Friday, December 31, 2021

ਪਹਿਲਾਂ ਵਾਲਾ ਜੱਟ p3

                                                                            ਪਹਿਲਾਂ ਵਾਲਾ ਜੱਟ

ਪਿਛਲੇ ਸਮਿਆਂ ਸਿਧਾ ਸਾਧਾ ਤੇ ਚੰਗਾ ਹੁੰਦਾ ਸੀ ਜੱਟ

ਅੱਜ ਬਾਣੀਏ ਦੀ ਸੋਚ,ਮੈਂ ਜੱਟ ਮੈਂ ਜੱਟ ਦਾ ਲਾਵੇ ਰੱਟ

ਚਲਾਕਿਆਂ ਸਿੱਖ,ਮਨੋ ਲਾਲਚੀ,ਸਮਝੇ ਮੈਂ ਹੁਸ਼ਿਆਰ

ਪਹਿਲਾਂ ਸਾਦਾ ਜੀਵਨ,ਬਿਨਾ ਵਲ, ਸਾਧੇ ਸੀ ਉਸ ਦੇ ਵਿਚਾਰ

ਸਿਧਾ ਸਿਆੜ ਸੀ ਖਿੱਚਦਾ,ਜੱਦ ਡੂੰਗਾ ਹੱਲ ਸੀ ਵਾਹੌਂਦਾ

ਸੁਹਾਘਾ ਮਾਰ ਵਾਹਣ ਉੱਤੇ , ਪੈਲੀ ਪਧੱਰੀ ਸੀ ਬਣੌਂਦਾ

ਕਿਆਰਿਆਂ ਵਿੱਚ ਖੇਤ ਵੰਡਦਾ,ਸਿਧੀ ਪਾਓਂਦਾ ਸੀ ਵੱਟ

ਸਖਤ ਮਹਿਨੱਤ,ਸਾਦਾ ਜੀਵਨ,ਉਹ ਸੀ ਅਸਲੀ ਜੱਟ

ਛੋਟਿਆਂ ਸੀ ਖ਼ਵਾਇਸ਼ਾਂ ਰੱਖਦਾ,ਥੋੜੇ ਵਿੱਚ ਗੁਜਾਰ

ਗਾਂ ਮੇਰੀ ਵੱਛਾ ਸੁੱਟੇ,ਹਾਲੀ ਜੋੜੀ ਕਰਾਂ ਤਿਆਰ

ਮੱਝ ਸੂਏ ਕੱਟੀ,ਬਾਲਟੀ ਦੁੱਧ ਭਰੇ,ਜੱਟੀ ਚੋਵੇ ਧਾਰ

ਫ਼ਸਲ ਮੇਰੀ ਰੱਬ ਸਿਰੇ ਚੜਾਵੇ,ਚੋਖੀ ਹੋਵੇ ਝਾੜ

ਪੈਲੀ ਰਹੀ ਭਰੀ ਤੇ ਚਿੱਟੀ,ਖਿੜੀ ਹੋਵੇ ਵਿੱਚ ਕਪਾਹ

ਭੱਰ ਰਜਾ੍ਇਆਂ ਦਾਜ ਦੇਂਵਾਂ,ਕੁੜੀ ਦਾ ਕਰਾਂ ਵਿਆਹ

ਲੋਕ ਕਹਿਣ ਜੱਟ ਅਕਲੋਂ ਹੱਲਕਾ,ਐਂਵੇਂ ਹੈ ਦਿੱਲ ਦਰਿਆ

ਮੇਰਾ ਮੰਨਣਾ ਰੱਬ ਜਾਣ ਬੁੱਝ, ਬਣਾਇਆ ਜੱਟ ਨੂੰ ਬੇ-ਪਰਵਾਹ

ਐਸਾ ਨਾ ਹੁੰਦਾ,ਜੱਗ ਭੁੱਖਾ ਮਰਦਾ,ਅੰਨਦਾਤਾ ਹੋਣ ਦਾ ਫ਼ੈਦਾ ਲੈਂਦਾ ਉੱਠਾ

ਖੇਤੀ ਰੱਬ ਨੇ ਵੀ ਉਤੱਮ ਸਮਝੀ,ਕਿਸਾਨ ਬਣ ਉਹ ਜੱਗ ਵਿੱਚ ਆਇਆ

ਮਾਨਸ ਦੀ ਜੂਨੇ ਪਰਗੱਟ ਕੇ, ਉਸ ਕਰਤਾਰਪੁਰ ਸੀ  ਹਲ ਚਲਾਇਆ

ਕਿਰਤ ਕਰਨਾ ,ਵੰਡ ਛੱਕਣਾ,ਨਾਮ ਜੱਪਣਾ, ਵਿਸਰੇ ਨਹੀਂ ਕਿਸਾਨ, ਜੋ ਉਸ ਸਿਖਾਇਆ


 


No comments:

Post a Comment