Saturday, December 18, 2021

ਸ਼ਕਾਇਤਾਂ ਤੇ ਪਿਆਰ p2

                                       ਇੱਕ ਪਾਸੇ ਸੌ ਸ਼ਕਾਇਤਾਂ

                                          ਇੱਕ ਪਾਸੇ ਪਿਆਰ

ਸਾਨੂੰ ਕੋਈ ਸਮਝਾਏ ਬੇਲਿਆ ਮੈਂਨੂੰ ਕੋਈ ਸਿਖਾਏ

ਪੰਜਾਹ ਸਾਲ ਹੋਣ ਨੂੰ ਆਏ ਪਿੋਆਰੇ

ਹੋਣ ਨੂੰ ਆਏ ਪੰਜਾਹ ਸਾਲ ਪਿਆਰੇ  

ਖ਼ੁਸ਼ ਨਾ ਲੋਗਾਈ ਨੂੰ ਕਰ ਪਾਏ

ਜਿੰਦਗੀ ਸਾਰੀ ਗੁਜ਼ਾਰੀ ਝੂਝਦਿਆਂ

ਉਸ ਦੀ ਨਜ਼ਰਾਂ 'ਚ ਨਾ ਉੱਠ ਪਾਏ

ਆਦਤਾਂ ਸੀ ਜੋ ਬਦਲ ਸਕਦੇ,ਬਦਲੀਂ

ਉਸ ਦੀ ਮੰਨਿਏ ਤਾਂ ਅਸੀਂ ਪੂਰਾ ਨਹੀਂ ਆਏ

ਸਾਨੂੰ ਕੋਈ ਸਿਖਾਏ ਭਾਈ ਸਾਨੂ ਕੋਈ ਸਮਝਾਏ

ਥੋੜੀ ਬਹੁਤੀ ਅਕਲ ਮੁਤਾਬੱਕ ਕੀਤੀ ਜੋ ਕਮਾਈ

ਉਹ ਵੀ ਸਾਰੀ ਕੀਤੀ ਉਸ ਦੇ ਹਵਾਲੇ 

ਅਪਣਾ ਜੇਬ ਖਰਚਾ ਜੋ ਵੀ ਸੀ

ਮੰਗਿਆ ਉਸ ਤੋਂ ਹੱਥ ਉਸ ਅਗੇ ਫ਼ਲਾਏ

ਫਿਰ ਵੀ ਕਹੇ ਉਹ, ਕੁੱਛ ਲੈ ਨਹੀਂ ਦਿਤਾ

ਜੋ ਮੈਂਨੂੰ ਭਾਏ, ਜੋ ਮੇਰੇ ਮਨ ਸੀ ਚਾਏ

ਸਾਨੂੰ ਕੋਈ ਸਮਝਾਏ ਪਿਆਰੇ ਮੈਂਨੂੰ ਕੋਈ ਸਿਖਾਏ

ਸਾਡਾ ਸੌਣ ਦਾ ਵਲ ਵੀ ਉਸ ਨੂੰ ਚੰਗਾ ਨਾ ਲੱਗੇ

ਕਹੇ ਰਾਤ ਭੱਰ ਸਾਰੀ ,ਪਾਸੇ ਤੁਸੀਂ ਮਾਰਦੇ ਰਹੇ

ਪਸੂਆਂ ਵਾਂਗ ਰਹੇ ਹਿਲਦੇ ਜੁਲਦੇ

ਚਾਦਰ ਨੂੰ ਵੀ ਸੌ ਸੌ ਵੱਲ ਹੈ ਪਾਏ

ਕੰਬਲ ਖਿੱਚ ਅਪਣੇ ਵਲ ਸਾਰਾ

ਮੈਂਨੂੰ ਗੂੜੀ ਨੀਂਦੋਂ ਦਿਤਾ ਜਗਾਏ

ਮੈਂਨੂੰ ਕੋਈ ਸਮਝਾਏ ਵੇਲੀਆ ਸਾਨੂੰ ਕੋਈ ਸਿਖਾਏ

ਸੋਚਾਂ ਜੇ ਮੈਂ ਐਨਾ ਭੈੜਾ ਉਸ ਨੂੰ ਲੱਗਾਂ

ਏਨੇ ਵਰੇ ਕਿੰਝ ਮੇਰੇ ਨਾਲ ਉਸ ਨਿਭਾਏ

ਏਨਿਆਂ ਸ਼ਕਾਇਤਾਂ ਦਿੱਲ ਵਿੱਚ ਬਠਾ ਕੇ

ਕਹੇ ਤੂੰ ਚੰਗਾ ਲੱਗੇਂ,ਪਿਆਰ ਉਹ ਜਤਾਏ

ਸਾਨੂੰ ਕੋਈ ਸਮਝਾਏ ਯਾਰੋ ਮੈਂਨੂੰ ਕੋਈ ਸਿਖਾਏ

ਏਨਾ ਸਾਰਾ ਕੁੱਛ ਸੁਣਨ ਸਹਿਣ ਦੇ ਬਾਵਜੂਦ

ਉਸ ਲਈ ਹੋਰ ਸੁਧਰੱਣ ਲਈ ਅਸੀਂ ਤਿਆਰ

ਬੋਲ ਉਸ ਦੇ ਕਈ ਬਾਰ ਕੌੜੇ ਕੰਨਾ ਨੂੰ ਵੱਜਣ

ਦਿੱਲ ਮੇਰਾ ਜਾਣੇ ਕਰੇ ਉਹ ਮੈਂਨੂੰ ਦਿੱਲੋਂ ਪਿਆਰ

ਸਿਖਣ ਦੀ ਹੁਣ ਲੋੜ ਨਾ ਕੋਈ 

ਬਿਰਧ ਓਮਰੇ ਮੇਰੀ ਸਮਝ ਆਇਆ 

ਕਰੋੜਾਂ ਨਾਲੋ ਮੇਰਾ ਜੀਵਨ ਚੰਗਾ

ਮੈਂ ਜੋ ਉਸ ਵਰਗਾ ਸਾਥੀ ਪਾਇਆ




 

No comments:

Post a Comment