Sunday, November 8, 2026

ਹਵਸ ਦੀ ਅੱਗ ਘੱਟ p5

                                   ਹਵਸ ਦੀ ਅੱਗ ਘੱਟ 

ਦੀਵਾਲੀ ਦੇ ਦੀਪ ਜਲੇ ਜੱਗ ਸਾਰਾ ਉਜਆਰੇ

ਵੇਖ ਇਹ ਝਿਲਮਿਲ  ਘੰਭੀਰ ਹੋ ਜੱਸਾ ਵਿਚਾਰੇ 

ਸੁਣਿਆ ਦੀਵਾਲੀ ਤਿਉਹਾਰ ਭੱਲੇ ਦੀ ਬੁਰੇ ਤੇ ਜਿਤ ਦਾ ਪਰਤੀਕ 

ਜੱਸਾ ਸੋਚੇ ਅਪਣੀ ਬੁਰਾਈ ਨੂੰ ਮੈਂ ਸੋਧਾਂ ਇਹੀਓ ਜਤਨ ਠੀਕ 

ਸੋਲਾਂ ਕਲਾ ਭਰਭੂਰ ਰਾਵਣ ਸੀਤਾ ਨੂੰ ਕੀਤਾ ਅਗਵਾਹ

ਐਨਾ  ਵਿਦਵਾਨ ਹੋ ਰਾਵਣ ਕੀਤਾ ਇਹ ਵੱਡਾ ਗੁਨਾਹ 

ਰਾਵਣ ਜਾਣੇ ਗਤਿ ਨਹੀਂ ਮਿਲਣੀ ਜੇ ਰਾਮ ਨੇ ਉਸ ਦਾ ਵਧ ਨਾ ਕੀਤਾ 

ਰਾਮ ਦੀ ਦੁਸ਼ਮਣੀ ਮੋਲ ਲਈ ਰਾਵਣ ਹਰਨ ਕੀਤੀ ਸੀਤਾ 

ਮੈਂ ਨਹੀਂ ਕੋਈ ਰਾਵਣ ਜੋ ਅਗਵਾਹ ਕਿਸੇ ਦਾ ਕਰ ਜਾਵਾਂ 

ਰਾਮ ਨਹੀਂ ਕੋਈ ਦੁਸ਼ਮਣ ਮੇਰਾ ਕਿਵੇਂ ਗਤਿ ਮੈਂ ਪਾਵਾਂ 

ਰੱਖਾਂ ਹਵਸ ਭਰੀ ਅੱਖ ਪਰਾਈ ਔਰਤ ਤੇ ਅਵਗੁਣ ਮੇਰਾ ਨਹੀਂ ਰਾਵਣ ਤੋਂ ਘੱਟ 

ਜੱਗ ਜਦ ਜਾਣੂ ਹੋਊ ਮੇਰੀਆਂ ਕਰਤੂਤਾਂ ਤੋਂ ਮਾਰ ਕੋੜੇ ਕੱਢਣਗੇ ਮੇਰੇ ਵੱਟ 

ਕਰ ਮੂੰਹ ਕਾਲਾ ਗਲ ਛਿੱਤਰ ਪਾ ਖੋਤੇ ਉੱਤੇ ਬੈਠਾ ਡਨ ਨਾ ਮਿਲੇ ਜੱਸਾ ਡਰੇ

ਉਮਰ ਨਾਲ ਹਵਸ ਦੀ ਅੱਗ ਘੱਟ ਹੋ ਜਾਏ ਇਹੀਓ ਅਰਦਾਸ ਜੱਸਾ ਕਰੇ 




No comments:

Post a Comment