Saturday, April 13, 2024

ਪਿਆਰ ਮੇਰੀ ਮਜ਼ਬੂਰੀ p3

                            ਪਿਆਰ ਮੇਰੀ ਮਜ਼ਬੂਰੀ 


ਜ਼ਿੰਦਾ ਰਹਿਣ ਲਈ ਸਾਹ ਲੈਣਾ ਜ਼ਰੂਰੀ ਆ

ਲੁਤਫ਼ ਲੈਣ ਲਈ ਪਿਆਰ ਕਰਨਾ ਜ਼ਰੂਰੀ ਆ

ਪਿਆਰ ਕਰਨ ਲਈ ਦਿੱਲ ਸਾਫ਼ ਹੋਣਾ ਜ਼ਰੂਰੀ ਆ

ਮੇਰੀ ਛਾਤੀ ਦਿੱਲ ਧੜਕੇ ਪਿਆਰ ਮੇਰੀ ਮਜ਼ਬੂਰੀ ਆ

ਕਿਸਮਤ ਵਾਲੇ ਉਹ ਜਿਨ੍ਹਾਂ ਸੱਚਾ ਪਿਆਰ ਮਿਲਿਆ

ਝੱਖੜੀਂ ਨਾਲ ਟੁਰਨ ਵਾਲਾ ਪੱਕਾ ਯਾਰ ਮਿਲਿਆ

 ਗ੍ਰਿਸਤ ਸੌਖੀ ਉਨ੍ਹਾਂ ਦੀ ਜਿਨ੍ਹੀ ਸਾਥੀ ਸਚਿਆਰ ਮਿਲਿਆ

ਪਾਠ ਪੂਜਾ ਦੀ ਨਾ ਲੋੜ ਜਿਨ੍ਹਾਂ ਪਿਆਰ ਚ ਰੱਬ ਪਾ ਲਿਤਾ

ਲੋਚਣ ਨਾ ਕੁੱਛ ਹੋਰ ਲਈ ਉਨ੍ਹਾਂ ਸ੍ਵਰਗ ਇੱਥੇ ਪਾ ਲਿਤਾ 

ਪਿਆਰ ਇੱਕ ਖਜ਼ਾਨਾ ਪਿਆਰ ਤੋਂ ਵੱਡਾ ਨਾ ਧੰਨ ਕੋਈ

ਪਿਆਰ ਜਿਨ੍ਹਾਂ ਦੇ ਦਿੱਲ ਵੱਸੇ ਉਨ੍ਹਾਂ ਤੋਂ ਉੱਚਾ ਨਾ ਜਨ ਕੋਈ

ਸੁਖੀ ਬੀਤੀ ਜਿੰਦ ਮੇਰੀ ਬੁਢਾਪਾ ਮੇਰਾ ਫੁੱਲ ਵਾਂਗ ਖਿਲਿਆ ਆ

ਤਕਦੀਰ ਧੁਰੋਂ ਲਿਖਾਈ ਚੰਗੀ ਮੈਂਨੂੰ ਜੱਗ ਦਾ ਪਿਆਰ ਮਿਲਿਆ ਆ

Friday, April 12, 2024

ਔਕਾਤ ਲਈ ਬਹੁਤ p3

      ਔਕਾਤ ਲਈ ਬਹੁਤ


ਸੋਹਣਾ ਸਵੇਰਾ ਲੰਘੇ ਸੌਖੇ ਲੰਘਦੇ ਦਿਨ

ਬਿਮਾਰੀਓਂ ਦੂਰ ਆਪ  ਕਿਸਮਤ ਵਾਲਾ ਗਿਣ

ਭੁੱਖੇ ਢਿੱਡ ਸੌਣਾ ਨਾ ਪਏ ਰੋਟੀ ਚੰਗੀ ਖਾਂਵੇਂ 

ਨੰਗਾ ਨਹੀਂ ਬਦਨ ਤੇਰਾ ਸਾਫ਼ ਕੱਪੜਾ ਪਾਂਵੇਂ 

ਲੱਤਾਂ ਅਜੇ ਭਾਰ ਚੁਕਣਾ ਬਿਨ ਖੂੰਡੀ ਜਾਏਂ

ਲੱਛਮੀ ਦੀ ਮਹਿਰ ਤੇਰੇ ਉੱਤੇ ਪੈਸੇ ਦੀ ਨਾ ਥੋੜ 

ਆਪਣੇ ਕਾਰਜ ਆਪ ਕਰਨ ਯੋਗ ਸਹਾਰੇ ਦੀ ਨਾ ਲੋੜ

ਤੇਰੇ ਪਿਆਰੇ ਪਿਆਰ ਕਰਨ ਦੇਣ ਸਤਿਕਾਰ

ਦੋਸਤ ਜਾਨ ਦੇਂਣ ਲੋੜੀਂਦੇ ਵਕਤ ਹੋਣ ਮਦਦਗਾਰ 

ਜਿਨਾ ਤੇਰੇ ਕੋਲ  ਦੇਣ ਵਾਲੇ ਦਾ ਕਰ ਸ਼ੁਕਰਿਆ 

ਬਹੁਤ ਤੇਰੀ ਔਕਾਤ ਲਈ ਇਹ ਹੋਰ ਦੀ ਰੱਖ ਨਾ ਚਾਹ

Thursday, April 11, 2024

ਭਲਾ ਕਰਨਾ ਓਲਟਾ ਪਿਆ p3

 ਭਲਾ ਕਰਨਾ ਓਲਟਾ ਪਿਆ


ਓਲਟਾ ਕਰ ਭਲਾ ਪਿਆ ਕਹਾਣੀ ਪੰਚਤੰਤ੍ਰ ਵਿੱਚ ਪੜੀ

ਨਿਓਲੇ ਸੱਪ ਮਾਰਿਆ ਬੱਚਾ ਬਚਾਇਆ ਖੁਸ਼ੀ ਉਸੇ ਚੜੀ 

ਸ਼ਾਬਾਸ਼ ਮਾਲਿਕ ਤੋਂ ਲੈਣ ਨਠਿਆ ਮੂੰਹ ਲਹੂ ਨਾਲ ਰੰਗਿਆ

ਮਾਲਿਕ ਸੋਚਿਆ ਬੱਚਾ ਖਾਇਆ ਲਾਠੀ ਮਾਰੀ ਨਿਓਲੇ ਪਾਣੀ ਵੀ ਨਾ ਮੰਗਿਆ

ਭਲਾ ਅਸੀਂ ਕੀਤਾ ਭਲਾ ਨਾ ਹੋਇਆ ਓਲਟੀ ਝਿੜਕ ਖਾਈ

ਦੱਸਾਂ ਤੁਹਾਨੂੰ ਦਾਸਤਾਂ ਆਪਣੀ ਸੁਣ ਹਸਿਓ ਨਾ ਭਾਈ

ਨਵਾਂ ਫੋਨ ਦੋਤਿਆਂ ਦਿੱਤਾ ਫੀਚਰ ਉਸ ਵਿੱਚ ਸਾਰੇ

ਲੁਗਾਈ ਬੋਲੀ ਤੁਸੀਂ ਰੱਖ ਲਓ ਪੁਰਾਣਾ ਮੇਰਾ ਸਾਰੇ 

ਸੋਚਿਆ ਭਲਾ ਕਰਾਂ ਉਸ ਨੂੰ ਦੇਵਾਂ ਪੁਰਾਣੇ ਨਾਲ ਮੇਰਾ ਵੀ ਸਰਦਾ

ਕੁੱਝ ਦਿਨ ਬਾਦ ਕੰਮ ਪਿਆ ਮੇਰਾ ਬੁੱਢਾ ਫੋਨ ਉਹ ਨਾ ਕਰਦਾ

ਮੰਗਿਆ ਸੁਹਾਣੀ ਤੋਂ ਉਸ ਦਾ ਗੁੱਸੇ ਵਿੱਚ ਉਹ ਆਈ

ਮੇਰੇ ਕਹੇ ਨਵਾਂ ਨਾ ਰਖਿਆ ਖ਼ੂਬ ਮੈਨੂੰ ਸੁਣਾਈ

ਕੀਤਾ ਭਲਾ ਹੋਇਆ ਨਾ ਭਲਾ ਉੱਤੋਂ ਗਾਲੀ ਖਾਈ

ਜੱਸੇ ਦੀ ਜਿੰਦ ਕਮਾਲ p3

         ਜੱਸੇ ਦੀ ਜਿੰਦ ਕਮਾਲ


ਸੱਚ ਦੱਸੀਂ ਜੱਸਿਆ ਕਹਾਣੀ ਝੂਠੀ ਨਾ ਪਾਈਂ 

ਵੱਡੇ ਲਫ਼ਜ਼ ਵਰਤੀਂ ਨਾ ਸੌਖੇ ਸਬਦੀਂ ਸਮਝਾਂਈਂ 

ਉਠਿਆ ਮੇਰੇ ਮੰਨ ਦੋਸਤ ਇੱਕ ਸਵਾਲ

ਵੇਖਾਂ ਤੇਰੀ ਜ਼ਿੰਦਗੀ ਜਿੰਦ ਤੇਰੀ ਕਮਾਲ

ਸੁਣ ਯਾਰਾ ਡੂੰਘਾ ਨਾ ਫ਼ਲਸਫ਼ਾ ਸੋਚ ਨਾ ਮੇਰੀ ਭਾਰੀ

ਸਾਦਗੀ ਨਿਮਾਣੀ ਜੀਵਨੀ ਮੇਰੀ ਤੋਪ ਨਾ ਕੋਈ ਮਾਰੀ

ਮੇਰੇ ਵਿਚਾਰ ਮੈਂਨੂੰ ਰਾਸ ਆਏ ਦਵਾਂ ਨਾ ਕਿਸੇ ਨੂੰ ਸਲਾਹ

ਹਰ ਜਨ ਦੀ ਵਖਰੀ ਕਿਸਮਤ ਵਖਰੇ ਸੱਭ ਦੇ ਰਾਹ

ਕੰਮ ਜੋ ਕੀਤਾ ਸੱਚੇ ਦਿਲੋਂ ਕੀਤਾ ਹੁਣ ਨਾ ਕੋਈ ਅਫ਼ਸੋਸ 

ਦੋ ਮਿਲਿਆ ਸ਼ੁਕਰ ਮਨਾਇਆ ਮੈਂ ਨਾ ਏਹਸਾਨ ਫਰਾਮੋਸ਼ 

ਪਿਆਰ ਜਿੱਥੇ ਕੀਤਾ ਸੱਚਾ ਕੀਤਾ ਸਮਝਿਆ ਨਾ ਉਹ ਪਾਪ

ਦੁਨਿਆਂ ਤੋਂ ਬੇਪਰਵਾਹ ਹੋ ਚਲਿਆ ਬਣਿਆ ਸਲਾਹਕਾਰ ਆਪ ਦਾ ਆਪ

ਪੱਕਾ ਕੋਈ ਧਰਮ ਨਾ ਅਪਨਾਇਆ ਜਾਣਿਆ ਉਸ ਨੂੰ ਹਾਜਰੇ ਹਜ਼ੂਰ 

ਜੋ ਹੋਇਆ ਭੱਲਾ ਮਨਿਆਂ ਭਾਣਾ ਉਸ ਦਾ ਕੀਤਾ ਮਨਜ਼ੂਰ

Monday, April 8, 2024

ਪੂਰਨ ਪੁਰਖ p3

 ਪੂਰਨ ਪੁਰਖ 


ਸੁਣ ਮੁਗਧ ਜਸਿਆ ਪੂਰਨ ਪੁਰਖ ਦੀ ਕਹਾਣੀ

ਲੱਭੇ ਜੇ ਜੱਗ ਵਿੱਚ ਕੋਈ ਉਹ ਪੂਜਣਯੋਗ ਪ੍ਰਾਣੀ 

ਡਰ ਉਸ ਦਾ ਦੂਰ ਹੋਏ ਜੋ ਨਿਰਭੌਅ ਤੇ ਰੱਖੇ ਆਸ 

ਮੰਨ ਤਨ ਰੋਗ ਰਹਿਤ ਜੇ ਹੱਥ ਜੋੜ ਕਰੇ ਅਰਦਾਸ

ਸਹਾਰਾ ਲੈ ਉਸ ਦਾ ਚੱਲੇਂ ਕਾਰਜ ਔਣ ਰਾਸ

ਜੱਗ ਸਾਰਾ ਮੀਤ ਬਣੇ ਜੋ ਯਾਦ ਕਰੇ ਨਿਰਵੈਰ

ਭੱਲਾ ਵੀ ਉਸ ਦਾ ਹੋਏ ਜੋ ਸੱਭ ਦੀ ਮੰਗੇ ਖੈਰ

ਇਮਾਨਦਾਰ ਉਸੇ ਸਮਝੋ ਕਮਾਈ ਸੱਚੇ ਹੱਥ ਕਰੇ

ਧੰਨੀ ਉਸਨੂੰ ਉਤਮ ਜਾਣੋ ਜੋ ਵੰਡ ਛਕੇ 

ਪੂਰਨ ਭਗਤ ਉਸੇ ਮੰਨੋ ਜੋ ਇੱਕ ਚਿੱਤ  ਨਾਮ ਜਪੇ 

ਉਹ ਜਨ ਜੱਗ ਵਿੱਚ ਸੁਖੀ ਜਿਸਦਾ ਉਹ ਸਹਾਈ

ਵਿਰਲੇ ਉਹ ਕੋਈ ਲੱਭੇ ਜਿਸ ਧੁਰੋਂ ਮੱਥੇ ਲਿਖਾਈ

ਐਸਾ ਜਸਿਆ ਪੂਰਨ ਪੁਰਖ ਮਿਲੇ ਪੈਰੀਂ ਉਸ ਦੇ ਪੈ

ਤਾਰ ਦੇ ਤੈਂਨੂੰ ਭੌਜਲ ਸਾਗਰ ਪਾਰ ਜਾਊਗਾ ਲੈ

Friday, April 5, 2024

ਸਿਧਾ ਸਿਧਾ ਨਹੀਂ ਗਵਾਰ p3

           ਸਿਧਾ ਸਾਧਾ ਨਹੀਂ ਗਵਾਰ


ਮੱਥੇ ਮੇਰੇ ਨਹੀਂ ਲਿਖਿਆ ਪਰ ਮੈਂ ਪੂਰਾ ਗਵਾਰ

ਅਕਲ ਦੀ ਕੋਈ ਗੱਲ ਨਾਂ ਕਰਾਂ ਬੋਲਾਂ ਮੂੰਹ ਫਾੜ 

 ਮਹਿਫ਼ਲ ਐਸੇ ਚੁਟਕਲੇ ਬੋਲ ਸ਼ਰਾਫਤ ਹੱਦ ਕਰਾਂ ਪਾਰ

ਸਲਾਹ ਕਿਸੇ ਦੀ ਨਾ ਮੰਨਾ ਸਮਝਾਂ ਖੁਦ ਹੋਸ਼ਿਆਰ

ਗਲਤਿਆਂ ਹਮੇਸ਼ਾ ਓਹੀਓ ਕਰਾਂ ਡਿੱਗਾਂ ਮੂੰਹ ਭਾਰ ਹਰ ਬਾਰ

ਮੱਥੇ ਮੇਰੇ ਲਿਖਿਆ ਨਹੀਂ ਪਰ ਮੈਂ ਨਿਰਾ ਗਵਾਰ

ਨੌਕਰੀ ਕਰ ਧੰਨ ਕੱਠਾ ਕੀਤਾ ਵਿਆਹ ਲਈ ਮੈਂ ਤਿਆਰ

ਭਲੀ ਜਹੀ ਕੋਈ ਨਾਰੀ ਲੱਭ ਕਰੀਏ ਉਸੇ ਪਿਆਰ

ਸੋਹਣੇ ਮੁਖੜੇ ਤੇ ਡੁੱਲਿਆ ਦਿੱਲ ਨਾ ਸਕਿਆ ਸੰਭਾਲ

ਐਸ਼ ਉਸ ਨੂੰ ਦਿੱਲ ਭੱਰ ਕਰਾਈ ਦਿਤਾ ਹੀਰੇ ਦਾ ਹਾਰ 

ਖਰਚਾ ਮੇਰਾ ਕਮਾਈ ਤੋਂ ਜਾਦਾ ਹੋਇਆ ਮੈਂਂ ਕੰਗਾਲ

ਜਿਸ ਨੂੰ ਜੀਵਣ ਸਾਥੀ ਸਮਝਇਆ ਨਿਕਲੀ ਧੋਖੇਬਾਜ਼

ਅਮੀਰ ਇੱਕ ਪਰਦੇਸੀ ਫਸਾ ਕੇ ਬਸੀ ਸਮੁੰਦਰੋਂ ਪਾਰ

ਨਾਰੀ ਦਾ ਭੇਦ ਪਾ ਨਾ ਸਕਿਆ ਖਾ ਗਿਆ ਇੱਥੇ ਮਾਰ

ਮੱਥੇ ਮੇਰੇ ਨਹੀਂ ਲਿਖਿਆ ਪਰ ਮੈਂ ਸੱਚਾ ਗਵਾਰ 

ਜਵਾਨੀ ਢਲੀ ਅੱਗਾ ਨੇੜੇ ਰੱਬ ਯਾਦ ਸੀ ਆਇਆ

ਭਗਤੀ ਕਰ ਬਾਰੀ ਲੇਖੇ ਲਾਈਏ ਮੰਨ ਵਿਚਾਰ ਆਇਆ

ਗੁਰੂ ਬਿਨ ਨਹੀਂ ਗਤਿ ਪੜ੍ਹਿਆ ਜਾਂ ਕਿਸੇ ਸੁਣਾਇਆ

ਡੇਰੇ ਬੈਠਾ ਸਾਧ ਦੀ ਸ਼ੋਭਾ ਭਾਰੀ ਉਸ ਨੂੰ ਗੁਰੂ ਬਣਾਇਆ

ਪੈਰੀਂ ਪੈ ਉਸ ਦੇ ਮੱਥਾ ਟੇਕਿਆ ਚੰਗਾ ਚੜਾਵਾ ਚੜਾਇਆ

ਉਹ ਬਲਾਤਕਾਰੀ ਹਤਿਆਰਾ ਨਿਕਲਾ ਹੁਣ ਉਹ ਫਰਾਰ 

ਤਪਸਿਆ ਸਾਡੀ ਭੰਗ ਹੋਈ ਰਹਿ ਗਏ ਮੰਝਦਾਰ

ਮੱਥੇ ਸਾਡੇ ਲਿਖਿਆ ਨਹੀਂ ਵਾਕਿਆ ਅਸੀਂ ਗਵਾਰ

ਬੈਠ ਸੋਚਿਆ ਇੱਕ ਦਿਨ ਕੀ ਅਸੀਂ ਸੱਚੀਂ ਗਵਾਰ

ਸਮਝ ਆਈ ਮੈਂ ਸਿਧਾ ਸਾਧਾ ਨਾ ਅਵਤਾਰ ਨਾ ਗਵਾਰ

ਸੋਚ ਇਹ ਰੂਹ  ਖੁਸ਼ ਹੋਈ ਆਪ ਲਈ ਉਭਰਿਆ ਪਿਆਰ

ਮੱਥੇ ਜੋ ਲਿਖਿਆ ਸਰ ਮੱਥੇ ਮੈਂ ਸ਼ੁਕਰਗੁਜ਼ਾਰ

Thursday, April 4, 2024

ਮੈਂ ਨਹੀਂ ਮਾੜਾ ਬੰਦਾ p3

        ਮੈਂ ਨਹੀਂ ਮਾੜਾ ਬੰਦਾ


ਸਾਰੀ ਜਿੰਦ ਭਾਰੀ ਰਿਆ ਮੈਂ ਪ੍ਰੇਸ਼ਾਨ

ਮੇਰੇ ਅੰਦਰ ਰਹਿਣ ਦੋ ਮਹਿਮਾਨ

ਪੂਰਾ ਨਾ ਸਾਧ ਪਰ ਸ਼ਰੀਫ਼ ਦੂਜਾ ਨਿਰਾ ਸ਼ੈਤਾਨ

ਦੋਂਨਾਂ ਦੀ ਖਿਚੋਤਾਣ ਕੀਤਾ ਜੀਣਾ ਹਰਾਮ

ਜਵਾਨੀ ਜਦ ਕੋਈ ਸੋਹਣਾ ਚੇਹਰਾ ਨਜ਼ਰ ਆਏ

ਸ਼ੈਤਾਨ ਫੁਰਤੀ ਵਿਖਾ ਹਵਸ ਜਗਾਏ

ਸ਼ਰੀਫ਼ ਕਹੇ ਇਹ ਸ਼ਰੀਫਾਂ ਦਾ ਨਹੀਂ ਕੰਮ

ਨਾ ਕਰ ਨਾ ਕਰ ਕਹਿਣਾ ਮੇਰਾ ਮੰਨ

ਸ਼ੈਤਾਨ ਹੋਵੇ ਹਾਵੀ ਮੈਂਨੂੰ ਕੁਰਾਹੇ ਪਾਏ

ਰੋਕ ਨਾ ਸਕਾਂ ਖੁਦ ਨੂੰ ਮਜ਼ਾ ਬੜਾ ਆਏ

ਸ਼ਰੀਫ਼ ਕਦੀ ਕਦਾਈਂ ਬੈਠੇ ਜਪਣ ਨਾਮ

ਸੈਤਾਨ ਐਸੀਆਂ ਸੋਚਾਂ ਸੋਚ ਭੰਗ ਕਰੇ ਧਿਆਨ

ਸੋਚਾਂ ਨਾ ਕਹਿਣ ਵਾਲਿਆਂ ਸਮਝਾਂ ਮੈਂ ਪਾਪ ਕਰਾਂ

ਰੱਬ ਗੁੱਸੇ ਨਾ ਹੋ ਜਾਏ ਮੰਨ ਵਿੱਚ ਡਰਾਂ

ਸ਼ਰੀਫ਼ ਜਦੋਂ ਜ਼ਾਹਦ ਕਰਦੇ ਧੀਰਜ ਦਿਖਾਇਆ

ਕਈ ਬਾਰ ਅੰਦਰੋਂ ਸ਼ੈਤਾਨ ਨੂੰ ਨਸਾਇਆ

ਸ਼ੈਤਾਨ ਸ਼ੈਤਾਨ ਦੀ ਣੂਣੀ ਬੇਸ਼ਰਮ ਮੁੜ ਆ ਜਾਏ

ਉਮਰ ਨਾਲ ਸ਼ਰੀਫ਼ ਦੇ ਹੁਣ ਪੱਲੇ ਭਾਰੇ

ਕਈ ਬਾਰ ਜਿਤਿਆ ਤੇ ਘੱਟ ਹੀ ਹਾਰੇ

ਮੈਂ ਸ਼ੁਕਰ ਕਰਾਂ ਮੰਨਾਂ ਮੈਂ

ਨਹੀਂ ਮਾੜਾ ਬੰਦਾ

ਸਾਫ਼ ਜੀਆ ਨਾ ਦਿੱਲ ਤੋੜਿਆ ਨਾ ਕੀਤਾ ਗੋਰਖ ਧੰਦਾ

ਅਗਰ ਕੋਈ ਪੁੱਛੇ ਮੰਗਾਂ ਇਹੀਓ ਜੂਨ ਹੋਰ ਨਾ ਮੰਗਾਂ