Tuesday, December 14, 2021

ਨਾ ਘਰ ਦਾ ਨਾ..p2

                                                             ਨਾ ਘਰ ਦਾ ਨਾ...........

ਨਾ ਘਰ ਬੈਠਾ ਨਾ ਘਾਟ ਗਿਆ

ਨਾ ਆਰ ਟਿਕਿਆ ਨਾ ਪਾਰ ਪਿਆ

ਮੰਝਧਾਰ ਹੀ ਲਟੱਕਦਾ ਰਿਆ

ਪੜਾਈ ਨਾ ਕੀਤੀ ਪੂਰੀ 

ਵਿੱਚ ਛੱਡੀ  ਰਹੀ ਅਧੂਰੀ

ਕਿਤਾਬਾਂ ਪੱੜ ਗਿਆਨ ਬਹੁ ਪਾਇਆ

ਅਕਲ ਦਾ ਘਾਟਾ ਗਿਆਨ ਵਰਤਨਾ ਨਾ ਆਇਆ

ਚਾਰ ਬੰਦਿਆਂ ਵਿੱਚ ਬੈਹ ਗੱਲ ਕਰ ਨਾ ਪਾਂਵਾਂ

ਝੱਲ ਕੁਟਾਂ ,ਬੇਵਕੂਫ਼ ਅਨਜਾਣ ਅੱਖਵਾਂਵਾਂ

ਤਰਾਂ ਤਰਾਂ ਦੇ ਧੰਧਿਆਂ ਨੂੰ ਹੱਥ ਲਾਇਆ

ਅੱਧ ਛੱਡੇ ਕੋਈ ਕਿਸੇ ਸਿਰੇ ਨਹੀਂ ਚੜਾਇਆ

ਵੱਡੇ ਵੱਡੇ ਫ਼ੱਲਸਫ਼ੇ ਦੁਨਿਆਂ ਨੂੰ ਸੁਣਾਂਵਾਂ

ਆਪ ਘਰੇਲੂ ਝਲੇਮੇ ਸੁਲਝ ਨਾ ਪਾਂਵਾਂ

ਜਾਂਤੋਂ ਜੱਟ ਅਪਣੇ ਆਪ ਨੂੰ  ਅੱਖਲਾਂਵਾਂ

ਬਾਣਿਆ ਅੰਦਰੋਂ ,ਦਰਿਆ ਦਿੱਲ ਕਿੱਥੋਂ ਲਿਆਂਵਾਂ

ਮਜੱਬ ਅਪਣੇ ਤੇ ਗਰਵ ਮੈਂ ਰੱਖਾਂ

ਪੜਾਂ ਗ੍ੰਥ ਦਿੱਲੋਂ ਇੱਕ ਸ਼ਬੱਦ ਨਾ ਸਿਖਾਂ

ਧਰਤੀ ਤੇ ਇੱਕ ਜਗਾ ਵਸ ਨਾ ਸਕਿਆ

ਘਾਟਘਾਟ ਦਾ ਪਾਣੀ ,ਜਗਾਹ ਜਗਾਹ ਦਾ ਦਾਨਾ ਛੱਕਿਆ

ਧੌਲੀ ਦਾੜੀ ਵੀ ਦੁਨਿਆਂ ਮੇਰੇ ਸਮਝ ਨਾ ਆਈ

ਨਾ ਅਸੀ ਰਹੇ ਘਰ ਦੇ ਨਾ ਘਾਟ ਦੇ, ਮੇਰੇ ਭਾਈ


 

No comments:

Post a Comment