ਆਇਆ ਨਾ ਥੌਹ
ਸਵੇਰੇ ਸਵੇਰੇ ਅੱਜ ਹੋ ਗਈ ਸਾਡੀ ਖਿਚਾਈ
ਸੁਣਾਇਆ ਉਸ ਨੇ ਜੋ ਉਸ ਮਨ ਆਈ
ਕਹੇ ਮੈਂ ਤਾਂ ਤੈਂਨੂੰ ਸਮਝਾ ਸਮਝਾ ਹਾਰੀ
ਇਨਾਂ ਕੰਮਾਂ ਵਿੱਚ ਗਲ ਗਈ ਮੇਰੀ ਓਮਰ ਸਾਰੀ
ਘਰ ਵਿੱਚ ਕਿਵੇਂ ਰਹਿਣਾ ਤੈੂ ਸਿਖਿਆ ਨਾ ਥੌਹ
ਖਲਾਰਾ ਪਾਂਵੇਂ,ਸੁਟੇਂ ਇੱਥੇ ਉਹ, ਅਓਥੇ ਵੋਹ
ਤੇਰੇ ਨਾਲੋਂ ਤਾਂ ਰੱਬ ਦੇ ਉਹ ਜਨਾਵਰ ਸਿਆਣਾ
ਪੂਛ ਨਾਲ ਸਾਫ਼ ਕਰੇ ਥਾਂ ਜਿੱਥੇ ਉਸ ਬਹਿਣਾ
ਫੇਰ ਚੱਲ ਉਸ ਮੈਂਨੂੰ ਮੇਰੀ ਅਲਮਾਰੀ ਵਿਖਾਈ
ਕਹੇ ਕਪੜੇ ਕਿੰਝ ਲੌਣੇ ਤੈਂਨੂੰ ਤਰਤੀਬ ਨਾ ਆਈ
ਇਹੀਓ ਬਾਤ ਤੈਂਨੂੰ ਲੱਖ ਵਾਰ ਸਮਝਾਈ
ਪਰ ਤੂੰ,ਤੂੰ ਬਾਜ ਨਾ ਆਂਵੇਂ,ਕਰੇਂ ਲਾ-ਪਰਵਾਹੀ
ਦੇਖ ਇਹ ਪੈਂਟ ,ਕਿਵੇਂ ਹੈਂਗਰ ਤੇ ਤੂੰ ਲਗਾਈ
ਵਲ ਨਹੀਂ ਕੱਢੇ,ਇੱਕ ਪਹੁੰਚਾ ਲੰਮਾ,ਦੂਜਾ ਉੱਚਾ ਲਟਕਾਈ
ਪੈਂਟ ਵੀ ਹਿੱਲੀ,ਮੈਂਨੂੰ ਜਾਪੇ ਦੇਵੇ ਉਹ ਵੀ ਗਵਾਈ
ਕਿਨੀ ਦੇਰ ਲੱਗਦੀ ਪੈਂਟ ਨੂੰ ਠੀਕ ਕਰ ਰੱਖਣਾ
ਤੈਂਨੂੰ ਤਾਂ ਰੱਬ ਜਾਣੇ ਕੀ ਕਾਹਲੀ,ਕਿੱਥੇ ਤੂੰ ਨੱਸਣਾ
ਭੈੜਾ ਲੱਗੇ ਇਹ ਸੱਭ,ਜੇ ਕਿਸੇ ਨਜ਼ਰ ਆਏ
ਤੈਂਨੂੰ ਕਿਸੇ ਕੀ ਕਹਿਣਾ,ਮੈਂਨੂੰ ਕਚੱਜੀ ਠਹਿਰਾਏ
ਦਿਮਾਗ ਵਿੱਚ ਕਈ ਕਈ ਜਬਾਬ ਤਾਂ ਆਏ
ਕਹਿ ਕੀ ਫ਼ਰਕ ਪੈਂਦਾ,ਪੈਂਟ ਸ਼ਕਾਇਅੱਤ ਤਾਂ ਨਹੀਂ ਕਰਦੀ
ਖਾਮ ਖਾਹ ਗੁੱਸਾ ਤੂੰ ਕਰੇਂ,ਪੈਂਟ ਪਿੱਛੇ ਪਰਸ਼ਾਨੀ ਝੱਲਦੀ
ਪਰ ਅਕਲ ਮੇਰੀ ਕੰਮ ਕਰ ਗਈ,ਇਸ ਇੱਕ ਬਾਰੇ
ਮਾਫ਼ੀ ਮੰਗੀ,ਛੁੱਟ ਪਾਈ ,ਇਹ ਕਹਿ ਕਿ ਨਹੀਂ ਹੋਊ ਦੁਬਾਰੇ
No comments:
Post a Comment