ਭੈੜਾ ਮੈਂ ਚੰਗਾ ਮੈਂ
ਨੱਕ ਸੁਣਕਣਾਂ ਸਿਖਿਆ ਨਹੀਂ ,ਨੱਕ ਚੜੌਂਣਾ ਆਂਓਂਦਾ ਆ
ਕੰਮ ਕਦੀ ਕੰਮਦਾ ਨਹੀਂ ਕੀਤੇ,ਰੌਲਾ ਪੌਂਣਾ ਆਂਓਦਾ ਆ
ਦੁਨਿਆਦਾਰੀ ਦੇ ਝਮੇਲੇ ਸੋਧ ਨਾ ਪਾਇਆ,ਜੱਗ ਨੂੰ ਸਮਝੌਂਣਾ ਆਂਓਂਦਾ ਆ
ਅਪਣਿਆਂ ਦੀ ਕਦੱਰ ਨਾ ਸਮਝੀ,ਬੇਗਾਨਿਆ ਦਾ ਸਿਫ਼ਤ ਦਾ ਪੁਲ ਬਣੌਨਾ ਆਂਓਂਦਾ ਆ
ਤਰੀਫ਼ ਕਿਸੇ ਦੀ ਜੁਬਾਂ ਨਹੀਂ ਚੜੀ ,ਨਿੰਦਾ ਕਰਨੀ ਆਂਓਂਦੀ ਆ
ਮੂੰਹ ਤੇ ਕਿਸੇ ਨੂੰ ਕਹਿ ਨਾ ਪਾਊਂ,ਪਿਠੇ ਚੁਗਲੀ ਕਰਨੀ ਆਂਓਂਦੀ ਆ
ਅਪਣੇ ਮੰਜੇ ਥੱਲੇ ਨਾ ਸੋਟੀ ਮਾਰੀ ਨਾ ਪੀੜੀ ਥੱਲੇ ਝਾਕਿਆ,ਉਂਗਲੀ ਓਠੌਂਣੀ ਆਂਓਂਦੀ ਆ
ਤੁੱਛ ਭਰ ਦੀ ਕਮਾਈ ਨਾ ਕੀਤੀ,ਪੈਸਾ ਅੜੌਂਣਾ ਆਂਓਂਦਾ ਆ
ਸਬੱਕ ਕੋਈ ਚੰਗਾ ਨਾ ਸਿਖਿਆ ,ਲੈਕਚੱਰ ਦੇਣਾ ਆਂਓਂਦਾ ਆ
ਧੀਰਜ਼ ਰੱਖਣਾ ਜਮਾ ਨਹੀਂ ਆਇਆ,ਗੁਸਾ ਕਰਨਾ ਆਂਓਂਦਾ ਆ
ਬਿਆਂ ਕੀਤਾ ਭੈੜਾ ਪਾਸਾ,ਚੰਗ ਪਾਸਾ ਜੱਗ ਸਲੌਂਦਾ ਆ
ਕਹਿਣ ਦੋਸਤਾਂ ਨਾਲ ਦੋਸਤੀ ਨਿਭਾਈ,ਬੱਣਿਆ ਸੱਭ ਦਾ ਮਦੱਦਗਾਰ
ਇੰਨਸਾਨੀਅਤ ਕਹਿਣ ਸਾਡੇ 'ਚ ਭਰਭੂਰ,ਕੀਤਾ ਨਹੀਂ ਕਿਸੇ ਤੇ ਅਤਿਚਾਰ
ਠੱਗੀ ਠੋਰੀ ਕੋਈ ਨਾ ਮਾਰੀ,ਕੀਤਾ ਸੱਚਾ ਸੁੱਚਾ ਵਿਆਵਾਰ
ਨੀਚਾ ਕਦੇ ਕਿਸੇ ਨੂੰ ਨਹੀਂ ਕੀਤਾ,ਦਿਤਾ ਪੂਰਾ ਆਦਰ ਸਤਿਕਾਰ
ਦੁੱਖ ਕਦੀ ਕਿਸੇ ਨੂੰ ਨਹੀਂ ਦਿਤਾ,ਰੋਂਦੇ ਨੂੰ ਹੱਸਾਇਆ ਹਰ ਬਾਰ
ਬੱਦ-ਦੁਆ ਕਿਸੇ ਨੂੰ ਨਹੀਂ ਦਿਤੀ,ਕੀਤਾ ਸੱਭ ਨਾਲ ਪਿਆਰ
ਭੈੜਾ ਪਾਸਾ ਚੰਗਾ ਪਾਸਾ,ਦੋਨੇ ਮੇਰੀ ਸ਼ਖ਼ਸ਼ੀਅਤ ਦੇ ਅਧਾਰ
ਮੈਂ ਹਾਂ ਜੋ ਰੱਬ ਮੈਂਨੂੰ ਬਣਾਇਆ,ਮੈਂ ਹਾਂ ਉੱਸ ਦਾ ਕਰਜ਼ਦਾਰ
*******
भैङा मैं चंगा मैं
नंक सुणकणा औंदा नहीं,नक चङौणा औंदा आ
कम कदी कमदा नहीं कीता,रौला पौंणा औंदा आ
दुनियादारी दे झमेले सोध ना पायिआ,जॅग नू समझौंणा औंदा आ
अपणियां दी कदर ना पाई,बेगानियां दा सिफत दा पुल बनौणा औंदा आ
तरीफ किसे दी जुबां नहीं चङी,निंदा करनी औंदी आ
मूंह ते किसे नू कहि ना पाऊं,पिठे चुगली करनी औंदी आ
अपणे मंजे थॅले सोटी ना मारी ना पीङी थॅले झाकिया,उंगली उठौणी औंदी आ
तुॅछ भर दी कमाई ना कीती,पैसा उङौंणा औंदा आ
सबॅक कोई चंगा ना सिखिया,लैकचॅर देणा औंदा आ
धीरज रॅखणा जमा ना आयिआ,गुस्सा करना औंदा आ
बियां कीता भैङा पासा,चंगा पासा जॅग सलौंदा आ
कहिण दोसतां नाल दोसती निभाई,बणिआ सॅब दा मद्दगार
ईरसानीयत कहिण साडे 'च भरभूर,कीता नहीं किसे ते अतिचार
ठॅगी ठोरी कोई ना मारी,कीता सॅच्चा सुॅच्चा वियावार
नीचा कदे किसे नू कीता,दिता पूरा आदर सतिकार
दुॅख कदी किसे नू नहीं दिता,रोंदे नू हॅसायिआ हर बार
बॅद-दुआ किसे नू नहीं दिती,कीता सॅब नाल पियार
भैङा पासा चंगा पासा,दोनो मेरी शखशीयत दा आधार
मैं हां जो रॅब ने बणयिआ,मैं हां उस दा करजदार
No comments:
Post a Comment