Monday, December 27, 2021

ਵੱਟ ਕੀ? p3

                                                        ਵੱਟ ਕੀ? 

ਸੁਣੋ ਵੱਟ ਦੀ ਕਹਾਣੀ

ਥੋੜੀ ਲੰਮੀ ਪਰ ਹੈ ਗਿਆਨੀ

ਬੋੜ ਥੱਲੇ ਬੈਠਾ ਮੈਂ ਰੱਸੀ ਰਿਆ ਸੀ ਵੱਟ

ਪਸੀਨੇ ਨਾਲ ਲੋਥ ਪੋਥ,ਲੱਗੇ ਬਹੁਤ ਵੱਟ

ਵੱਟਦੇ ਵੱਟਦੇ ਫ਼ਿਕਰ ਵੀ , ਸਨੁਕੱੜਾ ਨਾ ਹੋਵੇ ਘੱਟ

ਅੱਧ ਵਿੱਚ ਛੱਡੀ ਰਸੀ,ਯਾਦ ਆਇਆ ਪੈਲੀ ਪੌਂਣੀ ਵੱਟ

ਵੱਟੇ ਵੱਟ ਮੈਂ ਨੱਠਾ ਗਿਆ,ਵੱਟ ਪਾਅ ਲਈ ਮੈਂ ਝੱਟ

ਪਿਛਲ ਖੂਰੀ ਮੈਂ ਬੌਹੜਿਆ,ਗਿਆ ਬਾਣਿਏਂ ਦੀ ਹੱਟ

ਬਾਣਿਆਂ ਬਹੁਤ ਚਲਾਕ ਸੀ ,ਸੌਦਾ ਤੋਲੇ ਘੱਟ

ਗੌਰ ਨਾਲ ਤਕੱੜ ਗੌਰਿਆ,ਸ਼ਟਾਂਕ ਘੱਟ ਸੀ ਵੱਟ

ਵੇਖ ਮੈਂਨੂੰ ਵੱਟ ਚੜਿਆ,ਗੱਲ ਉਸ ਦੇ ਵੱਟ ਮਾਰੀ ਚਪੇੜ

ਪੈਰੀਂ ਪੈ,ਮਾਫ਼ੀ ਮੰਗੇ ,ਕਹੇ ਹੇਰਾ ਫ਼ੇਰੀ ਨਹੀਂ ਕਰੂੰਗਾ  ਫੇਰ

ਬਾਦ ਵਹੇਲੀ ਮੈਂ ਪਹੁੰਚਿਆ,ਜੋਤੱਣ ਲੱਗਾ ਸੀ ਜਦ ਜੋੜੀ

ਪੰਜਾਂਗੀ ਮੇਰੀ ਵੱਟ ਗਈ ਸੀ,ਅਪਣੀ ਲਿਆਂਦੀ ਦੂਜੇ ਦੀ ਮੋੜੀ

ਸ਼ਾਮ ਘੱਰ ਬੀਵੀ ਕਹੇ ਕੱਲ ਜੰਜੇ ਜਾਣਾ,ਤੇਰੇ ਸੂਟ ਨੂੰ ਪਏ ਵੱਟ

ਇਸਤਰੀ ਮਾਰ ਦੇਂਣੀ ਸੀ,ਮੈਂ ਕਹਿ ਬੈਠਾ,ਉਸ ਮੂੰਹ ਲਿਆ ਵੱਟ

ਵੱਟ ਵੱਟ ਵੇਖੇ ਮੇਰੇ ਵੱਲ,ਮੈਂ ਹੀ ਕਰਾਂ ਸੱਭ ਕੁੱਛ ,ਤੂੰ ਵੇਹਲਾ ਜੱਟ

ਵਿਆਹ ਵਿੱਚ ਇੱਕ ਅੰਗਰੇਜ਼ ਮਿਲਿਆ,ਲੱਗੇ ਉਹ ਪਰਸ਼ਾਨ

ਕਹਿੰਦਾ ਤੁਸੀਂ ਪੜੇ ਲਿੱਖੇ ਧਿਆਨੀ ਲੱਗੋ,ਮੈਂਨੂੰ ਦਿਓ ਗਿਆਨ

ਪੰਜਾਬੀ ਵਿੱਚ ਪਤਾ ਨਹੀਂ ਕਿਨੇ ਵੱਟ,ਘੱਟ ਤੋਂ ਘੱਟ ਵੱਟ ਵੀਹ

ਹਰ ਵੱਟ ਦਾ ਵੱਟਵਾਂ ਮਾਨਾ,ਕੈਸੇ ਪਤਾ ਕਰਾਂ ਕੇੜਾ ਵੱਟ ਕੀ

ਸਲਾਹ ਦਿਤੀ,ਸਾਡੇ ਨਾਲ  ਦਿਨ ਰਹਿ,ਮੀਟ ਸ਼ੀਟ ਖਾ ,ਘੱਰ  ਦੀ ਕੱਢੀ ਪੀ

ਬੋਲਣਾ ਤੂੰ ਸਿੱਖ ਜਾਂਵੇਂਗਾ,ਪੰਜਾਬੀ ਦੇ ਕੱਢ ਦੇਂਵੇਂਗਾ ਵੱਟ

ਤੈਂਨੂੰ ਵੀ ਸਮਝ ਆ ਜਾਊਗਾ,ਪੰਜਾਬੀ ਵਿੱਚ ਵੱਟ ਇਜ਼ ਵੱਟ



 



No comments:

Post a Comment