12 ਮਹੀਨੇ
ਦੇਸੀ ਬਾਰਾਂ ਮਹੀਨਿਆਂ ਦੀ ਸੁਣੋ ਮੇਰੀ ਛੋਟੀ ਇਹ ਕਥਾ
ਵੇਹਲੇ ਬੈਠੇ ਐਸੇ ਹੀ ਲਿਖੀ ਮਾਰਿਆ ਨਹੀਂ ਜਾਦਾ ਮੱਥਾ
ਚੇਤ ਨੂੰ ਚਿੱਤ ਰੱਖਕੇ ਸ਼ੂਰੂ ਕਰੋ ਨਵੇਂ ਸਿਲਸੱਲੇ
ਵਿਸਾਖ ਵਾਡੀ ਕਰਕੇ, ਚਲੋ ਵਿਸਾਖੀ ਦੇ ਮੇਲੇ
ਜੇਠ ਜਠੇਰੇ ਪੂਜੋ ,ਰਹੋ ਸਹਿਜ ਸਹਿਲੇ
ਹਾੜ ਗਰਮੀ ਸਹਿਣ ਲਈ ਬੋੜ ਥੱਲੇ ਮੰਜੀ ਢਾਹ
ਸੌਓਂਣ ਮੀਂਹ ਵਿੱਚ ਨਾਹ ਕੇ ਮਨੋ ਮੈਲ ਲਵੋ ਕਢਾ
ਭਾਦੋਂ ਝੋਣੇ ਦੀ ਫ਼ਸਲ ਵੇਖ,ਕਰ ਮਨੇ ਚਾਅ
ਅਸੂ ਆਸ ਰੱਖ, ਆਉਂਦੀ ਫ਼ਸਲ ਪੂਰੀ ਦੇਵੇ ਪਾ
ਕੱਤਾ ਝਾੜ ਸੁਨਹਿਰੀ ਧਾਨ ਤੇ ਮੰਡੀ ਲੈ ਕੇ ਜਾ
ਮਗਰ ਕਣੱਕ ਬੀਜਣ ਦੀ ਸੋਚ ,ਡੂੰਗਾ ਹੱਲ ਵਾਅ
ਪੋਹ ਦੀ ਠੰਡ ਜਾਦਾ ਹੁੰਦੀ ,ਕਰ ਨਾ ਕੋਈ ਵਿਆਹ
ਮਾਗ ਖ਼ੁਸ਼ੀ ਨਾਲ ਲੋੜੀ ਮਨਾ,ਜਲਾ,ਪਾਲੇ ਨੂੰ ਨੱਸਾ
ਫੱਗਣ ਫ਼ਾਡੀ ਮਹੀਨੇ, ਸਾਲ ਲਈ ਰੱਬ ਦਾ ਕਰ ਸ਼ੁਕਰਿਆ
ਸਾਲੋ ਸਾਲ ਇਸ ਚਕੱਰ ਵਿੱਚ ਕਿਸਾਨਾ ਕਿਰਤ ਕਰਦਾ ਜਾ
ਜੱਗ ਦਾਤਾ ਤੈਨੂੰ ਰੱਬ ਨੇ ਬਣਾਇਆ,ਉਹ ਫ਼ਰਜ਼ ਜਾਈ ਨਿਭਾ
No comments:
Post a Comment