Friday, December 17, 2021

ਕੀ ਮੌਕਾ ਗਵਾਇਆ p2

                                       ਕੀ ਮੌਕਾ ਐਂਵੈਂ  ਗਵਾਇਆ 

ਇਸ ਓਮਰੇ ਬੈਠਾ ਸੋਚਾਂ ਕੀ ਮੌਕਾ ਐਂਵੈਂ ਗਵਾਇਆ

ਛੋਟੇ ਹੁੰਦੇ ਮਾਂ ਨੇ ਬੜੇ ਪਿਆਰ ਨਾਲ ਕੜਾਹ ਸੀ ਬਣਾਇਆ

ਕਹੇ ਬੀਬਾ ਬਣਕੇ ਥੋੜਾ ਪਹਿਲਾਂ ਖਾ ਜਾ ਫਿਰ ਖੇਲਣ ਜਾਈਂ

ਕਹਿ ਨੱਸਾ ਦੋਸਤ ਮੇਰੇ ਬਾਹਰ ਖੜੇ ਮੈਂਨੂੰ ਜਾ ਲੈਣ ਦੇ ਮਾਈ

ਖੇਲੋਂ ਬਾਦ ਘਰ ਆਇਆ ,ਕੜਾਹ ਲਈ ਮਨ ਕੀਤਾ ਮੂੰਹ ਪਾਣੀ ਆਇਆ

ਕੜਾਹ ਤਾਂ ਸਾਰਾ ਬਾਪੂ ਭਰਾ ਨੇ ਛੱਕ ਲਿਆ,ਮੈਂ ਮੌਕਾ ਗਵਾਇਆ

ਮੁੱਛ ਫੁੱਟ ਜਵਾਨ ਹੋਇਆ,ਪਿਆਰ ਜਾਗਿਆ,ਇੱਕ ਸੋਣੀ ਤੇ ਦਿੱਲ ਆਇਆ

ਦਿਨ ਰਾਤ ਉਸ ਦੇ ਸੁਪਨੇ ਵੇਖਾਂ ,ਘੁਮਾ ਮੈਂ ਪੱਗਲਾਇਆ

ਹਰ ਪਲ ਸਕੀਮਾਂ ਬਣਾਂਵਾਂ ਢਾਂਵਾਂ,ਸੋਚਾਂ ਕਿਦਾਂ ਉਸ ਨੂੰ ਪਾਂਵਾਂ

ਕੀ ਹੋਊ ਜੇ ਉਸ ਗੁਸਾ ਕੀਤਾ ,ਅੰਦਰੋ ਅੰਦਰੀਂ ਮੈਂ ਘੱਬਰਾਂਵਾਂ

ਇੱਕ ਦਿਨ ਰੱਬ ਦੀ ਰਹਿਮੱਤ ਹੋਈ,ਇਕੱਲੀ ਉਸ ਨੂੰ ਪਾਇਆ

ਦਿੱਲ ਕੰਬਿਆ,ਡਰ ਕੇ ਉਸ ਨੂੰ ਕਹਿ ਨਾ ਸਕਿਆ ,ਮੌਕਾ ਮੈਂ ਗਵਾਇਆ

ਜਵਾਨੀ ਤੇ ਮੱਧ ਓਮਰੇ ਝੱਲਾਂ ਕੁਟਿਆਂ,ਗਿ੍ਸਥ ਵਿੱਚ ਮਨ ਨਾ ਲਗਾਇਆ

ਧੰਦੇ ਚੰਗੇ ਕਈ ਸਾਮਣੇ ਆਏ,ਮੈਂ ਉਨਾਂ ਨੂੰ ਹੱਥ ਨਹੀਂ ਪਾਇਆ

ਹੁਣ ਸੋਚਾਂ ਜੇ ਕਰ ਲੈਂਦਾ ਚੰਗਾ ਰਹਿੰਦਾ,ਐਂਵੈਂ ਮੌਕਾ ਗਵਾਇਆ

ਬਿਰਧ ਓਮਰ ਜੱਦ ਪੈਰ ਰਖੇ ,ਮੈਂ ਰਤਾ ਨਹੀਂ ਪੱਛਤਾਇਆ

ਜੋ ਕੁੱਛ ਹੋਇਆ ਉਹ ਸੀ ਹੋਣਾ,ਮੱਥੇ ਸੀ ਤੂੰ ਲਖਾਇਆ

ਸੋਹਣਾ ਮੌਕਾ ਨਹੀਂ ਸੀ ਤੂੰ ਗਵਾਇਆ

 ਮੌਕੇ  ਜੋ ਨਹੀਂ ਮਿਲੇ ਉਹ ਮੌਕੇ ਰੱਬ ਤੇਰੇ ਲਈ ਨਹੀਂ ਸੀ ਬਣਾਏ

ਹੱਥੋਂ ਖੁਸੇ ਮੌਕੇ ਦੇ ਥਾਂ ਹੋਰ ਮੌਕੇ ਤੇਰੇ ਸਾਮਣੇਆਏ, ਤੂੰ ਪਾਏ

ਜੋ ਮੌਕਾ ਮਿਲਿਆ ,ਤੂੰ ਉਹ ਓਠਾਇਆ,ਨਹੀਂ ਐਂਵੈਂ ਗਵਾਏ


 



No comments:

Post a Comment