ਬੀਵੀ ਪਹਿਲਵਾਨ ਦੀ
ਬਗੀਚੇ ਵਿੱਚ ਅਸੀਂ ਕਰਦੇ ਪਏ ਸੀ ਸੈਰ
ਲੱਤਾਂ ਕਮਜ਼ੋਰ ਹੌਲੀ ਪੁੱਟ ਰਹੇ ਸੀ ਪੈਰ
ਏਨੇ ਨੂੰ ਅੱਗੋਂ ਇੱਕ ਮੁਟਿਆਰ ਨੱਠੀ ਆਈ
ਦੌਣ ਉੱਸ ਦੀ ਲੰਮੀ ਜਿਵੇਂ ਹੋਵੇ ਸੁਰਾਹੀ
ਨੀਲੇ ਨੈਣ ਕੁੱਛ ਸ਼ਰਾਬੀ
ਸਾਡੇ ਦਿੱਲ ਨਾਲ ਕਰਨ ਖ਼ਰਾਬੀ
ਨਖ਼ਸ਼ ਸੋਹਣੇ
ਬੜੇ ਮੰਨਮੋਹਣੇ
ਸ਼ਰੀਰ ਤੋਂ ਹੱਲਕੀ, ਲੱਕ ਤੋਂ ਪਤਲੀ
ਨੱਠੀ ਆਂਓਂਦੀ ਲੱਗੇ ਸਾਨੂੰ ਤਿੱਤਲੀ
ਰੱਬ ਨੇ ਕੀ ਔਰਤ ਸੀ ਬਣਾਈ
ਅੱਖਾਂ ਲੁਭਾਅ,ਦਿੱਲੇ ਉਤੱਰ ਆਈ
ਲੱਗੇ ਉਹ ਕੁੱਛ ਘੱਭਰਾਈ
ਕੋਲ ਆ ਬੋਲੀ ,ਮੈਂਨੂੰ ਬਚਾਂਈਂ
ਮੇਰਾ ਖਾਵੰਦ ਹੈ ਮੇਰੇ ਤੇ ਗੁੱਸਾ
ਡੰਡਾ ਲੈ ,ਮੇਰੇ ਪਿੱਛ ਉਹ ਨੱਸਾ
ਉੱਹਦੇ ਜੇ ਹੱਥ ਮੈਂ ਆਈ,ਸਮਝੋ ਮੋਈ
ਮੈਂਨੂੰ ਬਚੌਣ ਵਾਲਾ ਤੂੰ ,ਹੋਰ ਨਾ ਕੋਈ
ਫੂਕ ਛਕ ਅਸੀਂ ਹੋਏ ਅਪਣੇ ਤੋਂ ਬਾਹਰ
ਉਸ ਲਈ ਦੁਨਿਆ ਨਾਲ ਲੜਣ ਲਈ ਤਿਆਰ
ਜੱਫੀ ਪਾ ਉੱਸ ਨੂੰ ਗਲੇ ਲਗਾਇਆ
ਨਾ ਡੱਰ ,ਮੈਂ ਹਾਂ, ਦਿਲਾਸਾ ਦਿਲਾਇਆ
ਜੱਫੀ ਪਾ ਉੱਸ ਨੂੰ ਹੱਦ ਦਾ ਮਜ਼ਾ ਆਇਆ
ਏਦਾਂ ਫੜੀ ਰਖਾਂ, ਮੰਨ ਲੱਲਚਾਇਆ
ਏਨੇ ਨੂੰ ਹੱਥ ਡੰਡਾ ਫੜਿਆ
ਸਖ਼ਸ਼ ਮੇਰੇ ਸਾਮਣੇ ਖੜਿਆ
ਮੈਂ ਵੀ ਲਿਆ ਉੱਸ ਨੂੰ ਪਹਿਚਾਣ
ਉੱਹ ਸੀ ਪਿੰਡ ਦਾ ਜੱਗਾ ਪਹਿਲਵਾਨ
ਸ਼ਰੀਰ ਦਾ ਸਡੌਲ ,ਕੱਦ ਦਾ ਲੰਮਾ
ਉੱਸ ਅੱਗੇ ਮੈਂ ਗਿਠਮੁਠਿਆ ਲੱਗਾਂ
ਸੋਚਿਆ ਇੱਕ ਮੈਂ ਜੱਗੇ ਦੀ ਸਹਿ ਨਹੀਂ ਪਾਊਂਗਾ
ਇਸ ਦਾ ਮਾਰਿਆ ਪੱਕਾ ਮਰ ਜਾਊਂਗਾ
ਕਿਵੇਂ ਇਸ ਤੋਂ ਜਾਨ ਬਚਾਈਏ
ਦਿਮਾਗ ਨਾ ਚੱਲੇ,ਅੰਦਰੋਂ ਘੱਭਰਾਈਏ
ਜੱਗਿਆ ਲੈ ਫੱੜ ਅਪਣੀ ਲੋਗਾਈ
ਨੱਠੀ ਜਾਂਦੀ , ਮੈਂ ਤੇਰੇ ਲਈ ਇਸੇ ਜੱਫੀ ਪਾਈ
ਬੀਵੀ ਮੇਰਿਆਂ ਬਾਹਾਂ ਵਿੱਚ ਵੇਖ ਜੱਗਾ ਅੰਦਰੋਂ ਸੜਿਆ
ਗੁੱਸਾ ਜੱਗੇ ਦਾ ਬੀਵੀ ਤੋਂ ਉਤਰ ,ਮੇਰੇ ਤੇ ਚੜਿਆ
ਬਿਗੜਦੀ ਗੱਲ ਵੇਖ ,ਮੈਂ ਭਜਿਆ
ਜੱਗਾ ਵੀ ਮੇਰੇ ਪਿੱਛੇ ਸੀ ਲੱਗਿਆ
ਮੈਂਨੂੰ ਮਾਰਨ ਲਈ ਜੱਗੇ ਡੰਡਾ ਘੁਮਾਇਆ
ਤੱਭਕਿਆ ਮੈਂ, ਨਹੀਂ ਨਹੀਂ, ਨੀਂਦ ਵਿੱਚ ਬੁੜਬੁੜਾਇਆ
ਜਨਾਨੀ ਮੇਰੀ ਮੇਰੇ ਨਾਲ ਸੀ ਸੁੱਤੀ
ਉੱਹ ਵੀ ਡਰਕੇ ਨੀਂਦ ਤੋਂ ਉੱਠੀ
ਪੁੱਛੇ, ਤੁਹਾਨੂੰ ਐਨਾ ਪਸੀਨਾ ਕਿਓਂ ਆਇਆ
ਝੂਠ ਬੋਲਿਆ,ਕਹਾਂ,ਭੈੜਾ ਸਪਨਾ ਸੀ ਆਇਆ
*********
बीवी पहिलवान दी
बगीचे विच असीं करदे पए सी सैर
लॅतां कमज़ोर,हौली पुॅट रहे सी पैर
ऐने नू अगों इक मुटियार नॅठी आई
धौण उस दी लंमी,जिवें होवे सुराई
नीले नैण,कुॅछ शराबी
साडे दिल नाल करन ख़राबी
नक्ष सोहणे
बङे मनमोहणे
शरीर तों हलकी,लॅक तों पतली
नॅठा औंदी लॅगे सानू तिॅतली
रॅब ने की औरत सी बणाई
अखां लुभाह,दिले उत्तर आई
लॅगे उह कुॅछ घबराई
कोल आ बोली,मैंनू बचांईं
मेरा खावंद है मेरे ते गुसा
डंडा लै मेरे पिछे उह नॅसा
उहदे जे हॅथ्थ मैं आई,समझो मोई
मैंनू बचौण वाला तूं ,होर ना कोई
फूक छक ,उसीं होए अपणे तों बाहर
उस लई दुनिया नाल लङन लई तियार
जॅफी पा उस नू गले लगायिआ
ना डर,मैं हां ,दिलासा दिलायिआ
जॅफी पा उस नू,हॅद दा मज़ा आयिआ
ऐदां फङी रखां,मंन लंलचायिआ
ऐने नू हॅथ्थ डंडा फङिआ
सक्ष मेरे सामणे खङिआ
मैं वी लिआ उस नू पहिचाण
उह सी पिंड दा जॅगा पहिलवान
शरीर दा सडौल,कॅद दा लंमा
उस अगे मैं गिठमिठिआ लगां
सोचिआ इक मैं जॅगे दी सहि नहीं पाऊंगा
इस दा मारिआ पॅक्का मर जाऊंगा
किवें इस तों जान बचाईए
दिमाग ना चॅले अंदरों घबराईए
जॅगिया लै फॅङ अपनी लुगाई
नॅठी जांदी ,मैं तेरे लई जॅफी पाई
बीवी मेरिआं बांहां विच वेख,जॅगा अंदरों सङिआ
गुस्सा जॅगा दा बीवी तों उतॅर,मेरे ते चॅङिआ
बिगङदी गॅल वेख ,मैं भजिआ
जॅगा वी मेरे पिछे सी लॅगिआ
मैंनू मारन लई जॅगे डंडा घुमायिआ
तॅबकिआ,नहीं नहीं,नीदें बुङबुङायिआ
जनानी मेरी मेरे नाल सी सुती
उह वी डरके नींदों उठी
पुॅछे,तुहानू ऐना पसीना क्यों आयिआ
झूठ बोलिआ,भैङा सपना सी आयिआ
Good and hilarious 👍🙏
ReplyDelete