Monday, December 20, 2021

ਸਵ੍ਗ ਨਹੀਂ ਤਾਂ ਕੀ? p2

                                                                      ਸਵ੍ਗ ਨਹੀਂ ਤਾਂ ਕੀ?

ਨਿੱਘਾ ਖੁੱਲਾ ਕੰਬਲ ਹੋਵੇ ਉੱਤੇ

ਅਰਾਮ ਨਾਲ ਅਸੀਂ ਰਹਿਏ ਸੁੱਤੇ

ਕੋਈ ਵੀ ਨਾ ਸਾਨੂੰ ਜਗਾਏ

ਉੱਠਣ ਲਈ ਕੋਈ ਆਵਾਜ਼ ਨਾ ਲਾਵੇ

ਬੁੱਢਾਪੇ ਵਿੱਚ ਇਹ ਸਵ੍ਗ ਨਹੀਂ ਤਾਂ ਕੀ

ਕੋਈ ਉੱਠੇ ਸਾਡੇ ਲਈ ਚਾਹ ਚੜਾਵੇ

ਪਿਆਰ ਨਾਲ ਮੋਡਾ ਹਲਾ ਸਾਨੂੰ ਉੱਠਾਵੇ

ਤਾਜ਼ਾ ਤੱਤਾ ਕੱਪ ਸਾਡੇ ਹੱਥ ਫ਼ੜਾਵੇ

ਖ਼ੁਸ਼ ਚੇਹਰਾ ਵੇਖ ,ਦਿੱਲ ਹੋਵੇ ਖ਼ੁਸ਼

ਚਾਹੀਦਾ ਨਹੀਂ ਮੈਂਨੂੰ ਹੋਰ ਕੁੱਛ

ਐਸ ਓਮਰੇ ਇਹ ਸਵ੍ਗ ਨਹੀਂ ਤਾਂ ਕੀ

ਕੰਮ ਧੰਧੇ ਲਈ ਕੋਈ ਦੌੜ ਨਾ ਹੋਵੇ

ਪੈਸੇ ਦੀ ਜਾਦਾ ਕੋਈ ਤੋਟ ਨਾ ਹੋਵੇ

ਦਿੱਲ ਵਿੱਚ ਕੋਈ ਖੋਟ ਨਾ ਹੋਵੇ

ਬੇਪਰਵਾਹ ਜੀਣਾਂ,ਫ਼ਿਕਰ ਦੀ ਕੋਈ ਲੋੜ ਨਾ ਹੋਵੇ

ਮੈਂ ਜਾਣਾ ਇਹ ਸਵ੍ਗ ਨਹੀਂ ਤਾਂ ਕੀ

ਦੁਨਿਆਦਾਰੀ ਦੀ ਮਾਰੋ ਮਾਰੀ ਨਾ ਹੋਵੇ

ਤੰਨਦੁਰੁਸਤੀ ਹੋਵੇ ਕੋਈ ਬਿਮਾਰੀ ਨਾ ਹੋਵੇ

ਪਰਵਾਰ ਤੁਹਾਡਾ ਸ਼ਾਂਤ ਸੁੱਖੀ ਬਸੇ

ਘਰ ਤੁਹਾਡੇ ਵੱਡੇ ਤੇ ਬੱਚਾ ਬੱਚਾ ਹੱਸੇ

ਸੋਚੋ ਜ਼ਰਾ ,ਇਹ ਸਵ੍ਗ ਨਹੀਂ ਤਾਂ ਕੀ

ਜੱਸਾ ਬੋਲੋ

ਬੁੱਢਾਪੇ ਵਿੱਚ ਇਹੀਓ ਹੈ ਸਵ੍ਗ ਨਹੀਂ ਕਿਤੇ ਕੁੱਛ ਹੋਰ

ਮੰਗੋ ਇਹੀਓ ਕਰਤਾਰ ਦਾਤਾਰ ਤੋਂ ਮੰਗੋ ਨਾ ਕੁੱਛ ਹੋਰ




No comments:

Post a Comment