Saturday, December 11, 2021

ਨਾਮ ,ਜਾਤ,ਦੇਸ਼ ਤੇ ਦੀਨ p2 h

                                    ਨਾਮ,ਜਾਤ ਦੇਸ਼ ਤੇ ਦੀਨ

ਨਾਮ ਜਨਮ ਤੇ ਪਾਇਆ, ਨਹੀਂ ਸੀ ਉੱਤੋਂ ਤੂੰ ਲਿਖਾਕੇ ਲਿਆਇਆ

ਗ੍ੰਥ ਖੋਲ ,ਅਖਰ ਟੋਲ,ਉਸ ਅਖਰ ਤੋਂ ਨਾਮ ਤੇਰਾ ਪਾਇਆ

ਦੇਨ ਦੂਸਰਿਆਂ ਦੀ  ਅਪਣੀ ਵਜੂਦ ਸਮਝੀ,ਸਾਰਾ ਜੀਵਨ ਗਵਾਇਆ

ਰੋਸ਼ਨ ਇਸ ਦਿਤੇ ਨਾਮ ਨੂੰ ਕਰਨ ਲਈ,ਤੂੰ ਜੀਵਨ ਪੂਰਾ ਬਿਤਾਇਆ

ਕੰਮ ਕਰ ਐਸਾ ਕੋਈ ਸੋਚ ਚਲਿਆ,ਜਹਾਨ ਨਾਮ ਰੱਖੇ ਤੇਰਾ ਯਾਦ

 ਮਨ ਚਾਂਹੇਂ ਜੈ ਜੈ ਇਸ ਨਾਮ ਦੀ ਹੁੰਦੀ ਰਹੇ ਤੇਰੇ ਜਾਣ ਤੋਂ ਬਾਦ

ਜਾਤ ਸੁਣਿਆ ਮਨੂ ਬਣਾਈ ,ਪਤਾ ਨਹੀਂ ਇਸ ਦਾ ਕੀ ਸੀ  ਆਧਾਰ

 ਜੱਟ ਕਹਾਇਆ,ਮਰਲਾ ਗੁਡਿਆ ,ਹੱਲ ਵਾਹਿਆ  ਇੱਕੋ ਬਾਰ

ਦੁਨਿਆਂ ਦੀ ਸੋਚ ਜੱਟ ਇੰਝ ਕਰਦਾ,ਕਰਦਾ ਰਿਹਾ ਤੂੰ ਉਂਝ ਵਿਆਵਾਰ

ਗੁਸਾ ਦਿਖਾਇਆ,ਹੂੜਮਾਰ ਕੀਤੀ,ਸਮਝਿਆ ਇਹ ਜੱਟ ਜਾਤ ਦੀ ਸਾਰ

ਕਾਗਜ਼ ਉੱਤੇ ਚਾਰ ਲਕੀਰਾਂ ਵਾਹਕੇ ਅਪਣਾ ਅਲੱਗ ਦੇਸ਼ ਲਿਆ ਬਣਾ

ਪਾਣੀ ਬੰਦੇ ਮਾਂ ਧਰਤੀ ਵੰਡੀ,ਅਪਣਾ ਵਖਰਾ ਝੰਡਾ ਲਿਆ ਲਹਿਰਾ

ਦੇਸ਼ ਦੀ ਆਨ ਸ਼ਾਨ ਤੇ ਮੁੱਠ ਭਰ ਮਿੱਟੀ ਲਈ ਤੂੰ ਜਾਨ ਦੇਂਣ ਨੂੰ ਤਿਆਰ

ਵਿਸਰ ਗਿਆ ਦੁਨਿਆਂ ਇੱਕ ਨੇ ਬਣਾਈ,ਸੱਭ ਦਾ ਉਹ ਸਾਂਝਾ ਕਰਤਾਰ

ਸ਼ੁਕਰ ਕਰ ਦੀਨ ਤੈਂਨੂ ਮਿਲਿਆ,ਇੰਨਸਾਨੀਅਤ ਦੇ ਸਬੱਕ ਦੇਵੇ ਚੰਗੇ

ਇੱਕ ਨੂਰ ਤੋਂ ਸੱਭ ਜੱਗ ਓਪਜਾ ਸਿਖਾਵੇ,ਸਦਾ ਸਰਬੱਤ ਦਾ ਭਲਾ ਮੰਗੇ

ਕਿਰਤ ਕਰਨਾ ,ਵੰਡ ਛੱਕਣਾ,ਨਾਮ ਜੱਪਣਾ,ਇਸ ਦੀਨ ਦੇ ਮੂਲ ਅਸੂਲ

ਮੰਨੇ ਇੱਕੋ ਸਿਰਜਨਹਾਰ ਨੂੰ,ਇੱਕੋ ਸਮਾਨ ਇਸ ਲਈ ਜਸੂ,ਰਾਮ ਤੇ ਰਸੂਲ

ਭੁੱਲ  ਜਾ ਜੱਗ ਦਿੱਤਾ ਨਾਮ ,ਜੱਗ ਦਿੱਤੀ ਜਾਤ,ਜੱਗ ਬਣਾਇਆ ਦੇਸ਼ ,ਰੱਖ ਅਪਣਾ ਦੀਨ

ਪਿਆਰ ਕਰ ਸਤਿ ਕਰਨਹਾਰ ਦੀ ਕਰਨੀ ਨੂੰ,ਹੋ ਜਾ ਉਸ ਦੇ ਨਾਮ ਵਿੱਚ ਲੀਨ

********** tree

                    नाम जात देश ते दीन


नाम जनम ते पायिआ,नहीं सी उतों लिखाके लियिआ

ग्ंथ खोल ,अखर टोल,उस अखर ते नाम तेरा पायिआ

देन दूसरिआं दी अपणी वाजूद समझी,सारा जीवन गवायिआ

रोशन इस नाम नू करन लई ,पूरा जीवन बितायिआ

कम कर ऐसा कोई सोच चलिया,जहान नाम रॅखे तेरा याद

मन चाहें जै जै इस नाम दी हुंदी नहे तेरे जाण तों बाद

जात सुणिया मनु ने बणाई,इस दा की सी अधार

जॅट कहायिआ मरला गुडिया,हॅल वाहिया सिरफ एक बार

दुनिया दी सोच,जॅट इंझ करदा,करदी रिहा तूं उंझ वियावार

गुस्सा दिखायिआ,हूङमार कीती, समझिआ इह जॅट जात दी सार

कागज उते चार लकीरां वाह के,अपणा अलॅग देश लिया बणा

पाणी ,बंदे ,मां धरती वंडी ,अपणा वखरा झंडा लिआ लहिराह

देश दी आन शान,ते मुठ मीॅट्टी लई,तूं जान देण नू तियार

विसर गिया,दुनियां एक ने बणाई,सॅब दा उह सांझा करतार

शुकर कर दीन तैंनू मिलिआ,ईन्सानीयत दे सबक देवे चंगे

एक नूर तों सॅब जॅग उपजा सिखावे,सदा सरबॅत दा भला मंगे

किरत करना,वंड छकणा,नाम जपणा, इस दीन दे मूल असूल

मने एको सिरजनहार नू,एको समान इस लई,जस्सू,राम ते रसूल

भुल जा जॅग दिता नाम,जॅग दिती जात,जॅग बणायिआ देश,रॅख अपणा दीन

पियार कर सति करनहार दी करनी नू,हो जा उस दे नाम विच लीन









No comments:

Post a Comment