ਹਾਸੇ ਵਾਲੀ ਸੁਣਾਓ
ਹਾਸੇ ਵਾਲੀ ਸੁਣਾ ਕੇ ਮੈਂਨੂੰ ਹਸਾਓ
ਦੁੱਖ ਭਰੀ ਸੁਣਾ ਨਾ ਮੈਂਨੂੰ ਰੋਲਾਓ
ਦੁਖੀ ਦੁਨਿਆ ਵੇਖ ਕਹਾਂ ਮੈਂ ਦੁੱਖ ਪਾਂਵਾਂ
ਦੁਖੀਆਂ ਲਈ ਮਗਰਮੱਛ ਹੰਝੂ ਬਹਾਂਵਾਂ
ਉਸ ਦੁੱਖ ਦੁਖੀ ਨੂੰ ਦਿੱਤੇ ਮੇਰਾ ਗਿਆਨ ਕਹੇ
ਪਾਪ ਦੁਖੀ ਸ਼ਾਇਦ ਕਦੀ ਕੀਤੇ ਹੁਣ ਦੁੱਖ ਸਹੇ
ਲਿਖੇ ਜਿਸ ਲੇਖ ਦੁਖੀ ਦੇ ਨਾਲ ਦੁਖੀ ਨੂੰ ਜੁੰਮੇਵਾਰ ਠਹਰਾਂਵਾਂ
ਦੁਖੀ ਲਈ ਨਾ ਕਰਾਂ ਕੁੱਛ ਦੋਸ਼ ਦੋਨਾਂ ਤੇ ਧਰ ਬਰੀ ਹੋ ਜਾਂਵਾਂ
ਸੋ ਦੁੱਖ ਭਰੀ ਮੈਨੂੰ ਸੁਣਾ ਨਾ ਰੋਲਾਓ
ਹਾਸੇ ਵਾਲੀ ਸੁਣਾ ਮੈਂਨੂੰ ਹਸਾਓ
ਪੱਲ ਜੋ ਹਸ ਕੇ ਕੋਈ ਜਨ ਗੁਜ਼ਾਰੇ
ਉਹੀ ਜੀਏ ਬਾਕੀ ਸਭ ਬੇਅਰਥ ਸਾਰੇ
ਹਸੇ ਉਹੀ ਜਿਸ ਜਿੰਦ ਸੁੱਖ ਪਾਇਆ
ਰੋਣ ਜਿਨ੍ਹਾਂ ਮਾੜੀ ਕਿਸਮਤ ਸਤਾਇਆ
ਚੌਰਾਸੀ ਬਾਦ ਮਿਲੀ ਦੁਰਲੱਭ ਦੇਹ ਦਾ ਲਵੋ ਮਜ਼ਾ
ਹਸਣ ਖੇਲਣ ਦੀ ਨਹੀਂ ਮਿਲੂ ਦਰਗਾਹੇ ਸਜਾ
ਨੱਚਦੇ ਗਉਂਦੇ ਹਸ ਹਸ ਜੋ ਜਿੰਦ ਦਾ ਖੇਲ ਖੇਲੇ
ਖ਼ੁਸ਼ੀ ਉਸ ਦਾ ਜਹਾਨ ਬਸੇ ਹਰ ਦਿਨ ਉਸ ਦੇ ਮੇਲੇ
ਸੋ ਦੁੱਖ ਭਰੀ ਸੁਣਾ ਮੈਂਨੂੰ ਨਾ ਰੋਲਾਉ
ਹਾਸੇ ਵਾਲੀ ਸੁਣਾ ਮੈਨੂ ਹਸਾਓ
No comments:
Post a Comment