ਮੈਂ ਉਸ ਦਾ ਹਰਜ਼ਾਈ
ਦਸੋ ਕੋਈ ਮੈਂਨੂੰ ਓਪਾਓ
ਚੰਗੇ ਕੰਮ ਤੇ ਮੈਂਨੂੰ ਲਾਓ
ਠੀਕ ਰਾਸਤੇ ਮੈਂਨੂੰ ਪਾਓ
ਮੈਂਨੂੰ ਬਚਾਓ ਮੈਂਨੂੰ ਬਚਾਓ
ਸੋਚ ਮੇਰੀ ਨੇ ਜੋ ਸੋਚ ਸੋਚੀ
ਉਹ ਸੋਚ ਸਦ ਹੋਵੇ ਹੋਛੀ
ਮੈਂ ਸੋਚਾਂ ਉਹ ਸੋਚ ਚੰਗੀ
ਅੰਦਰੋਂ ਜਾਣਾ ਇਹ ਹੈ ਮੰਦੀ
ਹੁਣ ਕੀ ਸੋਚਾਂ ਮੈਂ ਹਾਂ ਅਗਿਆਨ
ਅਪਣੇ ਆਪ ਤੋਂ ਮੈਂ ਅਨਜਾਣ
ਮੈਂ ਸੋਚਾਂ ਪਿਆਰ ਮੈਂ ਦਿੱਲੋਂ ਨਿਭਾਇਆ
ਪਿਆਰ ਮੇਰੇ ਨੇ ਮੈਂਨੂੰ ਧੋਖੇਬਾਜ ਮੰਨਾਇਆ
ਕਹੇ ਤੂੰ ਮੈਂਨੂੰ ਅਪਣੀ ਹਵਸ ਲਈ ਚਾਹਿਆ
ਮੇਰਾ ਦਿੱਲ ਕੀ ਲੋਚੇ ਕਦੇ ਤੇਰੇ ਦਿੱਲ ਨਹੀਂ ਆਇਆ
ਮੰਨਾ ਗਿ੍ਸਥੀ ਤੂੰ ਚੰਗੀ ਚਲਾਈ
ਕਿਤੀ ਵੀ ਚੋਖੀ ਕਮਾਈ
ਚੰਗਾ ਤੈਂਨੂੰ ਦੁਨਿਆਂ ਕਹੇ ਸਾਰੀ
ਇਹ ਸੱਭ ਅਪਣੇ ਦੋਹਾਂ ਦੇ ਰਿਸ਼ਤੋਂ ਬਾਹਰੀ
ਕਰਦਾ ਰਿਆ ਤੂੰ ਮੇਰੇ ਦਿੱਲ ਨਾਲ ਖੇਲ
ਸੋਚਿਆ ਨਹੀਂ ਦੋ ਰੂਹਾਂ ਦਾ ਪਿਆਰ ਵਿੱਚ ਕੀ ਹੁੰਦਾ ਮੇਲ
ਸੱਚਾ ਪਿਆਰ ਕਰਦਾ ਦਿੱਲ ਇਕੋ ਹੀ ਪੇ੍ਮੀ ਬਸਾਵੇ
ਜਾਂ ਫਿਰ ਪਾਕ ਦਿੱਲ ਨਾਲ ਰੱਬ ਨੂੰ ਧਿਆਵੇ
ਵਿੱਚ ਕਿਸੇ ਹੋਰ ਦੀ ਭੁੱਲੇ ਵੀ ਯਾਦ ਨਾ ਲਿਆਵੇ
ਪਰ ਤੂੰ ਕੀ ਕੀਤਾ........ਮੈਂਨੂੰ ਰੱਬ ਬਚਾਵੇ
ਮੇਰੀ ਸਾਰੀ ਜਿੰਦ ਸਾਰੀ ਦੁਨਿਆ ਲੁਟ ਗਈ
ਮੈਂ ਤਾਂ ਅੰਦਰੋਂ ਅੰਦਰੀਂ ਪੂਰੀ ਟੁਟ ਗਈ
ਸੁਣ ਅਪਣੇ ਪਿਆਰ ਦੇ ਦਿੱਲ ਦਾ ਦਰਦ
ਕਿਨਾ ਸੀ ਮੈਂ ਪਹਿਲਾਂ ਦਰਿੰਦਾ, ਖ਼ੁਦਗਰਜ਼
ਸੱਚਾ ਸੁੱਚਾ ਦਿੱਲ ਉਸ ਦਾ ਤੋੜਿਆ ਮੈਂ ਉਸ ਦਾ ਹਰਜਾਈ
ਤਹਿ ਦਿੱਲ ਪਿਆਰ ਉਸ ਬਰਕਰਾਰ ਰਖਿਆ,ਮੈਂ ਉਸ ਦਾ ਕਰਜਾਈ
ਕੀ ਕਰਾਂ ਕਿ ਧੋਹ ਜਾਣ ਮੇਰੇ ਪਾਪ
ਖ਼ੁਸ਼ ਉਸੇ ਕਿੰਝ ਕਰਾਂ ਕਰੇ ਮੈਂਨੂੰ ਮਾਫ਼
ਕਰਾਂ ਸੱਚੇ ਮਨੋ ਰੱਬ ਮੂਹਰੇ ਅਰਦਾਸ
ਬੱਖ਼ਸ਼ਨਹਾਰ ਬਖ਼ਸ਼ ਦੇਵੇ ਬੱਸ ਇਹੀਓ ਆਸ
********
मैं उस दा हरजाई
दसो कोई मैंनू उपाओ
चंगे कम ते मैंनू लाओ
ठीक रासते मैंनू पाओ
मैंनू बचाओ मैंनू बचाओ
सोच मेरी ने जो सोच सोची
उह सोच सद होवे होशी
मैं सोचां उह सोच चंगी
अंदरों जाणा इह है मंदी
हुण की सोचां मैं हां अगियान
अपणे आप तों मैं अनजाण
मैं सोचां प्यार मैं दिलों निभायिआ
प्यार मेरे ने मैंनू धोखेबाज मंनायिआ
कहे तूं मैंनू अपणी हवस लई चाहिआ
मेरा दिल की लोचे कदे तेरे दिल नहीं आयिआ
मॅना ग्रिस्थी तूं चंगी चलाई
कीती वी चोखी कमाई
चंगा तैंनू दुनिया कहे सारी
इह सॅब अपणे दोहां दे रिशतों बाहरी
करदा रिहा तूं मेरे दिल नाल खेल
सोचिआ नहीं दो रूहां दा प्यार विच की हुंदा मेल
सचॅा प्यार करदा,दिल इको ही प्रेमी बसावे
जां फिर पाक दिल नाल रॅब तू धिआवे
विच किसे होर दी भुॅले वी याद ना लिआवे
पर तूं की कीता.........मैंनू रॅब बचावे
मेरी सारी जिंद सारी दुनिया लुट गई
मैं तां अंदरों अंदरीं पूरी टुट गई
किना सी मैं पहिलां दरिंदा,ख़ुदगर्ज़
सॅचा सुॅचा दिल उस दा तोङिआ,मैं उस दा हरजाई
तहि दिल प्यार उस बरकरार रखिआ,मैं उस दा करजाई
की करां कि धोह जाण मेरे पाप
ख़ुश उसे किंझ करां करे मैंनू माफ
करां सॅचे मनो रॅब अगे अरदास
बॅखशणहार बॅखश देवे करां इहीओ आस
No comments:
Post a Comment