ਮੂਰਖ ਮੈਨੂੰ ਮੰਨੇ
ਸੱਚ ਬੋਲਾਂ ਮੈਂ ਨਿਰਾ ਮੂਰਖ ਉਹ ਮੈਨੂੰ ਮੰਨੇ
ਨਕੰਮਾ ਨਠੱਲੂ ਖੂਸੜ ਦੇਵੇ ਨਾਂ ਵੰਨ ਸਵੰਨੇ
ਕਹਿਣ ਲੱਗੀ ਮੇਰੀ ਸਹੇਲੀ ਬੜੀ ਦਾਨੀ ਤੇ ਸਾਨੀ
ਗੱਲਾਂ ਕਰੇ ਚੱਜ ਦਿਆਂ ਹੈ ਉਹ ਸਿਆਣੀ
ਮੈਂ ਕੂ ਬੈਠਾ ਉਸ ਨਾਲ ਗੱਲ ਕਰ ਲੱਗੇ ਚੰਗਾ
ਇਹੀਓ ਮੇਰੇ ਬੋਲ ਤੇ ਪੈ ਗਿਆ ਪੰਗਾ
ਕਹੇ ਮੇਰੇ ਬਾਜੂ ਬਹਿ ਇੱਕ ਗੱਲ ਨਾ ਤੈਨੂੰ ਸੁੱਝੇ
ਹੱਸੇਂ ਹੱਸਾਂਏਂ ਰਹੇਂ ਘੰਟੋ ਉਸ ਨਾਲ ਰੁੱਝੇ
ਮੈਂ ਨਾ ਭਾਂਵਾਂ ਤੈਨੂੰ ਬੇਗਾਨੀ ਲੱਗੇ ਪਿਆਰੀ
ਸ਼ਰਮ ਨਾ ਖਾਂਏਂ ਅੱਖ ਰੱਖੇਂ ਉਹ ਪਰਾਈ ਨਾਰੀ
ਸੱਚ ਬੋਲਾਂ ਮੈਂ ਨਿਰਾ ਮੂਰਖ ਮੈਨੂੰ ਉਹ ਮੰਨੇ
ਕਮੀਜ਼ ਉਸ ਪਾਈ ਜੋ ਉਸ ਲਈ ਛੋਟੀ
ਕਹਿ ਬੈਠਾ ਸਜੇਂ ਨਾ ਤੂੰ ਲੱਗੇਂ ਮੋਟੀ
ਇਸੇ ਕਹਿਣ ਤੇ ਪੈ ਗਈ ਪਸੂੜੀ
ਮੂੰਹ ਵੱਟ ਅੱਖਾਂ ਲਾਲ ਮੱਥੇ ਪਾਈ ਤਿਊੜੀ
ਬੋਲੀ ਨਾ ਅਕਲ ਨਾ ਤਮੀਜ਼ ਬੋਲਣ ਦਾ ਨਾ ਥੌਹ
ਸੋਚੇਂ ਨਾ ਤੋਲੇਂ ਨਾ ਬਕ ਜਾਂਏਂ ਦਿਲ ਵਿੱਚ ਜੋ
ਸੱਚ ਬੋਲਾਂ ਮੈਂ ਨਿਰਾ ਮੂਰਖ ਮੈਨੂੰ ਉਹ ਮੰਨੇ
ਨਕੰਮਾ ਨਠੱਲੂ ਖੂਸੜ ਦੇਵੇ ਨਾਂ ਵੰਨ ਸਵੰਨੇ
Excellent & thought provoking
ReplyDeleteThank you . Request your name to thank you on personal basis .Thanks again
Delete