Thursday, December 2, 2021

ਮਹਾਭਾਰਤ ਭੈਣ ਭਰਾ ਵਿੱਚ p2

                                   ਮਹਾਭਾਰਤ  ਭੈਣ ਭਰਾ ਵਿੱਚ

ਐਨੀ ਵੱਡੀ ਭੈਣ ਤੇ ਵਿੰਨੀ ਛੋਟਾ ਭਾਈ

ਦੋਨਾਂ ਦੀ ਹੁੰਦੀ ਰਹਿੰਦੀ ਮਹਾਭਾਰਤ ਦੀ  ਲੜਾਈ

ਬਾਲ ਵਰੇ,ਦੁਨਿਆਂਦਾਰੀ ਦੀ ਉਮਰ ਨਹੀਂ ਆਈ

ਨਾ ਜਾਇਆਦਾਤ ਦੇ ਝੱਗੜੇ ਨਾ ਕੋਈ ਵੰਡ ਵਡਾਈ

ਫਿਰ ਵੀ ਹਰ ਦਿਨ ਦੋਨਾਂ ਦੀ ਹੋਵੇ ਭਾਰੀ ਲੜਾਈ

ਐਨੀ ਬਾਹਰਾਂ ਸਾਲ ਦੀ ਬੱਚੀ,ਵਿੰਨੀ ਛੇ ਸਾਲ ਤੇ ਮਹੀਨੇ ਢਾਈ

ਲੜਾਈ ਐਸੇ ਕਰਨ ਕਿ ਦੁਹਾਈ ਏ ਦੁਹਾਈ ,ਮਾਂ ਕਹੇ ਰੱਬਾ ਬਚਾਂਈ

ਅੱਖੀਂ ਹੰਝੂ ਲੇਰਾਂ ਮਾਰਦਾ ਵਿੰਨੀ ਮਾਂ ਦੇ ਕੋਲ ਸੀ ਆਇਆ

ਉਸ ਉਤੇ ਜ਼ੁਲਮ ਜੋ ਐਨੀ ਨੇ ਕੀਤਾ ਸਾਰਾ ਕਿਸਾ ਸੁਣਾਇਆ

ਕਹੇ ਮੇਰਾ ਇਕ ਲੈਗੋ ਦਾ ਪੀਸ ਐਨੀ ਨੇ ਹੈ ਛੁਪਾਇਆ

ਲੱਭ ਮੈਂ ਹਰ ਥਾਂ ਥੱਕਿਆ,ਮੈਂ ਲੱਭ ਨਹੀਂ ਪਾਇਆ

ਡਾਂਟੋ ,ਕਹੋ ਦੇ ਦੇਵੇ ਮੇਰਾ ਲੈਗੋ ,ਪਿਟੀ ਕਰੋ ਉਸੇ ਮੇਰੀ ਮਾਇਆ

ਗੁੱਸਾ ਮਾਂ ਨੂੰ ਚੱੜਿਆ,ਉਸ ਐਨੀ ਨੂੰ ਅਵਾਜ਼ ਲਗਾਈ

ਐਨੀ ਨੇ ਅਨਸੁਣੀ ਕੀਤੀ ਉਪਰ ਨਹੀਂ ਉਹ ਆਈ

ਇੱਕ ਮਿੰਟ ਵਿੱਚ ਆ, ਮਾਂ ਉੱਚੀਂ ਫ਼ਰਮਾਨ ਫ਼ਰਮਾਇਆ

ਕਿਓਂ ਵਿੰਨੀ ਨੂੰ ਤੰਗ ਕਰਦੀ ਆਂ,ਉਸ ਤੇਰਾ ਕੀ ਗਵਾਇਆ

ਐਨੀ ਨੇ ਸਫ਼ਾਈ ਦਿੱਤੀ,ਕਹਾਣੀ ਦਾ ਦੂਸਰਾ ਪਹਿਲੂ ਸੁਣਾਇਆ

ਵਿੰਨੀ ਨੇ ਪੈਨਸੱਲ ਨਾਲ ਕਿਤਾਬ ਮੇਰੀ ਖ਼ਰਾਬ ਕੀਤੀ,ਗੁਸਾ ਮੈਂਨੂੰ ਆਇਆ

ਸਭੱਕ ਸਖੌਣ ਲਈ ਇਸ ਨੂੰ ,ਮੈਂ ਇਸ ਦਾ ਲੈਗੋ ਛੁਪਾਇਆ

ਗਲੱਤ ਤੂੰ ਕੀਤਾ ਮਾਂ ਨੇ ਵਿੰਨੀ ਨੂੰ ਪਿਆਰ ਨਾਲ   ਸਮਝਾਇਆ

ਛੋਟਾ ਤੇਰਾ ਵੀਰ ਐਨੀ ,ਤੂੰ ਕੁੱਛ ਜਾਦਾ ਇਸ ਨੂੰ ਰੋਲਾਇਆ

ਪਿਆਰ ਨਾਲ ਇੱਕ ਬਾਰ ਫੇਰ ਮਾਂ ਨੇ ਕਰਾਈ  ਸੁਲਾਹ ਸਫ਼ਾਈ 

 ਇੰਝ ਫ਼ਿਰ ਮੁੱਕੀ ਅਗਲੀ ਵਾਰ ਤੱਕ,ਇੱਕ ਹੋਰ ਭੈਣ ਭਰਾ ਦੀ ਲੜਾਈ

*******=

              महाभारत भैण भरा विॅच


ऐनी वडी भैण ते वीनी छोटा भाई

दोना दी हुंदी रहिंदी महाभारत दी लङाई

बाल वरे,दुनियांदारी दी उमर नहीं आई

ना जायिदात दे झगङे ना  कोई वंड वडाई

फिर वी हर दिन दोना दी होवे भारी लङाई

ऐनी बारां साल दी बॅची,विंनी छे साल ते महीने ढाई

लङाई ऐसे करन कि दुहाई ऐ दुहाई,माॅं कहे रॅबा बचांईं

अखीं हंझू लेरां मारदा विंनी माॅं कोल सी आयिआ

उस ते ज़ुलम जो ऐनी ने कीता सारा किस्सा सुणायिआ

कहे मेरा इक लैगो पीस ऐनी ने है छुपायिआ

लॅभ मैं हर थां थॅकिआ,मैं लॅभ नहीं पायिआ

डांटो,कहो दे देवे मेरा लैगो,पिटी करो उसे मेरी माइआ

गुस्सा मांं नू चॅङिआ,उस ऐनी नू आवाज़ लगाई

ऐनी ने अनसुणी कीती उपर नहीं ओह आई

इक मिन्ट विच आ,माॅं ने उॅच्चीं फरमान फरमायिआ

किओं विंनी नू तंग करदी आं,उस तेरा की गवायिआ

ऐनी ने सफाई दिती, कहाणी दा दूसरा पहिलू सुणायिआ

विंनी ने पैन्सल  नाल किताब मेरी कीती ख़राब,गुस्सा मैंनू आयिआ

सबॅक सखौण लई इस नू ,मैं इस दा लैगो छुपायिआ

गलॅत तूं कीता माॅं ने विंनी नू प्यार नाल सम्झायिआ

छोटा तेरा वीर ऐनी,तूं कुॅछ जादा इस नू रुलायिआ

प्यार नाल माॅं ने इक बार फिर कराई सुलाह सफाई

इंझ फिर मुॅकी अगली वार तॅक इक होर भैण भरा दी लङाई







No comments:

Post a Comment