ਤੂੰ ਤੂੰ ਮੈਂ ਮੈਂ
ਉਹ ਹੈ ਉਹ ਤੇ ਮੈਂ ਹਾਂ ਮੈਂ
ਤਾਈਂਓਂ ਸਾਡੀ ਹੁੰਦੀ ਹੈ ਤੂੰ ਤੂੰ ਮੈਂ ਮੈਂ
ਜੇ ਕਰ ਉਹ ਹੁੰਦੀ ਮੇਰੇ ਵਰਗੀ
ਚੱਲਣੀ ਨਹੀਂ ਸੀ ਸਾਡੀ ਗਿ੍ਸਥੀ
ਮੱਖੇ ਮੈਂ ਹੁੰਦਾ ਉਸ ਵਰਗੀ ਹਸਤੀ
ਕਿੰਝ ਕਰਦੇ ਜੋ ਕੀਤੀ ਮੌਜ ਮਸਤੀ
ਮੈਂ ਕਹਿਆ ਪਿੰਡ ਵਸੀਏ,ਪਾ ਦਊਂਗਾ ਖੇਤੀਂ ਵੱਡਾ ਮਕਾਨ
ਉਹ ਕਹੇ ਪਿੰਡ ਨਾ ਮੈਂਨੂੰ ਜੱਚੇ,ਸ਼ਹਿਰੀਂ ਰਹਿਣਾ ਮੇਰਾ ਅਰਮਾਨ
ਬਹਿਸ ਹੋਈ ,ਹੋਈ ਤੂੰ ਤੂੰ ਮੈਂ ਮੈਂ ਸਵੇਰੇ ਤੋਂ ਲੈ ਕੇ ਸ਼ਾਮ
ਚੱਲੀ ਉਸ ਦੀ ,ਸ਼ਹਿਰ ਵੱਸੇ,ਚੰਗੇ ਰਹੇ,ਕਰਾਂ ਉਸ ਸੋਚ ਤੇ ਮਾਣ
ਉਹ ਖ਼ਵਾਇਸ਼ ਕੀਤੀ ,ਲੈ ਦੇ ਕਾਰ,ਸੈਰ ਸਪਾਟੇ ਮੈਂ ਕਰਾਂ
ਟੋਈ ਜੇਬ,ਹਲਕੀ ਨਿਕਲੀ,ਕਾਰ ਲੈਣ ਲਈ ਨਹੀਂ ਪਿਆ ਹਿਆਂ
ਏਸੇ ਵਜਾ ਸਾਡੀ ਹੋ ਗਈ ਤੂੰ ਤੂੰ ਮੈਂ ਮੈਂ
ਸ਼ੁਕਰ ਰੱਬ ਦਾ ਜਿਦਾਂ ਸਾਨੂੰ ਦੋਹਾਂ ਨੂੰ ਬਣਾਇਆ ,ਚੰਗਾ ਬਣਾਇਆ
ਲੜਾਈ ਝੱਗੜੇ ਕਰਿਏ,ਜੀਣ ਦਾ ਮਜ਼ਾ ਵੀ ਇੱਕ ਦੂਜੇ ਤੋਂ ਪਾਇਆ
ਕਿਨੀ ਹੁਣ ਕਦਰ ਕਰਾਂ ਉਸ ਦੀ,ਕਰ ਸਕਾਂ ਨਾ ਬਿਆਂ
ਲ਼ੱਖ ਬਾਰ ਸੋਚਾਂ,ਕਿਓਂ ਐਂਵੇਂ ਕਰਾਂ ਉਸ ਨਾਲ ਤੂੰ ਤੂੰ ਮੈਂ ਮੈਂ
ਮੰਗਾਂ ਇਹੀਓ ਜਿੰਦਗੀ ਦੋਬਾਰਾ,ਜੇ ਦੇਣ ਵਾਲਾ ਹੋਵੇ ਮਹਿਰਬਾਨ
ਤੀਸਰੇ ਦਿਨ ਗਿਲੇ ਗੁਸੇ ਚਾਹੇ,ਦਿੱਲੀਂ ਪਿਆਰ ,ਹੈਂ ਇੱਕ ਦੂਜੇ ਦੀ ਜਾਨ
No comments:
Post a Comment