Friday, December 31, 2021

ਪਹਿਲਾਂ ਵਾਲਾ ਜੱਟ p3

                                                                            ਪਹਿਲਾਂ ਵਾਲਾ ਜੱਟ

ਪਿਛਲੇ ਸਮਿਆਂ ਸਿਧਾ ਸਾਧਾ ਤੇ ਚੰਗਾ ਹੁੰਦਾ ਸੀ ਜੱਟ

ਅੱਜ ਬਾਣੀਏ ਦੀ ਸੋਚ,ਮੈਂ ਜੱਟ ਮੈਂ ਜੱਟ ਦਾ ਲਾਵੇ ਰੱਟ

ਚਲਾਕਿਆਂ ਸਿੱਖ,ਮਨੋ ਲਾਲਚੀ,ਸਮਝੇ ਮੈਂ ਹੁਸ਼ਿਆਰ

ਪਹਿਲਾਂ ਸਾਦਾ ਜੀਵਨ,ਬਿਨਾ ਵਲ, ਸਾਧੇ ਸੀ ਉਸ ਦੇ ਵਿਚਾਰ

ਸਿਧਾ ਸਿਆੜ ਸੀ ਖਿੱਚਦਾ,ਜੱਦ ਡੂੰਗਾ ਹੱਲ ਸੀ ਵਾਹੌਂਦਾ

ਸੁਹਾਘਾ ਮਾਰ ਵਾਹਣ ਉੱਤੇ , ਪੈਲੀ ਪਧੱਰੀ ਸੀ ਬਣੌਂਦਾ

ਕਿਆਰਿਆਂ ਵਿੱਚ ਖੇਤ ਵੰਡਦਾ,ਸਿਧੀ ਪਾਓਂਦਾ ਸੀ ਵੱਟ

ਸਖਤ ਮਹਿਨੱਤ,ਸਾਦਾ ਜੀਵਨ,ਉਹ ਸੀ ਅਸਲੀ ਜੱਟ

ਛੋਟਿਆਂ ਸੀ ਖ਼ਵਾਇਸ਼ਾਂ ਰੱਖਦਾ,ਥੋੜੇ ਵਿੱਚ ਗੁਜਾਰ

ਗਾਂ ਮੇਰੀ ਵੱਛਾ ਸੁੱਟੇ,ਹਾਲੀ ਜੋੜੀ ਕਰਾਂ ਤਿਆਰ

ਮੱਝ ਸੂਏ ਕੱਟੀ,ਬਾਲਟੀ ਦੁੱਧ ਭਰੇ,ਜੱਟੀ ਚੋਵੇ ਧਾਰ

ਫ਼ਸਲ ਮੇਰੀ ਰੱਬ ਸਿਰੇ ਚੜਾਵੇ,ਚੋਖੀ ਹੋਵੇ ਝਾੜ

ਪੈਲੀ ਰਹੀ ਭਰੀ ਤੇ ਚਿੱਟੀ,ਖਿੜੀ ਹੋਵੇ ਵਿੱਚ ਕਪਾਹ

ਭੱਰ ਰਜਾ੍ਇਆਂ ਦਾਜ ਦੇਂਵਾਂ,ਕੁੜੀ ਦਾ ਕਰਾਂ ਵਿਆਹ

ਲੋਕ ਕਹਿਣ ਜੱਟ ਅਕਲੋਂ ਹੱਲਕਾ,ਐਂਵੇਂ ਹੈ ਦਿੱਲ ਦਰਿਆ

ਮੇਰਾ ਮੰਨਣਾ ਰੱਬ ਜਾਣ ਬੁੱਝ, ਬਣਾਇਆ ਜੱਟ ਨੂੰ ਬੇ-ਪਰਵਾਹ

ਐਸਾ ਨਾ ਹੁੰਦਾ,ਜੱਗ ਭੁੱਖਾ ਮਰਦਾ,ਅੰਨਦਾਤਾ ਹੋਣ ਦਾ ਫ਼ੈਦਾ ਲੈਂਦਾ ਉੱਠਾ

ਖੇਤੀ ਰੱਬ ਨੇ ਵੀ ਉਤੱਮ ਸਮਝੀ,ਕਿਸਾਨ ਬਣ ਉਹ ਜੱਗ ਵਿੱਚ ਆਇਆ

ਮਾਨਸ ਦੀ ਜੂਨੇ ਪਰਗੱਟ ਕੇ, ਉਸ ਕਰਤਾਰਪੁਰ ਸੀ  ਹਲ ਚਲਾਇਆ

ਕਿਰਤ ਕਰਨਾ ,ਵੰਡ ਛੱਕਣਾ,ਨਾਮ ਜੱਪਣਾ, ਵਿਸਰੇ ਨਹੀਂ ਕਿਸਾਨ, ਜੋ ਉਸ ਸਿਖਾਇਆ


 


Tuesday, December 28, 2021

ਪੱਲ ਪੱਲ ਦੀ ਮੰਗ p3

                                                                                ਪੱਲ ਪੱਲ ਦੀ ਮੰਗ

ਜੋ ਪੱਲ ਲੰਘਾ 

ਸੋ ਪੱਲ ਚੰਗਾ

ਗਏ ਪੱਲ ਲਈ ਕੀ ਪੱਛਤੌਣਾ

ਗਿਆ ਹੋਇਆ ਮੁੜ ਹੱਥ ਨਹੀਂ ਆਓਂਣਾ

ਬੀਤੇ ਪੱਲ ਦਾ ਹੋ ਤੂੰ ਅਭਾਰੀ

ਨਹੀਂ ਉਸ ਕੀਤਾ ਜੋ ਅੱਜ ਪੱਲ ਹੋਵੇ ਭਾਰੀ

ਸੋਚ ਗੱਲਤੀ ਕੀਤੀ ਜੋ ਉਸ ਪੱਲ,ਇਸ ਪੱਲ ਲੈ ਸੁਧਾਰ

ਖ਼ੁਸ਼ੀ ਵਿੱਚ ਇਹ ਪੱਲ ਗੁਜ਼ਰੇ,ਅਗਲਾ ਪੱਲ ਲਵੋ ਸਵਾਰ

ਆਓਂਣ ਵਾਲੇ ਪੱਲ ਦੀ ਨਾ ਕਰ ਚਿੰਤਾ

ਉਸ ਪੱਲ ਉਹ ਹੀ ਹੋਣਾ ਜੋ ਚਾਹੇ ਭੱਗਵੰਤਾ

ਅਗਲੇ ਪੱਲ ਲਈ ਕੁੱਛ ਜਾਦਾ ਮੱਥਾ ਨਾ ਮਾਰ

ਸੱਚੇ ਦਿੱਲ ਚੱਲ ਇਹ ਪੱਲ,ਅਗਲਾ ਆਊਗਾ ਸਾਰ

ਸਿਰਫ਼ ਚੱਲਦੇ ਪੱਲ ਤੇ ਤੇਰਾ ਅਧਿਕਾਰ

ਇਸ ਪੱਲ ਕੀ ਕਰਨਾ ਸੋਚ ਵਿਚਾਰ

ਇਹ ਪੱਲ ਅਪਣਾ ਸੰਭਾਲ,ਕਰ ਇਹੀਓ ਆਸ

ਸੁਖੀ ਖ਼ੁਸ਼ੀ ਇਹ ਜੀ ਲੈ,ਸਾਰੇ ਪੱਲ ਆਓਂਣਗੇ ਰਾਸ

ਪੱਲ ਪੱਲ ਰੱਖਣਹਾਰ ਤੋਂ ਸਿਰਫ਼ ਤੰਨਦੁਰੁਸਤੀ ਦੀ ਕਰ ਮੰਗ

ਬਾਕੀ ਕਹਿ,ਅਸੀਂ ਸਾਂਭ ਲਵਾਂਗੇ ਜੇ ਤੂੰ ਹੈ ਮੇਰੇ ਅੰਗ ਸੰਘ


Monday, December 27, 2021

ਵੱਟ ਕੀ? p3

                                                        ਵੱਟ ਕੀ? 

ਸੁਣੋ ਵੱਟ ਦੀ ਕਹਾਣੀ

ਥੋੜੀ ਲੰਮੀ ਪਰ ਹੈ ਗਿਆਨੀ

ਬੋੜ ਥੱਲੇ ਬੈਠਾ ਮੈਂ ਰੱਸੀ ਰਿਆ ਸੀ ਵੱਟ

ਪਸੀਨੇ ਨਾਲ ਲੋਥ ਪੋਥ,ਲੱਗੇ ਬਹੁਤ ਵੱਟ

ਵੱਟਦੇ ਵੱਟਦੇ ਫ਼ਿਕਰ ਵੀ , ਸਨੁਕੱੜਾ ਨਾ ਹੋਵੇ ਘੱਟ

ਅੱਧ ਵਿੱਚ ਛੱਡੀ ਰਸੀ,ਯਾਦ ਆਇਆ ਪੈਲੀ ਪੌਂਣੀ ਵੱਟ

ਵੱਟੇ ਵੱਟ ਮੈਂ ਨੱਠਾ ਗਿਆ,ਵੱਟ ਪਾਅ ਲਈ ਮੈਂ ਝੱਟ

ਪਿਛਲ ਖੂਰੀ ਮੈਂ ਬੌਹੜਿਆ,ਗਿਆ ਬਾਣਿਏਂ ਦੀ ਹੱਟ

ਬਾਣਿਆਂ ਬਹੁਤ ਚਲਾਕ ਸੀ ,ਸੌਦਾ ਤੋਲੇ ਘੱਟ

ਗੌਰ ਨਾਲ ਤਕੱੜ ਗੌਰਿਆ,ਸ਼ਟਾਂਕ ਘੱਟ ਸੀ ਵੱਟ

ਵੇਖ ਮੈਂਨੂੰ ਵੱਟ ਚੜਿਆ,ਗੱਲ ਉਸ ਦੇ ਵੱਟ ਮਾਰੀ ਚਪੇੜ

ਪੈਰੀਂ ਪੈ,ਮਾਫ਼ੀ ਮੰਗੇ ,ਕਹੇ ਹੇਰਾ ਫ਼ੇਰੀ ਨਹੀਂ ਕਰੂੰਗਾ  ਫੇਰ

ਬਾਦ ਵਹੇਲੀ ਮੈਂ ਪਹੁੰਚਿਆ,ਜੋਤੱਣ ਲੱਗਾ ਸੀ ਜਦ ਜੋੜੀ

ਪੰਜਾਂਗੀ ਮੇਰੀ ਵੱਟ ਗਈ ਸੀ,ਅਪਣੀ ਲਿਆਂਦੀ ਦੂਜੇ ਦੀ ਮੋੜੀ

ਸ਼ਾਮ ਘੱਰ ਬੀਵੀ ਕਹੇ ਕੱਲ ਜੰਜੇ ਜਾਣਾ,ਤੇਰੇ ਸੂਟ ਨੂੰ ਪਏ ਵੱਟ

ਇਸਤਰੀ ਮਾਰ ਦੇਂਣੀ ਸੀ,ਮੈਂ ਕਹਿ ਬੈਠਾ,ਉਸ ਮੂੰਹ ਲਿਆ ਵੱਟ

ਵੱਟ ਵੱਟ ਵੇਖੇ ਮੇਰੇ ਵੱਲ,ਮੈਂ ਹੀ ਕਰਾਂ ਸੱਭ ਕੁੱਛ ,ਤੂੰ ਵੇਹਲਾ ਜੱਟ

ਵਿਆਹ ਵਿੱਚ ਇੱਕ ਅੰਗਰੇਜ਼ ਮਿਲਿਆ,ਲੱਗੇ ਉਹ ਪਰਸ਼ਾਨ

ਕਹਿੰਦਾ ਤੁਸੀਂ ਪੜੇ ਲਿੱਖੇ ਧਿਆਨੀ ਲੱਗੋ,ਮੈਂਨੂੰ ਦਿਓ ਗਿਆਨ

ਪੰਜਾਬੀ ਵਿੱਚ ਪਤਾ ਨਹੀਂ ਕਿਨੇ ਵੱਟ,ਘੱਟ ਤੋਂ ਘੱਟ ਵੱਟ ਵੀਹ

ਹਰ ਵੱਟ ਦਾ ਵੱਟਵਾਂ ਮਾਨਾ,ਕੈਸੇ ਪਤਾ ਕਰਾਂ ਕੇੜਾ ਵੱਟ ਕੀ

ਸਲਾਹ ਦਿਤੀ,ਸਾਡੇ ਨਾਲ  ਦਿਨ ਰਹਿ,ਮੀਟ ਸ਼ੀਟ ਖਾ ,ਘੱਰ  ਦੀ ਕੱਢੀ ਪੀ

ਬੋਲਣਾ ਤੂੰ ਸਿੱਖ ਜਾਂਵੇਂਗਾ,ਪੰਜਾਬੀ ਦੇ ਕੱਢ ਦੇਂਵੇਂਗਾ ਵੱਟ

ਤੈਂਨੂੰ ਵੀ ਸਮਝ ਆ ਜਾਊਗਾ,ਪੰਜਾਬੀ ਵਿੱਚ ਵੱਟ ਇਜ਼ ਵੱਟ



 



Sunday, December 26, 2021

ਆਇਆ ਨਾ ਥੌਹ p3

                                                                ਆਇਆ ਨਾ ਥੌਹ

ਸਵੇਰੇ ਸਵੇਰੇ ਅੱਜ ਹੋ ਗਈ ਸਾਡੀ ਖਿਚਾਈ

ਸੁਣਾਇਆ ਉਸ ਨੇ ਜੋ ਉਸ ਮਨ ਆਈ

ਕਹੇ ਮੈਂ ਤਾਂ ਤੈਂਨੂੰ ਸਮਝਾ ਸਮਝਾ ਹਾਰੀ

ਇਨਾਂ ਕੰਮਾਂ ਵਿੱਚ ਗਲ ਗਈ ਮੇਰੀ ਓਮਰ ਸਾਰੀ

ਘਰ ਵਿੱਚ ਕਿਵੇਂ ਰਹਿਣਾ ਤੈੂ ਸਿਖਿਆ ਨਾ ਥੌਹ

ਖਲਾਰਾ ਪਾਂਵੇਂ,ਸੁਟੇਂ ਇੱਥੇ ਉਹ, ਅਓਥੇ ਵੋਹ

ਤੇਰੇ ਨਾਲੋਂ ਤਾਂ ਰੱਬ ਦੇ ਉਹ ਜਨਾਵਰ ਸਿਆਣਾ

ਪੂਛ ਨਾਲ ਸਾਫ਼ ਕਰੇ ਥਾਂ ਜਿੱਥੇ ਉਸ ਬਹਿਣਾ

ਫੇਰ ਚੱਲ ਉਸ ਮੈਂਨੂੰ ਮੇਰੀ ਅਲਮਾਰੀ ਵਿਖਾਈ

ਕਹੇ ਕਪੜੇ ਕਿੰਝ ਲੌਣੇ ਤੈਂਨੂੰ ਤਰਤੀਬ ਨਾ ਆਈ

ਇਹੀਓ ਬਾਤ ਤੈਂਨੂੰ ਲੱਖ ਵਾਰ ਸਮਝਾਈ

ਪਰ ਤੂੰ,ਤੂੰ ਬਾਜ ਨਾ ਆਂਵੇਂ,ਕਰੇਂ ਲਾ-ਪਰਵਾਹੀ

ਦੇਖ ਇਹ ਪੈਂਟ ,ਕਿਵੇਂ ਹੈਂਗਰ ਤੇ ਤੂੰ ਲਗਾਈ

ਵਲ ਨਹੀਂ ਕੱਢੇ,ਇੱਕ ਪਹੁੰਚਾ ਲੰਮਾ,ਦੂਜਾ ਉੱਚਾ ਲਟਕਾਈ

ਪੈਂਟ ਵੀ ਹਿੱਲੀ,ਮੈਂਨੂੰ ਜਾਪੇ ਦੇਵੇ ਉਹ ਵੀ ਗਵਾਈ

ਕਿਨੀ ਦੇਰ ਲੱਗਦੀ ਪੈਂਟ ਨੂੰ ਠੀਕ ਕਰ ਰੱਖਣਾ

ਤੈਂਨੂੰ ਤਾਂ ਰੱਬ ਜਾਣੇ ਕੀ ਕਾਹਲੀ,ਕਿੱਥੇ ਤੂੰ ਨੱਸਣਾ

ਭੈੜਾ ਲੱਗੇ ਇਹ ਸੱਭ,ਜੇ ਕਿਸੇ ਨਜ਼ਰ ਆਏ

ਤੈਂਨੂੰ ਕਿਸੇ ਕੀ ਕਹਿਣਾ,ਮੈਂਨੂੰ ਕਚੱਜੀ ਠਹਿਰਾਏ

ਦਿਮਾਗ ਵਿੱਚ ਕਈ ਕਈ ਜਬਾਬ ਤਾਂ ਆਏ

ਕਹਿ ਕੀ ਫ਼ਰਕ ਪੈਂਦਾ,ਪੈਂਟ  ਸ਼ਕਾਇਅੱਤ ਤਾਂ ਨਹੀਂ ਕਰਦੀ

ਖਾਮ ਖਾਹ ਗੁੱਸਾ ਤੂੰ ਕਰੇਂ,ਪੈਂਟ ਪਿੱਛੇ ਪਰਸ਼ਾਨੀ ਝੱਲਦੀ

 ਪਰ ਅਕਲ ਮੇਰੀ ਕੰਮ ਕਰ ਗਈ,ਇਸ ਇੱਕ ਬਾਰੇ

ਮਾਫ਼ੀ ਮੰਗੀ,ਛੁੱਟ ਪਾਈ ,ਇਹ ਕਹਿ ਕਿ ਨਹੀਂ ਹੋਊ ਦੁਬਾਰੇ



Saturday, December 25, 2021

ਤੂੰ ਤੂੰ ਮੈਂ ਮੈਂ p3

                                                          ਤੂੰ ਤੂੰ ਮੈਂ ਮੈਂ 

ਉਹ ਹੈ ਉਹ ਤੇ ਮੈਂ ਹਾਂ ਮੈਂ

ਤਾਈਂਓਂ ਸਾਡੀ ਹੁੰਦੀ ਹੈ ਤੂੰ ਤੂੰ ਮੈਂ ਮੈਂ

ਜੇ ਕਰ ਉਹ ਹੁੰਦੀ ਮੇਰੇ ਵਰਗੀ

ਚੱਲਣੀ ਨਹੀਂ ਸੀ ਸਾਡੀ ਗਿ੍ਸਥੀ

ਮੱਖੇ ਮੈਂ ਹੁੰਦਾ ਉਸ ਵਰਗੀ ਹਸਤੀ

ਕਿੰਝ ਕਰਦੇ ਜੋ ਕੀਤੀ ਮੌਜ ਮਸਤੀ

ਮੈਂ ਕਹਿਆ ਪਿੰਡ ਵਸੀਏ,ਪਾ ਦਊਂਗਾ ਖੇਤੀਂ ਵੱਡਾ ਮਕਾਨ

ਉਹ ਕਹੇ ਪਿੰਡ ਨਾ ਮੈਂਨੂੰ ਜੱਚੇ,ਸ਼ਹਿਰੀਂ ਰਹਿਣਾ ਮੇਰਾ ਅਰਮਾਨ

ਬਹਿਸ ਹੋਈ ,ਹੋਈ ਤੂੰ ਤੂੰ ਮੈਂ ਮੈਂ ਸਵੇਰੇ  ਤੋਂ ਲੈ ਕੇ ਸ਼ਾਮ

ਚੱਲੀ ਉਸ ਦੀ ,ਸ਼ਹਿਰ ਵੱਸੇ,ਚੰਗੇ ਰਹੇ,ਕਰਾਂ  ਉਸ ਸੋਚ ਤੇ ਮਾਣ

ਉਹ ਖ਼ਵਾਇਸ਼ ਕੀਤੀ ,ਲੈ ਦੇ ਕਾਰ,ਸੈਰ ਸਪਾਟੇ ਮੈਂ ਕਰਾਂ

ਟੋਈ ਜੇਬ,ਹਲਕੀ ਨਿਕਲੀ,ਕਾਰ ਲੈਣ ਲਈ ਨਹੀਂ ਪਿਆ ਹਿਆਂ

ਏਸੇ ਵਜਾ ਸਾਡੀ ਹੋ ਗਈ ਤੂੰ ਤੂੰ ਮੈਂ ਮੈਂ

ਸ਼ੁਕਰ ਰੱਬ ਦਾ ਜਿਦਾਂ ਸਾਨੂੰ ਦੋਹਾਂ ਨੂੰ  ਬਣਾਇਆ ,ਚੰਗਾ ਬਣਾਇਆ

ਲੜਾਈ ਝੱਗੜੇ ਕਰਿਏ,ਜੀਣ ਦਾ ਮਜ਼ਾ ਵੀ ਇੱਕ ਦੂਜੇ ਤੋਂ ਪਾਇਆ

ਕਿਨੀ ਹੁਣ ਕਦਰ ਕਰਾਂ ਉਸ ਦੀ,ਕਰ ਸਕਾਂ ਨਾ ਬਿਆਂ

ਲ਼ੱਖ ਬਾਰ ਸੋਚਾਂ,ਕਿਓਂ ਐਂਵੇਂ ਕਰਾਂ ਉਸ ਨਾਲ ਤੂੰ ਤੂੰ ਮੈਂ ਮੈਂ

ਮੰਗਾਂ ਇਹੀਓ ਜਿੰਦਗੀ ਦੋਬਾਰਾ,ਜੇ ਦੇਣ ਵਾਲਾ ਹੋਵੇ ਮਹਿਰਬਾਨ

ਤੀਸਰੇ ਦਿਨ ਗਿਲੇ ਗੁਸੇ ਚਾਹੇ,ਦਿੱਲੀਂ ਪਿਆਰ ,ਹੈਂ ਇੱਕ ਦੂਜੇ ਦੀ ਜਾਨ


Friday, December 24, 2021

ਦੋਸਤਾਨੀ ਖਿੱਚ ਖਿੱਚਾਈ p2

                                                                ਦੋਸਤਾਨੀ ਖਿੱਚ ਖਿੱਚਾਈ

ਕੱਦੋ ਛੋਟਾ

ਸ਼ਰੀਰੋਂ ਮੋਟਾ

ਹੱਖ 'ਚ ਲੋਟਾ

ਸਿਰ ਤੇ ਚੋਟੀ

ਤੇੜ ਧੋਤੀ

ਸਜਰ ਸਵੇਰੇ ਮਾਘੀ ਬਾਹਮਣ ਜੰਗਲ ਪਾਣੀ ਜਾਵੇ

ਸਵਖੱਤ ਸਵੇਰੇ ਅਗਿਓਂ ਕਾਹਲੀ ਵਿੱਚ ਟੁਰਿਆ ਆਵੇ

ਵੱਟੋ ਵੱਟ 

ਜੱਸਾ ਜੱਟ

ਪਹਿਨੇ ਕੱਛ

ਆਪ ਪਤਲਾ ਪਤੰਗ

ਸਿਰ ਤੇ ਪਲੰਘ

ਮਾਘੀ ਨੂੰ ਸੁਝਿਆ ਮਜ਼ਾਕ

ਲੜਾਇਆ ਉਸ ਅਪਣਾ ਦਿਮਾਗ

ਕੋਲ ਆ ਕੂਆ

ਜਾਟ ਰੇ ਜਾਟ 

ਤੇਰੇ  ਸਰ ਪੇ ਖਾਟ

ਜੱਸਾ ਜੱਟ 

ਨਹੀਂ ਸੀ ਘੱਟ

ਜਬਾਬੀ ਬੋਲਿਆ

ਪੰਡੱਤ ਉਹ ਪੰਡੱਤ 

ਤੇਰੇ ਸਿਰ ਤੇ ਕੋਲੂੂ

ਮਾਘੀ ਹੱਸਿਆ

ਕਹੇ

ਯਾਰ ਤੂੰ ਜੱਟ ਬੂਟ ਹੀ ਰਿਹਾ,ਇਹੀਓ ਮੈਂਨੂੰ ਦੁੱਖ

ਪੰਡਤ ਤੇ ਕੋਲੂ ਦੀ ਬਣਦੀ ਨਹੀਂ ਕੋਈ ਤੁੱਕ

ਜੱਸੇ ਮਾਘੀ ਨੂੰ ਸਹਲਾਇਆ

ਤੁੱਕ ਤਾਂ ਤੂੰ ਸੋਹਣੀ ਬਣਾਈ

ਮੇਰੀ ਵੀ ਨਾ ਘੱਟ,ਸੁਣ ਭਾਈ

ਸੋਚ

ਕੋਲੂ ਦਾ ਭਾਰ

ਦਊ ਤੈਂਨੂੰ ਮਾਰ

ਦੋਨੋਂ ਠਾਂਹਾਂ ਮਾਰ ਹੱਸੇ

ਮਿਲਿਆ ਯਾਰ ਨੂੰ ਯਾਰ

ਏਦਾਂ ਹੁੰਦੀ ਜਿਗਰੀ ਦੋਸਤਾਂ ਬੀਚ ਖਿੱਚ ਖਿੱਚਾਈ

ਸੱਚਾ ਪਿਆਰ ,ਦਿੱਲ ਸਾਫ਼,ਗੁੱਸਾ ਨਾ ਕੋਈ ਖਾਈ

               दोसतानी खिॅच खिॅचाई

कदों छोटा

शरीरों मोटा

हॅथ ‘च लोटा

सिर ते चोटी

तेङ धोती

सजर सवेरे मागी बाहमण जंगल पाणी जावे

सखॅत सवेरे अगिओं काहली विॅच टुरिआ आवे

वॅटो वॅट

जॅसा जॅट

पहिने कॅछा

आप पतला पतंग

सिर ते पलंग

मागी नू सुजिआ मजाक

लङाऐआ उस अपना दिमाग

कोल आ कूआ

जाट रे जाट

तेरे सिर पर खाट

जॅसा जॅट नहीं सी घॅट

जबाबी बोलिआ

पंडत ओ पंडत

तेरे सिर पर कोलू

मागी हॅसिआ

कहे

यार तूं जॅट बूट ही रिआ,ऐहीओ मैॅनू दुख

पडंत ते कोलू दी बणदी नहीं कोई तुक

जॅसे मागी नूं सहलाएआ

तुक तां तूं सोणी बणाई

पर मेरी वी घॅट नहीं भाई

सोच

कोलू दा भार

दऊ तैंनू मार

दोंनों ठांहां मार हॅसे

मिलिआ यार नू यार

ऐदां हुंदी दोसतां विॅच खिॅच खिॅचाई

सॅचा पिआर,दिॅल साफ ,गुॅसा ना कोई खाई







Thursday, December 23, 2021

ਬੀਵੀ ਹੋਵੇ ਕੈਸੀ p2

                                                   ਬੀਵੀ ਹੋਵੇ ਕੈਸੀ

ਰੂਪ ਰੰਗ ਦੀ ਗੋਰੀ ਹੋਵੇ

ਨੈਣ ਨਖ਼ਸ਼ੋਂ ਸੋਹਣੀ ਹੋਵੇ

ਸ਼ਕਲੋਂ ਮਨਮੋਹਿਣੀ ਹੋਵੇ

ਕੱਦੋਂ ਨਾ ਲੰਮੀ ਨਾ ਛੋਟੀ ਹੋਵੇ

ਸ਼ਰੀਰੋਂ ਨਾ ਪਤਲੀ ਨਾ ਮੋਟੀ ਹੋਵੇ

ਬੀਵੀ ਹੋਵੇ ਤਾਂ ਐਸੀ ਹੋਵੇ

ਖਾਣਾ ਬਨੌਣ ਵਿੱਚ ਹੋਵੇ ਮਾਹਰ

ਗਿ੍ਸਥ ਚਲੌਣ ਵਿੱਚ ਹੋਵੇ ਹੋਸ਼ਿਆਰ

ਹੱਥ ਉਸ ਦਾ ਹੋਵੇ ਸਚਿਆਰ

ਮਮਤਾ ਦਾ ਉਸ ਵਿੱਚ ਹੋਵੇ ਭੰਡਾਰ

ਦਿਮਾਗੋਂ ਤੇਜ਼,ਦਿੱਲੋਂ ਨਰਮ,ਜੇਰਾ ਉਸ ਦਾ ਹੋਵੇ ਪਹਾੜ

ਬੀਵੀ ਹੋਵੇ ਤਾਂ ਐਸੀ ਹੋਵੇ

ਕਿਸਮੱਤ ਸੀ ਅਸੀਂ ਵੱਡਭਾਗੀ ਲਿਖਾਈ

ਐਸੀ ਹੀ ਬੀਵੀ ਸਾਡੇ ਭਾਗੀਂ ਆਈ

ਜਿਸ ਦਿਨ ਤੋਂ ਉਹ ਸਾਡੇ ਜੀਵਨ ਵਿੱਚ ਆਈ

ਸੂਝ ਬੂਝ ਨਾਲ ਜਿੰਦ ਸੁਧਾਰਣ ਤੇ ਉਸ ਮਹਿਨੱਤ ਲਾਈ

ਧਰਤੀ ਤੇ ਮੇਰੇ ਟੱਬਰ ਲਈ ਘਰ ਵਿੱਚ ਹੀ ਇੱਥੇ ਜਨਤ ਬਣਾਈ

ਐਸੀ ਹੀ ਮਿਲੀ ਬੀਵੀ ਜੈਸੀ ਸੀ ਅਸੀਂ ਮਨੋ ਚਾਹੀ

ਵੱਡਾ ਸਿਰਫ਼ ਇੱਕੋ ਹੀ ਫ਼ਿਕਰ,ਸਾਨੂੰ ਵੱਡ ਵੱਡ ਅੰਦਰੋਂ ਖਾਏ

ਐਨੇ ਐਬ ਮਨੇ ਲੈ ਕੇ ,ਕੀ ਅਸੀਂ ਉਸ ਲਈ ਖਰੇ ਉਤਰ ਪਾਏ