Tuesday, November 7, 2023

ਔਰਤ ਤੇ ਕਾਬੂ p3

 

  • ਔਰਤ ਤੇ ਕਾਬੂ

    ਵਿਆਹ ਤੋਂ ਕੁੱਛ ਵਰੇ ਬਾਦ ਮੈਂ ਬੀਵੀ ਤੋਂ ਪਰੇਸ਼ਾਨ 
    ਮੰਨ ਮਰਜੀ ਕਰੇ ਆਪ ਮੇਰਾ ਰੱਖੇ ਨਾ ਧਿਆਨ
    ਬੀਵੀ ਤੇ ਕਾਬੂ ਪੌਣ ਦੀ ਤਰਤੀਬ ਮੈਂ ਲੜਾਈ
    ਗਿਆ ਸਾਧ ਦੇ ਡੇਰੇ ਦਿੱਤੀ ਦੁਹਾਈ
    ਚਿਰ ਦੀ ਇਹ ਸਸਤਾ ਜਮਾਨਾ ਸੀ ਪੁਰਾਣਾ 
    ਰੁਪਿਆ ਨਹੀਂ ਲੱਗਾ ਲੱਗਾ ਇਕ ਦੋ ਆਨਾ
    ਸਾਧੂ ਨੇ ਇਕ ਗਾਨੀ ਹਥ ਮੇਰੇ ਫੜਾਈ
    ਜਾ ਕਹਿੰਦਾ ਬੀਵੀ ਦੇ ਗੱਲੇ ਇਹ ਪਾਂਈਂ 
    ਵਸ ਤੇਰੇ ਪੱਕਾ ਹੋਊ ਨਹੀਂ ਨਾਮ ਮੇਰਾ ਵਟਾਈਂ 
    ਬੀਵੀ ਕੰਨੀਂ ਖੌਰੇ ਸ਼ੈਤਾਨ ਫੂਕ ਮਾਰੀ
    ਗਾਨੀ ਤਕ ਹੋਈ ਉਹ ਗੁਸਿਓਂ ਬਾਹਰੀ 
    ਗੁੱਸੇ ਵਿੱਚ ਉਸ ਦੁਰਗਾ ਰੂਪ ਧਾਰਿਆ 
    ਬੇਲਣ ਚੁੱਕ ਉਸ ਕੁਟਾਪਾ ਮੈਂਨੂੰ ਚਾੜਿਆ 
    ਸਾਧ ਨੂੰ ਵੀ ਸੋਧਿਆ ਸਾਧ ਕੁੱਟਿਆ ਛਡ ਨਸਿਆ
    ਇਲਾਕਿਆਂ ਦੂਰ ਕਿਸੇ ਦੁਰਾਡੇ ਦੇਸ਼ ਵਸਿਆ
    ਰਾਤ ਰਬ ਸੁਪਨੇ ਆ ਮੈਂਨੂੰ ਸਮਝਾਇਆ
    ਔਰਤ ਦਾ ਕਰਤਾ ਮੈਂ ਵੀ ਇਸੇ ਕਾਬੂ ਨਾ ਕਰ ਪਾਇਆ
    ਤੂੰ ਕਿਸ ਖੇਤ ਦੀ ਮੂਲੀ ਤੀਂਵੀਂ ਦੇ ਕਹਿਣੇ ਵਿੱਚ ਰਹਿ
    ਜੀ ਹਜੂਰੀ ਕਰ ਕਰ ਜੋ ਕਹੇ ਜਿੰਦ ਦਾ ਮਜਾ ਲੈ


 

  • ਉੱਚੇ ਨਾਲ ਇਸ਼ਕ 

    ਜੀਣਾ ਮੇਰਾ ਦੁਸ਼ਵਾਰ ਹੋਇਆ ਮੈਂਨੂੰ ਉੱਚੇ ਦੇ ਇਸ਼ਕ ਨੇ ਮਾਰਿਆ 
    ਲਭ ਲਭ ਥਕਾ  ਉੱਚੀ ਥਾਂ ਥਕ ਬੈਠ ਮੈਂ ਹਾਰਿਆ 
    ਉਚਾਈ ਉੱਚੀ ਉਸ ਦੀ ਕਿਵੇੰ ਪਹੁੰਚਾਂ ਮੰਨ ਵਿਚਾਰਿਆ
    ਮੈਂ ਉੱਚਾ ਉਹ ਹੋਰ ਉੱਚਾ ਉੱਚਾ ਉਹ ਉੱਚੇ ਤੋ ਵੀ ਉੱਚਾ 
    ਨਿਰਾਸ਼ ਬੈਠਾ ਮੈਂ ਸੋਚਾਂ ਮੇਰਾ ਇਸ਼ਕ ਝੂਠਾ ਨਹੀਂ ਸੱਚਾ 
    ਮਹਿਰ ਪਈ ਉਸ ਦੀ ਸ਼ਬਦ ਵਲ ਗਿਆ ਧਿਆਨ 
    ਉੱਚੇ ਨੂੰ ਕਿੰਝ ਮਿਲਣਾ ਹੋਇਆ ਕੁੱਛ ਗਿਆਨ 
    ਉੱਚੇ ਥਾਂ ਤੈਂਨੂੰ ਮਿਲੂ ਰਖ ਨਾ ਇਸ ਦੀ
    ਆਸ
    ਉਹ ਤਾਂ ਨੀਵੇਂ ਲਭੂ ਉਹ ਹੈ ਗਰੀਬ ਨਿਵਾਸ
    ਇਸ਼ਕ ਉਨਹਾਂ ਦਾ ਸਫਲ ਹੋਣ ਸਾਫ ਜਿਨਾਂ ਦੇ  ਦਿੱਲ 
    ਸਰਬਤ ਨਾਲ ਪਿਆਰ ਕਰਨ ਰਬ ਜਾਂਦਾ ਉਨ੍ਹਾਂ ਨੂੰ ਮਿਲ
    ਉੱਚੇ ਥਾਂ ਉਹ ਨਹੀਂ ਰਹਿੰਦਾ ਉਹ ਨਿਮਾਣਿਆ ਮਾਣ
    ਨੀਵਾਂ ਹੋ ਜੇ ਚਲੇਂ ਪੱਕਾ ਮਿਲੂ ਇਹ ਸਚਾਈ ਜਾਣ
    ਸੱਚੋ ਦਿਲੋਂ ਉੱਚੇ ਨਾਲ ਇਸ਼ਕ ਕਰ ਨੀਵਾਂ ਹੋ ਕੇ ਚਲ
    ਲਿਖਿਆ ਮੱਥੇ ਮਿਲੂ ਇਹ ਵਾਰੀ ਹੋ ਜਾਊ ਸਫਲ
    ਸਿਆਣਪ ਮੇਰੀ ਇਕ ਨਾ ਚੱਲੀ ਮੈਂ ਹੋਇਆ ਗੁਮਰਾਹ 
    ਘਮੰਢ ਸੀ ਦਿਮਾਗ ਤੇ ਅੰਦਰਲੇ ਦੀ ਨਾ ਸੁਣੀ ਪੁਕਾਰ
    ਘੁੰਮਣ ਘੇਰੀਆਂ ਫਸਿਆ ਸੋਚਦਾ ਰਿਆ ਲਖ ਵਾਰ
    ਮਹਿਰ ਪਈ ਉਸ ਦੀ ਸ਼ਬਦ ਵਲ ਗਿਆ ਧਿਆਨ

  • ਉੱਚੇ ਨੂੰ ਪੌਣ ਲਈ ਫੜਿਆ ਮੈਂ ਉੱਚਾ ਰਾਹ 

andhalay naal maill

 

  • ਅੰਦਰਲੇ ਨਾਲ ਮੇਲ

    ਅੰਦਰਲੇ ਮੇਰੇ ਤੇ ਮੇਰੀ ਅਨੋਖੀ ਖੇਲ 
    ਫਿਤਰਤ ਵਖਰੀ ਸੋਚ ਦਾ ਨਾ ਕੋਈ ਮੇਲ
    ਸੋਚਾਂ ਦੁਨੀਆ ਵਿੱਚ ਐਸਾ ਕੰਮ ਕਰ ਜਾਈਏ 
    ਲੋਕ ਵੇਖਣ ਅਪਣਾ ਨਾ ਬਣਾਈਏ 
    ਢੇਰ ਪੈਸਾ ਕਮਾ ਬਣੀਏ ਸ਼ਾਹ
    ਜਗ ਸੁਲਾਹੇ ਸਭ ਕਰਨ ਵਾਹ ਵਾਹ
    ਅੰਦਰਲਾ ਕਹੇ ਸ਼ੌਰਤ ਧੰਨ ਹਨ ਫੋਕੀ ਸ਼ਾਨ 
    ਨਾਲ ਨਹੀਂ ਜਾਣੇ ਨਹੀਂ ਦਰਗਾਹੇ ਪਰਵਾਨ 
    ਬੇਵਕੂਫ ਕਹੇ ਮੇਰੇ ਤੇ ਹੱਸੇ ਮੈਂ ਹੋਵਾਂ ਖਫਾ
    ਜੀ ਕਰੇ ਦੋ ਜੜ ਦੇਵਾਂ ਉਸੇ ਸਬਕ ਸਿਖਾ 
    ਅੰਦਰਲਾ ਕਹੇ ਰਹਿ ਤੂੰ ਸਿਆਣਾ 
    ਕਿਸੇ ਕਹੇ ਤੂੰ ਉਹ ਨਹੀਂ ਬਣ ਜਾਣਾ
    ਕਦੀ ਕਦਾਈਂ ਹੋਏ ਅੰਦਰਲੇ ਨਾਲ ਮੇਲ
    ਪਲ ਖੁਸ਼ੀ ਭਰੇ ,ਬਦਲੇ ਜਿੰਦ ਲੱਗੇ ਖੇਲ
    ਬਾਂਹਾਂ ਫਲਾ ਦੁਨੀਆ ਕਲਾਵੇ ਵਿੱਚ ਭਰਾਂ 
    ਸਵਰਗ ਪਾ ਸ਼ੁਕਰੀਆ ਦੇਨ ਵਾਲੇ ਦਾ ਕਰਾਂ
    ਅਰਦਾਸ ਕਰ ਮੇਰਾ ਮੇਰੇ ਅੰਦਰਲੇ ਨਾਲ ਮੇਲ ਮਿਲਾਪ
    ਤੇਰੇ ਘਰ ਸਭ,ਮੈਂ ਜਾਚਕ,ਬਾਰਕ ਤੇਰਾ ਤੂੰ ਮੇਰਾ ਮਾਈ ਬਾਪ


khushi diyaan baataan p3

 

  • ਖੁਸ਼ੀ ਦਿਆਂ ਬਾਤਾਂ 

    ਸੁਣਾਓ ਮੈਨੂੰ ਸਿਰਫ ਖੁਸ਼ੀ ਦਿਆਂ ਬਾਤਾਂ 
    ਸੁਹੇਲੀਆਂ ਹੋਣ ਜਿੰਦਗੀ ਦਿਆਂ ਵਾਟਾਂ
    ਦੁੱਖ ਦੀ ਕੋਈ ਕਹਾਣੀ ਨਾ ਸੁਣਾਓ 
    ਉਹ ਸੁਣਾ ਮੇਰਾ ਦੁੱਖ ਨਾ ਵਧਾਓ
    ਦੁੱਖ ਤਾਂ ਮੈਨੂੰ ਆਪ ਬਹੁਤੇਰੇ 
    ਦੁੱਖ ਸੋਚਾਂ ਦੁੱਖ ਪੌਣ ਹੋਰ ਘੇਰੇ
    ਦੁੱਖੀ ਬੈਠਾ ਮੈਂ ਬੈਠਾ ਘੋਰ ਅੰਧੇਰੇ 
    ਹਾਸੇ ਵਾਲੀ ਕੋਈ ਗਲ ਜਦ ਸੁਣਾਵੇ
    ਦੂਰ ਭੱਜੇ ਮਾਯੂਸੀ ਚੇਹਰਾ ਖਿਲ ਜਾਏ
    ਹੱਸਦਾ ਚੇਹਰਾ ਮੇਰਾ ਲੱਗੇ ਪਿਆਰਾ
    ਤੂੰ ਹਸ ਹਸਾਂ ਤੇਰੇ ਨਾਲ ਮੇਰੇ ਯਾਰਾ
    ਦੋ ਘੜੀਆਂ ਭੁੱਲ ਦੁਨੀਆਂ ਦੇ ਦੁੱਖ 
    ਮਾਣ ਖੁਸ਼ੀਆਂ ਲਈਏ ਪਲ ਸੁੱਖ 
    ਜਿੰਦ ਵਿੱਚ ਹਨ ਜਾਦਾ ਰੋਣੇ ਧੋਣੇ 
    ਖੁਸ਼ੀ ਦੇ ਲਹਮੇ ਔਖੇ ਹਨ ਪੌਣੇ
    ਹੱਸੀ ਖੁਸ਼ੀ ਦਿਨ ਮੇਰੇ ਲੰਘੇ 
    ਦਿੱਲ ਹੋਰ ਨਾ ਬਸ ਇਹੀਓ ਮੰਗੇ
    ਜਿਸ ਆਪ ਆਪਣੇ ਵਿੱਚ ਖੁਸ਼ੀ ਪਾਈ
    ਜਨਤ ਉਸ ਲਈ ਇਥੇ ਆ ਗਈ 
    ਖੁਸ਼ੀ ਦੇਈਂ ਮੈਂਨੂੰ ਮੇਰੀ ਉਸ ਨੂੰ ਇਹ ਪੁਕਾਰ 
    ਝੋਲੀ ਭਰ ਖੁਸ਼ੀਆਂ ਨਾਲ ਏ ਮੇਰੇ ਕਰਤਾਰ



mannhoos dinn D

 

  • ਮਨਹੂਸ ਦਿਨ

    ਕਦੀ ਕੋਈ ਐਸਾ ਮਨਹੂਸ ਦਿਨ ਆਏ
    ਇਕ ਤੋਂ ਬਾਦ ਇਕ ਵਿਪਤਾ ਪਾਏ
    ਮੇਰੀ ਵੀ ਇਕ ਦਿਨ ਸ਼ਾਮਤ ਆਈ 
    ਦਸਾਂ  ਤੁਹਾਨੂੰ ਨਾ ਹਸਿਓ ਭਾਈ
    ਗੂੜੇ ਲਾਲ ਰੰਗ ਦਾ ਕੁੜਤਾ ਸੀ ਸਮਵਾਇਆ 
    ਪਿੰਡ ਨੂੰ ਆਪਣਾ ਟੌਰ ਸੀ ਦਖੌਣਾ ਚਾਹਿਆ 
    ਟੌਰ ਕਢ ਗਲੀ ਚੋਂ ਨਿਕਲਿਆ 
    ਅਗੋਂ ਪਿੰਡ ਦਾ ਸਾਨ ਸੀ ਮਿਲਿਆ
    ਲਾਲ ਰੰਗ ਞੇਖ ਸਾਨ ਦਾ ਖੂਨ ਸੀ ਖੌਲਿਆ
    ਬੜਕ ਮਾਰ ਉਹ ਮੇਰੇ ਪਿੱਛੇ ਹੋ ਲਿਆ
    ਟੋਏ ਵਿੱਚੋਂ ਨਿਕਲ ਮੈਂ ਖੂਹ ਵਿੱਚ ਡਿੱਗਿਆ 
    ਜਾਨ ਬਚਣ ਲਈ ਤੂੜੀ ਅੰਦਰ ਮੈਂ  ਵੜਿਆ
    ਕਾਹਲੀ ਨਾਲ ਬੂਹਾ ਜਦ ਮੈਂ ਭੇੜਿਆ 
    ਚੁਗਾਠ ਹਿੱਲੀ ਭੂੰਡ ਦਾ ਖਖਰ ਛੇੜਿਆ 
    ਭੂੰਡ ਲੜੇ ਮੂੰਹ ਤੇ ਅਖ ਦੇ ਕੋਲ
    ਸੁਣਿਆ ਮੂੰਹ ਹੋਇਆ ਗੋਲ ਮਟੋਲ 
    ਅੱਖਾਂ ਰਹਿ ਗਈਆਂ ਛੋਟਿਆਂ ਖੁਲਣ ਜਰਾ ਜਰਾ
    ਮੁਹਾਂਦਰਾ ਬਦਲਿਆ ਲੱਗਾਂ ਚੰਗੇਜ਼ ਖਾਂ  ਦਾ ਭਰਾ
    ਹਮਦਰਦੀ ਨਾ ਕੋਈ ਕਰੇ ਸਾਰਿਆਂ ਲਈ ਇਹ ਤਮਾਸ਼ਾ
    ਟੌਰ ਵਿਖੌਣ ਨਿਕਲਿਆ ਪਿੰਡ ਨੂੰ ਬਣਿਆ ਪਿੰਡ ਲਈ ਹਾਸਾ
    ਉਹ ਦਿਨ ਜਾਏ ਇਹ ਦਿਨ ਆਇਆ
    ਲਾਲ ਪੌਣ ਦੀ ਹਿੰਮਤ ਨਹੀਂ ਕੀਤੀ
    ਬਿਰਧ ਉਮਰੇ ਉਹ ਯਾਦ ਕਰ ਮੁਸਕਰਾਂਵਾਂ ਸੋਚਾਂ ਚੰਗੀ ਸੀ ਬੀਤੀ



Monday, November 6, 2023

rehh giyaa chharraa p3

 

  •  

    ਛੜਾ ਮੈਂ ਰਹਿ ਗਿਆ ,ਮਾੜੇ ਮੇਰੇ ਨਸੀਬ
    ਇਕ ਲਤ ਛੋਟੀ ,ਲੰਗ ਮਾਰ ਟੁਰਾਂ ਅਖ  ਮਾਰੇ ਟੀਰ
    ਘਰੋਂ ਵੀ ਦਰਮਿਆਨੇ ਨਾ ਗਰੀਬ ਨਾ ਹੀ ਅਮੀਰ
    ਵਿਆਹ ਲਈ ਰਿਸ਼ਤਾ ਲਭ ਸਾਰਾ ਭਾਈਚਾਰਾ ਥਕ ਹਾਰਾ
    ਮੇਰੇ ਨਾਲ ਲਾਂਵਾਂ ਲੈਣ ,ਕੋਈ ਨਾ ਤਿਆਰ, ਮੈਂ ਬੇਚਾਰਾ 
    ਕਿਸੇ ਸਲਾਹ ਦਿੱਤੀ ,ਪੰਡਤ ਕੋਲ ਹਥ ਦਿਖਾਓ 
    ਕੀ ਪਏ ਵਿਘਣ ,ਉਸ ਤੋਂ ਪੁੱਛੋ ਉਪਾਓ 
    ਹਥ ਵੇਖ ਪੰਡਤ ਬੋਲਿਆ, ਇਸ ਤੇ ਰਾਹੂ ਕੇਤੂ ਭਾਰੀ
    ਵਿਆਹ ਨਹੀਂ ਹੋਣਾ ,ਇਸ ਦੀ ਕਿਸਮਤ ਮਾੜੀ
    ਪੰਡਤ ਮੈਂਨੂੰ ਮੰਗਲਿਕ ਫਰਮਾਇਆ
    ਹੋਰ ਕਈ ਕੁੱਛ ਕਹਿ ,ਸਭ ਨੂੰ ਡਰਾਇਆ
    ਚਲਾਕ ਪੰਡਤ ,ਪੈਸੇ ਲੈ ਗਿਆ ਬਟੋਰ
    ਮਾੜੀ ਪਹਿਲਾਂ ਕਿਸਮਤ ,ਮਾੜੀ ਕਰ ਗਿਆ ਹੋਰ
    ਰਿਸ਼ਤਾ ਫਿਰ ਮੈਂਨੂੰ ਗਿਆ ਇਕ ਆ
    ਵਿਆਹ ਦਾ ਮੈਂਨੂੰ ਚੜਿਆ ਚਾਅ
    ਘੋੜੇ ਚੜਿਆ, ਪਗ ਸੋਹਣੀ ,ਉਤੇ  ਕਲਗੀ ਸਜਾਈ 
    ਸੋਹਰੀਂ ਮਿਲਣੀ ਵੇਲੇ ਫੁੱਫੜ ਖੁਸ਼ੀ ਬੰਦੂਕ ਚਲਆਈ
    ਘੋੜਾ ਡਰਿਆ, ਚਾਰੋਂ ਪੈਰ ਚੁੱਕ ਉਹ ਨਸਾ 
     ਲੁਗਾਮ ਮੇਰੇ ਹੱਥੋਂ ਛੁੱਟੀ ,ਮੈਂ ਹੋਇਆ  ਬੇਬਸਾ
    ਘੋੜਾ ਦੌੜਾਂ ਵਾਪਸ ਪਿੰਡ ਤਬੇਲੇ ਰੁਕਿਆ
    ਯਾਰ ਦਾ ਫਿਟਫਟਿਆ ਲੈ ਮੁੜ ਸੋਹਰੇ ਢੁਕਿਆ 
    ਕੁੜੀ ਦਾ ਬਾਬਾ ਕਹੇ, ਸ਼ਾਦੀ ਕਰੋ ਭੰਗ
    ਪਹਿਲੀ ਗਲ ਮਹੂਰਤ ਗਿਆ ਲੰਘ 
    ਖੇਹ ਚਲਾਊ ਗਰਿਸਥ ,ਘੋੜਾ ਕਰ ਨਾ ਸਕਿਆ ਕਾਬੂ
    ਖੂਹ ਚ ਨਹੀਂ ਸੁਟਣੀ ,ਮੇਰੀ ਪੋਤੀ ਨਹੀਂ ਵਾਧੂ
    ਜਿਦ ਆਪਣੀ ਤੇ ਬਾਬਾ ਧਾੜਕੂ ਰਿਆ ਅੜਾ 
    ਮੈਂ ਨਾ ਵਿਇਆ ,ਰਹਿ ਗਿਆ ਛੜਾ ਦਾ ਛੜਾ


Monday, July 3, 2023

ਜੂਨੇ ਗਵਾਚਾ ਜੱਸਾ p3

                ਜੂਨੇ ਗਵਾਚਾ ਜੱਸਾ


ਬੰਦੇ ਦੀ ਜੂਨੇ ਜੱਸਾ ਜਮਿਆ

ਦੁਨਿਆ ਵਿਚ ਫਿਰੇ ਗਵਾਚਾ

ਵੱਡੀ ਕੋਈ ਸੋਚ ਨਾ ਰੱਖੇ

ਜਿੰਦਗੀ ਨੂੰ ਸਮਝੇ ਇਕ ਤਮਾਸ਼ਾ

ਗਲ ਬਾਤ ਕਰਨ ਦੀ ਥੋਹ ਨਾ ਰੱਖੇ

ਚੋਹਾਂ ਵਿਚ ਬਣੇ ਬਾਰ ਬਾਰ ਉਹ ਹਾਸਾ

ਲਖ਼ਸਮੀ ਨੂੰ ਆਦਰ ਨਾ ਦਿਤਾ

ਸਰਮਾਇਆ ਦੀ ਰਹੀ ਹਮੇਸ਼ਾਂ ਥੋੜ

ਸਰਸਵੱਤੀ ਦਿਤੀ ਦਾਤ ਨਾ ਵਰਤੀ

ਖਾਲੀ ਭਾਂਡੇ ਵਾਂਗ ਕਰਦਾ ਰਿਆ ਸ਼ੋਰ

ਪੱਲੇ ਇਕ ਵੀ ਸ਼ਬਦ ਨਾ ਪਿਆ

ਮਜਵਾਂ ਦੇ ਥੱਬੇ ਗ੍ਰੰਥ ਪੜ ਮਾਰੇ

ਧਰਮ ਕੋਈ ਅਪਨਾ ਨਾ ਸਕਿਆ

ਕਹੇ ਇੱਕੋ ਜਹੇ ਹਨ ਉਹ ਸਾਰੇ

ਸਰਬ-ਸਮਾਇਆ ਉਸ ਨੂੰ ਮੰਨੇ

ਪਾਪੀ ਜੱਸੇ ਨੂੰ ਨਜ਼ਰ ਨਾ ਆਏ

ਵੇਖੇ ਨਾ ਉਸ ਨੂੰ ਆਪਣੇ ਅੰਦਰ

ਮੱਕੇ ਮੰਦਰ ਉਸੇ ਲੱਭਣ ਜਾਏ

ਇਸ ਦੁਨਿਆ ਨੂੰ ਸਮਝ ਨਾ ਪਾਇਆ

ਸੋਚੋ ਦੂਸਰੀ ਦੁਨਿਆ ਬਾਰੇ

ਇਹ ਗਵਾਈ ,ਉਹ ਨਾ ਪਾਈ

ਰਹਿ ਗਿਆ ਅੱਧ ਵਿਚਕਾਰੇ