹੋ ਗਈਆਂ ਕਮਜ਼ੋਰ
ਡੌਲੇ ਵੀ ਢਿੱਲੇ ਨਹੀਂ ਰਿਹਾ ਉਹ ਜ਼ੋਰ
ਲੱਤਾਂ ਹੰਭਿਆਂ ਮੱਠੀ ਮੇਰੀ ਤੋਰ
ਥੋੜਾ ਚਲ ਸਕਾਂ ਭੱਜ ਸਕਾਂ ਨਾ ਹੋਰ
ਕਾਨਾਫੂਸੀ ਹੋਵੇ ਨਾ ਸੁਣਨ ਨਾ ਹੌਲੇ ਬੋਲ
ਹੱਥੀਂ ਇਸ਼ਾਰੇ ਕਰਾਂ ਕਹੋ ਜੋ ਕਹਿਣਾ ਆ ਕੇ ਕੋਲ
ਅੱਖ ਵੀ ਹੁਣ ਗਈ ਧੁੰਧਲਾਏ
ਦੂਰੋਂ ਸੁੰਦਰੀ ਨਜ਼ਰ ਨਾ ਆਏ
ਪਕਵਾਨ ਲਈ ਗਿਆ ਮੂੰਹ ਦਾ ਸਵਾਦ
ਬੋੜਾ ਮੈਂ ਦੰਦ ਰਹਿ ਗਏ ਚਾਰ
ਪਰ ਬਖ਼ਸ਼ ਉਸ ਦੀ ਦਿਮਾਗ ਤੇਜ਼ ਤਰਾਰ
ਤਨ ਤੋਂ ਨਹੀਂ ਮਾੜਾ ਨਹੀਂ ਮੈ ਬਿਮਾਰ
ਬਿਰਧ ਉਮਰ ਰਾਸ ਆਈ ਨਹੀਂ ਕੋਈ ਦੁੱਖ
ਸੋਹਣਾ ਰਿਹਾ ਸਫਰ ਆਪੇ ਨਾਲ ਮੈਂ ਖੁਸ਼
ਲ
No comments:
Post a Comment